ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਸੈਣ ਭਗਤ ਦੀ 28 ਮੈਂਬਰੀ ਜ਼ੋਨ ਕੋਰ ਕਮੇਟੀ ਦੀ ਹੋਈ ਚੋਣ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੈਣ ਭਗਤ ਦੀ 28 ਮੈਂਬਰੀ ਜੋਨ ਕੋਰ ਕਮੇਟੀ ਦੀ ਹੋਈ ਚੋਣ
Publish Date: Tue, 07 Apr 2026 07:26 PM (IST)
Updated Date: Wed, 08 Apr 2026 04:11 AM (IST)

ਕੈਪਸ਼ਨ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੈਣ ਭਗਤ ਦੀ 28 ਮੈਂਬਰੀ ਜੋਨ ਕੋਰ ਕਮੇਟੀ ਦੇ ਚੁਣੇ ਗਏ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਜ਼ਿਲ੍ਹਾ ਆਗੂ। ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ ਝਬਾਲ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਸ਼ੱਕਰੀ, ਜ਼ਿਲ੍ਹਾ ਆਗੂ ਜਰਨੈਲ ਸਿੰਘ ਨੂਰਦੀ, ਜ਼ਿਲ੍ਹਾ ਆਗੂ ਫਤਿਹ ਸਿੰਘ, ਜ਼ਿਲ੍ਹਾ ਆਗੂ ਦਿਆਲ ਸਿੰਘ ਮੀਆਂਵਿੰਡ, ਜ਼ਿਲ੍ਹਾ ਆਗੂ ਬਲਜੀਤ ਸਿੰਘ ਝਬਾਲ, ਜ਼ਿਲ੍ਹਾ ਆਗੂ ਉਪਜੀਤ ਕੌਰ ਝਬਾਲ ਵੱਲੋਂ ਜੋਨ ਸੈਣ ਭਗਤ ਦੀ ਪੁਰਾਣੀ ਚੱਲ ਰਹੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਗਠਨ ਕੀਤੀ ਗਈ। ਇਹ ਕਮੇਟੀ ਜੋਨ ਦੀਆਂ 21 ਇਕਾਈਆਂ ਵਿੱਚੋਂ ਚੁਣੇ ਗਏ 92 ਡੈਲੀਕੇਟਾਂ ਨੇ ਚੋਣ ਕੀਤੀ। ਜੋਨ ਕੋਰ ਕਮੇਟੀ ਦੀ ਚੋਣ ਬੜੀ ਅਪਾਰਦਰਸ਼ੀ ਨਾਲ ਸ਼ਾਂਤਮਈ ਮੌਹਾਲ ਵਿਚ ਕੀਤੀ ਗਈ। ਮੀਟਿੰਗ ਦੇ ਸਾਰੇ ਅਹੁਦੇਦਾਰ ਸਰਬਸੰਮਤੀ ਨਾਲ ਚੁਣ ਲਏ ਗਏ। ਇਸ ਚੋਣ ਪ੍ਰਕਿਰਿਆ ਵਿਚ ਜੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ, ਸਕੱਤਰ ਹਰਪ੍ਰੀਤ ਸਿੰਘ ਭੁੱਚਰ, ਪ੍ਰੈੱਸ ਸਕੱਤਰ ਕੁਲਜੀਤ ਸਿੰਘ ਛੀਨਾ ਨੇ ਆਪਣੇ ਜੋਨ ਦੇ ਤਿੰਨ ਸਾਲਾਂ ਦਾ ਲੇਖਾ ਜੋਖਾ ਦਿੱਤਾ ਅਤੇ ਆਪਣੇ ਜੋਨ ਵੱਲੋਂ ਤਿੰਨ ਸਾਲਾਂ ਵਿਚ ਕੀਤੇ ਕਾਰਜਾਂ ਦਾ ਵੇਰਵਾ ਦਿੱਤਾ। ਜ਼ਿਲ੍ਹਾ ਆਗੂਆ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਿਧਾਨ ਪੜ੍ਹ ਕੇ ਦੱਸਿਆ ਗਿਆ ਅਤੇ ਜੋਨ ਆਗੂਆਂ ਦੀਆਂ ਆਪੋ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨੂੰ ਦੱਸਿਆ ਗਿਆ ਅਤੇ ਨਵੀਂ ਚੁਣੀ ਗਈ ਕੋਰ ਕਮੇਟੀ ਨੂੰ ਕਿਸਾਨੀ ਸੰਘਰਸ਼ ਵਿਚ ਲੜਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਤੇ ਵਚਨਬੰਧਤ ਲਈ ਗਈ ਜੋਨ ਸੈਣ ਭਗਤ ਦੀ ਨਵੀਂ ਬਣੀ ਕੋਰ ਕਮੇਟੀ ਦੀ ਜੋਨ ਇੰਚਾਰਜ ਜਰਨੈਲ ਸਿੰਘ ਨੂਰਦੀ ਵੱਲੋਂ ਨਵੇਂ ਚੁਣੇ ਅਹੁਦੇਦਾਰਾਂ ਦੀ ਘੋਸ਼ਣਾ ਕੀਤੀ। ਸਰਪ੍ਰਸਤ ਸੁਖਵੰਤ ਸਿੰਘ ਗੰਡੀਵਿੰਡ, ਮੰਗਲ ਸਿੰਘ ਭੁੱਚਰ, ਜੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ, ਜੋਨ ਜਨਰਲ ਸਕੱਤਰ ਹਰਪ੍ਰੀਤ ਸਿੰਘ ਭੁੱਚਰ, ਮੀਤ ਪ੍ਰਧਾਨ ਲਖਵਿੰਦਰ ਸਿੰਘ ਗੰਡੀਵਿੰਡ, ਰਸ਼ਪਾਲ ਸਿੰਘ ਨਾਗ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਕਸ਼ਮੀਰ ਕੌਰ ਛੀਨਾ, ਖਜਾਨਚੀ ਦਲਬੀਰ ਸਿੰਘ ਮੱਲੀ, ਸਹਾਇਕ ਖਜਾਨਚੀ ਕਸ਼ਮੀਰ ਸਿੰਘ ਭੁੱਚਰ, ਨਰਿੰਦਰ ਸਿੰਘ ਭੁੱਚਰ, ਪ੍ਰੈੱਸ ਸਕੱਤਰ ਕੁਲਜੀਤ ਸਿੰਘ ਛੀਨਾ, ਸਹਿ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਭੁੱਚਰ, ਸਲਾਹਕਾਰ ਜਸਵਿੰਦਰ ਸਿੰਘ ਛੀਨਾ, ਨਵਤੇਜ ਸਿੰਘ ਗੰਡੀਵਿੰਡ, ਜਥੇਬੰਦਕ ਸਕੱਤਰ, ਮੋਹਨ ਸਿੰਘ ਢੰਡ, ਗੁਰਦੇਵ ਸਿੰਘ ਸਰਾਂ, ਜੋਨ ਵਲੰਟੀਅਰ ਸੁਪਰਵਾਈਜ਼ਰ ਲਖਵਿੰਦਰ ਸਿੰਘ ਕਸੇਲ, ਸਹਾਇਕ ਸਕੱਤਰ ਪ੍ਰੀਤਮ ਸਿੰਘ, ਮੀਆਂਪੁਰ ਮੈਂਬਰ ਸੁੱਚਾ ਸਿੰਘ ਸੋਹਲ, ਕੁਲਦੀਪ ਸਿੰਘ ਜਗਤਪੁਰਾ, ਕਵਲਜੀਤ ਸਿੰਘ ਨੌਸ਼ਹਿਰਾ ਢਾਲਾ, ਪ੍ਰਿਤਪਾਲ ਸਿੰਘ ਮਾਣਕਪੁਰਾ, ਮੋਹਕਮ ਸਿੰਘ ਚੀਮਾ, ਰੇਸ਼ਮ ਸਿੰਘ ਛਾਪਾ , ਸਰਵਣ ਸਿੰਘ ਲਹੀਆਂ, ਜੈਮਲ ਸਿੰਘ ਮਾੜੀ ਕੰਬੋਕੇ, ਕਸ਼ਮੀਰ ਕੌਰ ਭੂਸੇ, ਨਰਿੰਦਰ ਕੌਰ ਭੁੱਚਰ, ਆਦਿ ਚੁਣੇ ਗਏ। ਇਸ ਚੋਣ ਪ੍ਰਕਿਰਿਆ ਵਿਚ ਭਾਗ ਲੈਣ ਲਈ ਜੋਨ ਦੀਆਂ ਸਾਰੀਆਂ ਇਕਾਈਆਂ ਵਿੱਚੋਂ ਪ੍ਰਧਾਨ ਸਕੱਤਰ ਅਤੇ ਸਾਰੀਆਂ ਕਮੇਟੀ ਅਤੇ ਹੋਰ ਕਿਸਾਨ ਮਜ਼ਦੂਰ ਆਗੂਆਂ ਅਤੇ ਬੀਬੀਆ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਨ੍ਹਾਂ ਸਾਰੇ ਆਗੂਆਂ ਦਾ ਜ਼ਿਲ੍ਹਾ ਆਗੂਆਂ ਵੱਲੋਂ ਧੰਨਵਾਦ ਕੀਤਾ ਗਿਆ ਤੇ ਉਮੀਦ ਕੀਤੀ ਕਿ ਨਵੀਂ ਚੁਣੀ ਹੋਈ ਕਮੇਟੀ ਬਹੁਤ ਵੱਡੇ ਪੱਧਰ ’ਤੇ ਆਪਣਾ ਕੰਮ ਕਰੇਗੀ।