ਬਾਊ ਰਾਮ ਇਕਬਾਲ ਭਾਰਦਵਾਜ ਦੀ ਚੌਥੀ ਬਰਸੀ ਸ਼ਰਧਾ ਨਾਲ ਮਨਾਈ
ਬਾਊ ਰਾਮ ਇਕਬਾਲ ਭਾਰਦਵਾਜ ਦੀ ਚੌਥੀ ਬਰਸੀ ਸ਼ਰਧਾ ਨਾਲ ਮਨਾਈ
Publish Date: Tue, 07 Apr 2026 06:05 PM (IST)
Updated Date: Wed, 08 Apr 2026 04:06 AM (IST)

ਕੈਪਸ਼ਨ - ਸਵ: ਰਾਮ ਇਕਬਾਲ ਸ਼ਰਮਾ ਅਤੇ ਸਵ: ਸਾਂਤੀ ਦੇਵੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹੋਏ ਡਾ ਰਾਜੇਸ਼ ਭਾਰਦਵਾਜ਼, ਡਾ ਮਰਿਦੁਲਾ ਭਾਰਦਵਾਜ, ਸੱਤਿਅਮ ਭਾਰਦਵਾਜ ਅਤੇ ਹੋਰ। ਕੈਪਸ਼ਨ - ਸਮਾਗਮ ਵਿਚ ਪੁੱਜੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਡਾ ਰਾਜੇਸ਼ ਭਾਰਦਵਾਜ। ਕੈਪਸ਼ਨ - ਸਮਾਗਮ ’ਚ ਹਾਜ਼ਰ ਇਲਾਕੇ ਦੇ ਲੋਕ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਬੱਚੇ। * ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨਤਾਰਨ ਤਰਫੋਂ ਪ੍ਰਵਚਨਾਂ ਨਾਲ ਸੰਗਤ ਨੂੰ ਨਿਹਾਲ ਕੀਤਾ * ਡਾ. ਰਾਜੇਸ਼ ਭਾਰਦਵਾਜ, ਡਾ. ਮਰਿਦੁਲਾ ਭਾਰਦਵਾਜ ਤੇ ਸੱਤਿਅਮ ਭਾਰਦਵਾਜ ਨੇ ਸਮਾਗਮ ’ਚ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਸ਼ਹੀਦ ਭਗਤ ਸਿੰਘ ਐਜੂਕੇਸ਼ਨਲ ਗਰੁੱਪ ਦੇ ਸੰਸਥਾਪਕ ਸਵ. ਚੇਅਰਮੈਨ ਰਾਮ ਇਕਬਾਲ ਭਾਰਦਵਾਜ ਦੀ ਚੌਥੀ ਬਰਸੀ ਸੈਂਟਰਲ ਕਾਨਵੈਂਟ ਸਕੂਲ ਦੇ ਹਾਲ ਵਿਖੇ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਵੱਖ-ਵੱਖ ਸਕੂਲ ਪ੍ਰਿੰਸੀਪਲ, ਅਧਿਆਪਕਾਂ ਤੇ ਇਲਾਕੇ ਦੇ ਲੋਕਾਂ ਵੱਲੋਂ ਸਵ: ਬਾਊ ਰਾਮ ਇਕਬਾਲ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਇਸ ਮੌਕੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨਤਾਰਨ ਵੱਲੋਂ ਆਯੋਜਿਤ ਧਾਰਮਿਕ ਸਮਾਗਮ ਦੌਰਾਨ ਸਾਧਵੀਂ ਮਨਸਵੀ ਨੇ ਰਸਭਰੇ ਪ੍ਰਵਚਨਾਂ ਤੇ ਕਥਾ ਰਾਹੀਂ ਸੰਗਤ ਨੂੰ ਆਤਮਿਕ ਅਨੰਦ ਨਾਲ ਨਿਹਾਲ ਕੀਤਾ ਗਿਆ। ਸਾਧਵੀਂ ਮਨਸਵੀ ਨੇ ਆਪਣੇ ਪ੍ਰਵਚਨਾਂ ’ਚ ਮਨੁੱਖੀ ਜੀਵਨ ਦੀ ਅਸਲ ਸੱਚਾਈ ਬਾਰੇ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਵਿਚ ਸਤਿਸੰਗ, ਸਿਮਰਨ ਅਤੇ ਸੇਵਾ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਇਆ ਦੇ ਮੋਹ ’ਚ ਫ਼ਸਿਆ ਮਨੁੱਖ ਅਕਸਰ ਆਪਣੇ ਅਸਲ ਮਕਸਦ ਨੂੰ ਭੁੱਲ ਜਾਂਦਾ ਹੈ, ਇਸ ਲਈ ਰੱਬ ਨਾਲ ਜੁੜਨਾ ਹੀ ਜੀਵਨ ਦੀ ਸਫਲਤਾ ਦਾ ਸੱਚਾ ਰਾਹ ਹੈ। ਉਨ੍ਹਾਂ ਸੰਗਤ ਨੂੰ ਸੰਦੇਸ਼ ਦਿੱਤਾ ਕਿ ਗੁਰੂ ਦੀ ਬਾਣੀ ਅਤੇ ਸੱਚੇ ਗਿਆਨ ਰਾਹੀਂ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜੀਵਨ ਵਿਚ ਸੁੱਖ-ਸਮ੍ਰਿਧੀ ਆਉਂਦੀ ਹੈ। ਸਾਧਵੀਂ ਜੀ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਕਿਹਾ ਕਿ ਸਵ: ਬਾਊ ਰਾਮ ਇਕਬਾਲ ਭਾਰਦਵਾਜ ਨੇ ਇਸ ਸਰਹੱਦੀ ਇਲਾਕੇ ਪੱਟੀ ਵਿਚ ਵਿੱਦਿਆ ਦਾ ਜੋ ਪਸਾਰ ਕਰਕੇ ਇਲਾਕੇ ਦਾ ਸਮਾਜਿਕ ਪੱਧਰ ਉੱਚਾ ਚੁੱਕਿਆ ਹੈ ਉਹ ਪ੍ਰਸੰਸਾ ਯੋਗ ਹੈ। ਸੰਨ 1974 ਵਿਚ ਮਿਡਲ ਸਕੂਲ ਤੋਂ ਸਿੱਖਿਆ ਦਾ ਪੌਦਾ ਲਾ ਕੇ ਅਤੇ 1986 ਵਿਚ ਫਾਰਮੇਸੀ ਕਾਲਜ ਦੀ ਸ਼ੁਰੂਆਤ ਕਰਕੇ ਇਸ ਇਲਾਕੇ ਵਿਚ ਵਿੱਦਿਅਕ ਸੰਸਥਾਵਾਂ ਦੀ ਝੜੀ ਹੀ ਲਾ ਦਿੱਤੀ। ਇਨ੍ਹਾਂ ਹੀ ਨਹੀਂ ਤਰਨਤਾਰਨ ਜ਼ਿਲ੍ਹੇ ਤੋਂ ਬਾਹਰ ਅੰਮ੍ਰਿਤਸਰ, ਪਠਾਨਕੋਟ, ਫ਼ਿਰੋਜ਼ਪੁਰ, ਅੰਬਾਲੇ ਆਦਿ ਥਾਵਾਂ ’ਤੇ ਵੱਖ-ਵੱਖ ਵਿੱਦਿਅਕ ਕਾਲਜ ਖੋਲ੍ਹ ਕੇ ਸਮਾਜ ਦੀ ਸੇਵਾ ਕੀਤੀ ਹੈ। ਸਿੱਖਿਆ ਪ੍ਰਦਾਨ ਕਰਨ ਦੇ ਨਾਲ ਉਨ੍ਹਾਂ ਅਨੇਕਾਂ ਪਰਿਵਾਰਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕੀਤਾ ਹੈ। ਬਾਊ ਜੀ ਵੱਲੋਂ ਸਿੱਖਿਆ ਦੇ ਲਗਾਏ ਗਏ ਬੂਟੇ ਨੂੰ ਉਨ੍ਹਾਂ ਦੇ ਸਪੁੱਤਰ ਰਾਜੇਸ਼ ਭਾਰਦਵਾਜ, ਮਰਿਦੁਲਾ ਭਾਰਦਵਾਜ ਤੇ ਹੋਰ ਪਰਿਵਾਰਿਕ ਮੈਂਬਰ ਅੱਗੇ ਵਧਾ ਰਹੇ ਹਨ। ਅੰਤ ਵਿਚ ਡਾ. ਰਾਜੇਸ਼ ਭਾਰਦਵਾਜ, ਡਾ. ਮਰਿਦੁਲਾ ਭਾਰਦਵਾਜ ਅਤੇ ਸੱਤਿਅਮ ਭਾਰਦਵਾਜ ਅਤੇ ਸੁਭੀ ਭਾਰਦਵਾਜ਼ ਵੱਲੋਂ ਸਮਾਗਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਆਮੀ ਕੁਸ਼ਲੈਦਰ ਨੰਦ, ਗੀਤਾ ਮੰਦਰ ਪੱਟੀ, ਹਰਜਿੰਦਰ ਸਿੰਘ ਪੱਪੂ ਸਰਾਫ਼, ਭਵਨ ਕੁਮਾਰ ਟਾਹ, ਮਾਸਟਰ ਸੁਖਦੇਵ ਰਾਜ ਸ਼ਰਮਾ, ਦੀਪਕ ਮਹਿਤਾ, ਅਜੇ ਪ੍ਰਧਾਨ, ਡਾ ਰਾਕੇਸ਼ ਤ੍ਰੇਹਨ, ਸੁਰਜੀਤ ਸਿੰਘ ਕੌਂਸਲਰ, ਸੂਰਜ ਪ੍ਰਕਾਸ਼, ਵਿਨੋਦ ਖੰਨਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਰਮਨ ਸੂਦ, ਸੁਮਨ ਭੱਲਾ, ਲੱਕੀ ਸੋਈ, ਬਾਊ ਵਿਜੇ ਕੁਮਾਰ, ਜਤਿਨ ਸ਼ਰਮਾ ਪਟਵਾਰੀ ਪ੍ਰਧਾਨ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ, ਸੁਰਿੰਦਰ ਉੱਪਲ, ਰਜੇਸ਼ ਮਿੰਟਾਂ, ਜਗਦੀਸ਼ ਸ਼ਰਮਾ, ਪ੍ਰਮੋਦ ਮਰਵਾਹਾ, ਰਿੰਕੂ ਅਗਨੀਹੋਤਰੀ, ਪ੍ਰਮਿੰਦਰ ਸਿੰਘ ਸੀਟਾਂ, ਰਾਜ ਹਾਡਾਂ, ਰਾਕੇਸ਼ ਪਾਠਕ, ਨੀਲਮ ਪਾਠਕ, ਕ੍ਰਿਸ਼ਨਾ ਕੁਮਾਰੀ, ਰਕੇਸ਼ ਭੱਲਾ, ਰੂਬੀ ਮਹਿਤਾ, ਮੀਨਾ ਭੱਲਾ, ਮਾਲਾ, ਸੰਦੀਪ ਕੁਮਾਰ ਸਮੇਤ ਸ਼ਿਵ ਸ਼ੰਕਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਸ਼ਹੀਦ ਭਗਤ ਸਿੰਘ ਕਾਲਜ ਆਫ ਫਾਰਮੇਸੀ, ਸ਼ਹੀਦ ਭਗਤ ਸਿੰਘ ਪੋਲੀਟੈਕਨਿਕ ਕਾਲਜ, ਸ਼ਹੀਦ ਭਗਤ ਸਿੰਘ ਕਾਲਜ ਆਫ ਐਜੂਕੇਸ਼ਨ, ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ, ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ, ਸੱਤਿਅਮ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਰਾਮ ਤੀਰਥ ਅੰਮ੍ਰਿਤਸਰ, ਸੱਤਿਅਮ ਪੋਲੀਟੈਕਨੀਕਲ ਐਂਡ ਫਾਰਮੇਸੀ ਕਾਲਜ ਰਾਮ ਤੀਰਥ ਅੰਮ੍ਰਿਤਸਰ, ਸੱਤਿਅਮ ਇੰਸਟੀਚਿਊਟ ਆਫ਼ ਮੈਨੇਜਮੈਂਟ ਰਾਮ ਤੀਰਥ, ਪੰਜਾਬ ਫਾਰਮੇਸੀ ਕਾਲਜ ਫ਼ਿਰੋਜ਼ਪੁਰ, ਸਾਈਂ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।