ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਪੱਟੀ ਦੇ ਅਹੁਦੇਦਾਰਾਂ ਨੇ ਕੀਤੀ ਚਰਚਾ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਪੱਟੀ ਦੇ ਅਹੁਦੇਦਾਰਾਂ ਕੀਤੀ ਹੰਗਾਮੀ ਮੀਟਿੰਗ
Publish Date: Tue, 07 Apr 2026 06:55 PM (IST)
Updated Date: Wed, 08 Apr 2026 04:09 AM (IST)

ਕੈਪਸ਼ਨ - ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਪੱਟੀ ਦੇ ਅਹੁਦੇਦਾਰ ਮੀਟਿੰਗ ਮੌਕੇ ਜਾਣਕਾਰੀ ਦਿੰਦੇ ਹੋਏ। ਸਤਨਾਮ ਸਿੰਘ ਚੀਮਾ, •ਪੰਜਾਬੀ ਜਾਗਰਣ ਘਰਿਆਲਾ : ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀਆਂ ਹਦਾਇਤਾਂ ’ਤੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਪੱਟੀ ਮੋੜ ਵਿਖੇ ਬਲਾਕ ਪੱਟੀ ਦੀ ਮੀਟਿੰਗ ਹੋਈ, ਜਿਸ ’ਚ ਜ਼ਿਲ੍ਹਾ ਸਰਪ੍ਰਸਤ ਸ਼ਮਸ਼ੇਰ ਸਿੰਘ ਬਾਜਵਾ ਨੇ ਸਾਥੀਆਂ ਨੂੰ ਏਜੰਡਿਆਂ ਤੋਂ ਜਾਣੂੰ ਕਰਵਾਇਆ। ਉਪਰੰਤ ਵਿਛੜੀਆਂ ਰੂਹਾਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਨੇ ਸਾਥੀਆਂ ਨੂੰ ਸੁਚੇਤ ਕੀਤਾ ਕਿ ਪੰਜਾਬ ਸਰਕਾਰ ਨੇ ਜੋ ਸੱਤਾ ਵਿਚ ਆਉਣ ਤੋਂ ਪਹਿਲਾਂ ਸਾਡੇ ਸੂਬਾ ਆਗੂਆਂ ਨਾਲ ਟੇਬਲ ਮੀਟਿੰਗ ਕਰਕੇ ਸਾਡੇ ਸਾਥੀਆਂ ਨੂੰ ਰਜਿਸਟਰਡ ਕਰਨ ਦਾ ਵਾਅਦਾ ਕੀਤਾ ਸੀ ਅਤੇ ਸੱਤਾ ਵਿਚ ਆਉਣ ’ਤੇ ਸਿਹਤ ਮੰਤਰੀ ਬਲਬੀਰ ਸਿੰਘ ਦੇ ਨਾਲ ਪੈਨਲ ਮੀਟਿੰਗ ਦਿੱਤੀ ਗਈ। ਜਿਸ ਵਿਚ ਸਾਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਤੁਹਾਡਾ ਮਸਲਾ ਹੱਲ ਕੀਤਾ ਜਾਵੇਗਾ। ਪਰ ਸਰਕਾਰ ਸੱਤਾ ਵਿਚ ਆਉਣ ਦੇ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਸਾਨੂੰ ਟਾਲ ਮਟੋਲ ਕਰਕੇ ਲਾਰਿਆਂ ਵਿਚ ਰੱਖਿਆ ਜਾ ਰਿਹਾ ਹੈ। ਇਸ ਲਈ ਸਰਕਾਰ ਨੂੰ ਯਾਦ ਕਰਾਉਣ ਵਾਸਤੇ 11 ਅਪ੍ਰੈਲ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਕੋਠੀ ਦਾ ਘਿਰਾਓ ਕਰਨ ਵਾਸਤੇ ਸੂਬਾ ਪੱਧਰੀ ਰੈਲੀ ਰੱਖੀ ਗਈ ਹੈ, ਉਸ ’ਚ ਸਾਰੇ ਸਾਥੀਆਂ ਨੇ ਜੋਸ਼ੋ ਗਰੋਸ਼ ਨਾਲ ਹਾਜ਼ਰੀਆਂ ਭਰਨੀਆਂ ਹਨ। ਇਸ ਮੌਕੇ ਬਲਾਕ ਪ੍ਰਧਾਨ ਜੈਮਲ ਸਿੰਘ ਨੇ ਸਾਥੀਆਂ ਨੂੰ ‘ਜੀ ਆਇਆਂ’ ਆਖਿਆ ਅਤੇ ਰੈਲੀ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਤੁੰਗ, ਯਾਦਵਿੰਦਰ ਸਿੰਘ ਤੁੰਗ, ਸੁਖਵਿੰਦਰ ਸਿੰਘ ਬੱਬੂ, ਬਲਵਿੰਦਰ ਸਿੰਘ ਦੁਬਲੀ, ਸੰਦੀਪ ਕੁਮਾਰ ਕੋਟ ਬੁੱਢਾ, ਪ੍ਰਤਾਪ ਸਿੰਘ ਸਭਰਾ, ਗੁਰਜੰਟ ਸਿੰਘ ਸਭਰਾ, ਬਲਕਾਰ ਸਿੰਘ, ਰਾਜਪ੍ਰੀਤ ਸਿੰਘ ਭੱਗੂਪੁਰ, ਪ੍ਰਭਜੀਤ ਸਿੰਘ ਬਾਠ, ਬਲਜੀਤ ਸਿੰਘ ਬੱਠੇਭੈਣੀ, ਸਰਦਾਰਾਂ ਸਿੰਘ, ਗੁਰਚੇਤ ਸਿੰਘ ਚੂਸਲੇਵੜ, ਲਖਵਿੰਦਰ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ ਬੰਗਲਾ ਰਾਏ, ਜਸਪਾਲ ਸਿੰਘ ਖੈਰਦੀ, ਗੁਰਜੀਤ ਸਿੰਘ ਮਾਣਕਪੁਰ ਅਤੇ ਹੋਰ ਸਮੂਹ ਸਾਥੀਆਂ ਨੇ ਹਾਜ਼ਰੀ ਭਰੀ।