ਮਾਹਣੇਕੇ ’ਚ ਸਵੱਛ ਭਾਰਤ ਮਿਸ਼ਨ ਤਹਿਤ ਸਾਲਿਡ ਵੇਸਟ ਪ੍ਰੋਜੈਕਟ ਬਣਾਇਆ
ਪਿੰਡ ਮਾਹਣੇਕੇ ’ਚ ਸਵੱਛ ਭਾਰਤ ਮਿਸ਼ਨ ਤਹਿਤ ਸਾਲਿਡ ਵੇਸਟ ਪ੍ਰੋਜੈਕਟ ਬਣਾਇਆ
Publish Date: Tue, 07 Apr 2026 05:41 PM (IST)
Updated Date: Wed, 08 Apr 2026 04:03 AM (IST)
ਕੈਪਸ਼ਨ : ਪਿੰਡ ਮਾਹਣਕੇ ’ਚ ਬਣਾਏ ਸਾਲਿਡ ਵੇਸਟ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਮਲਕੀਤ ਸਿੰਘ ਤੇ ਹੋਰ। ਸਤਨਾਮ ਸਿੰਘ ਚੀਮਾ•, ਪੰਜਾਬੀ ਜਾਗਰਣ, ਘਰਿਆਲਾ : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਮਾਹਣੇਕੇ ਵਿਖੇ ਸਵੱਛ ਭਾਰਤ ਮਿਸ਼ਨ ਮੈਨੇਜਮੈਂਟ ਪ੍ਰੋਜੈਕਟ ਬਣਾਇਆ ਗਿਆ। ਜਿਸ ਸਬੰਧੀ ਸਰਪੰਚ ਮਲਕੀਤ ਸਿੰਘ ਮਾਹਣੇਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਵਿਚ ਸਾਫ਼ ਸਫਾਈ ਰੱਖੀ ਜਾਵੇਗੀ, ਤਾਂ ਜੋ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ ਤੇ ਪਿੰਡ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ। ਸਰਪੰਚ ਮਲਕੀਤ ਸਿੰਘ ਮਾਹਣੇਕੇ ਨੇ ਕਿਹਾ ਕਿ ਹਰ ਪਿੰਡ ਵਿਚ ਸਾਲਿਡ ਵੇਸਟ ਪ੍ਰੋਜੈਕਟ ਬਣਾਇਆ ਜਾਵੇ, ਤਾਂ ਜੋ ਸਾਡਾ ਭਾਰਤ ਸਵੱਛ ਤੇ ਸਾਫ ਸੁਥਰਾ ਬਣਾਇਆ ਜਾ ਸਕੇ। ਇਸ ਮੌਕੇ ਮੈਂਬਰ ਹਰਪਾਲ ਸਿੰਘ, ਮੈਂਬਰ ਜਰਨੈਲ ਸਿੰਘ, ਮੈਂਬਰ ਸਤਨਾਮ ਸਿੰਘ, ਮੈਂਬਰ ਸੁਖਦੇਵ ਸਿੰਘ, ਮੈਂਬਰ ਬਿੱਕਰ ਸਿੰਘ, ਮੈਂਬਰ ਅਵਤਾਰ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ, ਡਾਕਟਰ ਜਸਪਾਲ ਸਿੰਘ ਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।