ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਕੋਰ ਕਮੇਟੀ ਦੀ ਹੋਈ ਚੋਣ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਕੋਰ ਕਮੇਟੀ ਦੀ ਹੋਈ ਚੋਣ
Publish Date: Tue, 07 Apr 2026 06:41 PM (IST)
Updated Date: Wed, 08 Apr 2026 04:08 AM (IST)

* 92 ਡੇਲੀਗੇਟਾ ਨੇ ਕੁਲਵਿੰਦਰ ਸਿੰਘ ਕੈਰੋਂਵਾਲ ਨੂੰ ਪ੍ਰਧਾਨ ਤੇ ਬਲਜੀਤ ਸਿੰਘ ਝਬਾਲ ਨੂੰ ਜਨਰਲ ਸਕੱਤਰ ਚੁਣਿਆ ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ ਝਬਾਲ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਬੁੱਢਾ ਸਾਹਿਬ ਜੀ ਦੀ ਚੋਣ ਅੱਜ ਬਾਬਾ ਸਿਧਾਣਾ ਜੀ ਦੇ ਦੀਵਾਨ ਹਾਲ ਪਿੰਡ ਝਬਾਲ ਵਿਖੇ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਦੀ ਹਾਜਰੀ ਵਿਚ ਹੋਈ। ਜਿਸ ਵਿਚ 18 ਵੱਖ-ਵੱਖ ਪਿੰਡਾਂ ਦੇ 92 ਡੇਲੀਗੇਟਾ ਨੇ ਇਕਮੁੱਠ ਹੋ ਕੇ ਚੋਣ ਪ੍ਰਕਿਰਿਆ ਨੂੰ ਸੰਵਿਧਾਨਕ ਤਰੀਕੇ ਨਾਲ ਕਰਵਾਈ ਗਈ ਪਹਿਲੀ ਕਮੇਟੀ ਨੂੰ ਭੰਗ ਕਰਦੇ ਹੋਏ ਪਿਛਲੀ ਕਮੇਟੀ ਦੇ ਕੰਮਾਂ ਅਤੇ ਸੰਘਰਸ਼ ਨੂੰ ਸਟੇਜ ਤੋਂ ਸਾਂਝਾ ਕੀਤਾ ਗਿਆ। ਉਸ ਤੋਂ ਉਪਰੰਤ 92 ਡੇਲੀਗੇਟਾ ਨੇ ਪ੍ਰਧਾਨ ਕੁਲਵਿੰਦਰ ਸਿੰਘ ਕੈਰੋਂਵਾਲ ਅਤੇ ਸਕੱਤਰ ਬਲਜੀਤ ਸਿੰਘ ਝਬਾਲ, ਬੀਬੀਆਂ ਦੀ ਪ੍ਰਧਾਨ ਬੀਬੀ ਉਪਜੀਤ ਕੌਰ, ਝਬਾਲ ਸੀਨੀਅਰ ਮੀਤ ਪ੍ਰਧਾਨ ਵੀਰ ਸਿੰਘ ਕੋਟ ਖ਼ਜ਼ਾਨਚੀ ਦਿਲਬਾਗ ਸਿੰਘ, ਠਰੂ ਮੀਤ ਪ੍ਰਧਾਨ ਗੁਰਬੀਰ ਸਿੰਘ, ਮੀਰਪੁਰ ਨਿਸ਼ਾਨ ਸਿੰਘ ਨੂਰਦੀ, ਪ੍ਰੈੱਸ ਸਕੱਤਰ ਜਸਬੀਰ ਸਿੰਘ ਨਿੱਕਾ ਕੋਟ, ਜਥੇਬੰਧਕ ਸਕੱਤਰ ਜਰਨੈਲ ਸਿੰਘ ਨੂਰਦੀ, ਬੀਬੀਆਂ ਦੀ ਕਮੇਟੀ ਸਕੱਤਰ ਕੁਲਵੰਤ ਕੌਰ ਭੋਜੀਆ, ਸੀਨੀਅਰ ਮੀਤ ਪ੍ਰਧਾਨ ਰਾਜਵੰਤ ਕੌਰ ਲਾਲੂ ਘੁੰਮਣ, ਮੀਤ ਸਕੱਤਰ ਸਰਬਜੀਤ ਕੌਰ ਝਬਾਲ, ਸਹਾਇਕ ਸਕੱਤਰ ਬਲਵਿੰਦਰ ਕੌਰ ਮੱਤੇਵਾਲ, ਮੀਤ ਪ੍ਰਧਾਨ ਦਵਿੰਦਰ ਕੌਰ ਕਾਜ਼ੀਕੋਟ, ਮੈਂਬਰ ਜਸਕਰਨ ਕੌਰ ਬੁਰਜ਼, ਮਨਜੀਤ ਕੌਰ ਕੋਟ, ਬਲਵੀਰ ਕੌਰ ਝਬਾਲ, ਦਵਿੰਦਰ ਕੌਰ ਝਬਾਲ, ਬਲਜੀਤ ਕੌਰ ਠਰੂ ਆਦਿ ਬਾਡੀ ਦੀ ਚੋਣ ਕੀਤੀ ਗਈ। ਜੋ ਤਿੰਨ ਸਾਲ ਤਕ ਉਪਰੋਕਤ ਕਮੇਟੀ ਜੋਨ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਅਤੇ ਹੋਰ ਸੇਵਾਵਾਂ ਵਾਸਤੇ ਦਿਨ ਰਾਤ ਕੰਮ ਕਰੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਹਾਲ, ਸਕੱਤਰ ਹਰਜਿੰਦਰ ਸਿੰਘ ਸੱਕਰੀ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ, ਮੀਤ ਪ੍ਰਧਾਨ ਰੇਸ਼ਮ ਸਿੰਘ ਘੁਰਕਵਿੰਡ, ਮੀਤ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ, ਜ਼ਿਲ੍ਹਾ ਆਗੂ ਬੀਬੀ ਉਪਜੀਤ ਕੌਰ ਝਬਾਲ ਤੋਂ ਇਲਾਵਾ ਪਿੰਡਾਂ ਦੇ ਪ੍ਰਧਾਨ ਜਰਨੈਲ ਸਿੰਘ ਕਾਜ਼ੀਕੋਟ, ਮਨਜਿੰਦਰ ਸਿੰਘ ਕੈਰੋਂਵਾਲ, ਕੁਲਦੀਪ ਸਿੰਘ ਮੱਤੇਵਾਲ, ਰਛਪਾਲ ਸਿੰਘ ਠਰੂ, ਸਤਬੀਰ ਸਿੰਘ ਨੂਰਦੀ, ਜਸਬੀਰ ਸਿੰਘ, ਕੁਲਜੀਤ ਸਿੰਘ ਨਿੱਕਾ ਕੋਟ, ਕਰਮਜੀਤ ਸਿੰਘ ਕੋਟ, ਗੁਰਮੀਤ ਸਿੰਘ ਮੀਰਪੁਰ, ਸਰਬਜੀਤ ਸਿੰਘ ਮੱਜੂਪੁਰ, ਬਲਜੀਤ ਸਿੰਘ ਭੋਜੀਆ, ਨਿਰਵੈਲ ਸਿੰਘ ਪੰਜਵੜ੍ਹ, ਕਸ਼ਮੀਰ ਸਿੰਘ ਪੰਜਵੜ੍ਹ, ਸਤਬੀਰ ਸਿੰਘ ਠੱਠੀ, ਬਾਜ਼ ਸਿੰਘ ਬੁਰਜ, ਕਸ਼ਮੀਰ ਸਿੰਘ ਭੋਜੜਾਵਾਲਾ, ਗੁਰਸੇਵਕ ਸਿੰਘ ਝਬਾਲ, ਸਵਿੰਦਰ ਸਿੰਘ ਠੱਠਾ, ਰਵੇਲ ਸਿੰਘ ਠੱਠਾ, ਅਮਰੀਕ ਸਿੰਘ, ਮੇਜਰ ਸਿੰਘ ਝਬਾਲ, ਬਲਵਿੰਦਰ ਸਿੰਘ, ਮਨਜਿੰਦਰ ਸਿੰਘ ਲਾਲੂ ਘੁੰਮਣ ਆਦਿ ਆਗੂ ਹਾਜ਼ਰ ਸਨ।