ਰੋਸ਼ਨ ਮਿੱਠੂ ਨੇ ਸੁਣੀਆਂ ਡੀਪੂ ਹੋਲਡਰਾਂ ਦੀਆਂ ਮੁਸ਼ਕਲਾਂ
ਪੰਜਾਬ ਪ੍ਰਧਾਨ ਰੋਸ਼ਨ ਲਾਲ ਮਿੱਠੂ ਨੇ ਸੁਣੀਆਂ ਡੀਪੂ ਹੋਲਡਰ ਯੂਨੀਅਨ ਦੀਆਂ ਮੁਸ਼ਕਿਲਾਂ
Publish Date: Tue, 07 Apr 2026 06:58 PM (IST)
Updated Date: Wed, 08 Apr 2026 04:09 AM (IST)

ਕੈਪਸ਼ਨ : ਪੰਜਾਬ ਪ੍ਰਧਾਨ ਰੋਸ਼ਨ ਲਾਲ ਮਿੱਠੂ ਘੈਂਟ ਨੂੰ ਸਨਮਾਨਿਤ ਕਰਦੇ ਹੋਏ ਪੱਟੀ ਡੀਪੂ ਹੋਲਡਰ ਯੂਨੀਅਨ ਦੇ ਸਮੂਹ ਮੈਂਬਰ। ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਪੱਟੀ ਸ਼ਹਿਰ ਵਿਚ ਡੀਪੂ ਹੋਲਡਰ ਯੂਨੀਅਨ ਪੱਟੀ ਦੀ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ’ਚ ਪੰਜਾਬ ਪ੍ਰਧਾਨ ਰੋਸ਼ਨ ਲਾਲ ਮਿੱਠੂ ਘੈਂਟ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪੱਟੀ ਯੂਨੀਅਨ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਯੂਨੀਅਨ ਮੈਂਬਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਆਪਣੇ ਸੰਬੋਧਨ ਵਿਚ ਪੰਜਾਬ ਪ੍ਰਧਾਨ ਰੋਸ਼ਨ ਲਾਲ ਮਿੱਠੂ ਘੈਂਟ ਨੇ ਕਿਹਾ ਕਿ ਅਕਸਰ ਸਰਕਾਰਾਂ ਵੱਲੋਂ ਯੂਨੀਅਨ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ, ਹਾਲਾਂਕਿ ਉਨ੍ਹਾਂ ਨੇ ਸਰਕਾਰ ਦੇ ਕੁਝ ਕੰਮਾਂ ਦੀ ਸਰਾਹਨਾ ਵੀ ਕੀਤੀ। ਇਸ ਦੌਰਾਨ ਯੂਨੀਅਨ ਵੱਲੋਂ ਮੁੱਖ ਮੰਗਾਂ ਵਿਚ ਢੋਆ-ਢੁਆਈ ਦਾ ਖਰਚਾ ਜਾਰੀ ਕਰਨਾ, ਡੀਪੂ ਹੋਲਡਰਾਂ ਲਈ ਗੱਡੀਆਂ ਮੁਹੱਈਆ ਕਰਵਾਉਣਾ, ਗੁਦਾਮਾਂ ਦਾ ਕਰਾਇਆ ਦੇਣਾ, ਬਾਰਦਾਨੇ ਦਾ ਵਜ਼ਨ ਦੇਣਾ ਅਤੇ ਕਣਕ ਦਾ ਮੋਚਰ 12 ਕਰਨ ਦੀ ਮੰਗ ਸ਼ਾਮਿਲ ਰਹੀ। ਇਸ ਮੌਕੇ ਪ੍ਰਧਾਨ ਰੋਸ਼ਨ ਲਾਲ ਮਿੱਠੂ ਘੈਂਟ ਨੇ ਭਰੋਸਾ ਦਿੱਤਾ ਕਿ ਯੂਨੀਅਨ ਦੀਆਂ ਮੰਗਾਂ ਨੂੰ ਉੱਚ ਪੱਧਰ ’ਤੇ ਉਠਾਇਆ ਜਾਵੇਗਾ ਅਤੇ ਜਲਦ ਹੱਲ ਲਈ ਯਤਨ ਕੀਤੇ ਜਾਣਗੇ। ਅੰਤ ਵਿਚ ਪ੍ਰਧਾਨ ਕੁਲਬੀਰ ਸਿੰਘ ਸੰਧੂ ਪੱਟੀ ਡੀਪੂ ਹੋਲਡਰ ਯੂਨੀਅਨ ਸ਼ਹਿਰੀ ਵੱਲੋਂ ਸਮੂਹ ਹਾਜਰੀਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸਾਰੇ ਮੈਂਬਰਾਂ ਵੱਲੋਂ ਪੰਜਾਬ ਪ੍ਰਧਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਬਾਊ ਦਲਜੀਤ, ਬਿਕਰਮਜੀਤ ਸਿੰਘ ਸੋਹਲ, ਬਲਵਿੰਦਰ ਸਿੰਘ ਬਿੰਦੂ, ਚਰਨਜੀਤ ਬਧਵਾਰ, ਵੀਰ ਪ੍ਰਤਾਪ ਸੇਖੋ, ਗੁਰਪ੍ਰੀਤ ਸਿੰਘ ਰਿੰਕਾ, ਸੁਰਿੰਦਰ ਕੁਮਾਰ ਕਿੰਟੀ, ਬਿੱਟੂ , ਤਰਸੇਮ ਜੋਸ਼ੀ, ਸੁਰਿੰਦਰ ਸ਼ਿੰਦਾ, ਬਲਵਿੰਦਰ ਸਿੰਘ, ਸੁਦੇਸ਼ ਰਾਣੀ ਅਤੇ ਅਨੀਤਾ ਰਾਣੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ।