ਤਰਨਤਾਰਨ ’ਚ ਕਰਵਾਈ ਓਪਨ ਬੈਂਚ ਪ੍ਰੈੱਸ ਤੇ ਡੈੱਡ ਲਿਫਟ ਚੈਂਪੀਅਨਸ਼ਿਪ
ਤਰਨਤਾਰਨ ’ਚ ਕਰਵਾਈ ਓਪਨ ਬੈਂਚ ਪ੍ਰੈੱਸ ਅਤੇ ਡੈਡ ਲਿਫਟ ਚੈਂਪੀਅਨਸ਼ਿਪ
Publish Date: Tue, 07 Apr 2026 05:39 PM (IST)
Updated Date: Wed, 08 Apr 2026 04:03 AM (IST)

ਕੈਪਸ਼ਨ - ਚੈਂਪੀਅਨਸ਼ਿਪ ਦਾ ਉਦਘਾਟਨ ਕਰਦੇ ਹੋਏ ਤ੍ਰਿਪਤਪਾਲ ਸਿੰਘ ਸੋਢੀ ਪਾਵਰ ਲਿਫਟਰ ਮਹਾਰਾਜਾ ਰਣਜੀਤ ਸਿੰਘ ਐਵਾਰਡੀ। ਕੈਪਸ਼ਨ- ਅਕਾਲੀ ਦਲ ਦੇ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਦਾ ਸਨਮਾਨ ਕਰਦੇ ਹੋਏ ਜਸਬੀਰ ਸਿੰਘ ਮਿੰਟੂ ਨਾਲ ਹਨ ਹੋਰ ਸ਼ਖਸੀਅਤਾਂ। ਕੈਪਸ਼ਨ- ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਹੁਲ ਰਟੌਲ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। * ਵੱਖ-ਵੱਖ ਸ਼ਖ਼ਸੀਅਤਾਂ ਨੇ ਦਿੱਤਾ ਖਿਡਾਰੀਆਂ ਨੂੰ ਅਸ਼ੀਰਵਾਦ ਪੱਤਰ ਪ੍ਰੇਰਕ•, ਪੰਜਾਬੀ ਜਾਾਗਰਣ, ਤਰਨਤਾਰਨ : ਪਾਵਰ ਲਿਫਟਿੰਗ ਐਸੋਸੀਏਸ਼ਨ ਤਰਨਤਾਰਨ ਵੱਲੋਂ ਓਪਨ ਬੈਂਚ ਪ੍ਰੈੱਸ ਤੇ ਡੈੱਡ ਲਿਫਟ ਚੈਂਪੀਅਨਸ਼ਿਪ ਗੋਲਡ ਹੈਲਥ ਕਲੱਬ ਵਿਖੇ ਸਵ. ਪ੍ਰਭਜੀਤ ਸਿੰਘ ਰਟੌਲ ਦੀ ਯਾਦ ਨੂੰ ਸਮਰਪਿਤ ਕਰਵਾਈ ਗਈ। ਇਸ ਚੈਂਪੀਅਨਸ਼ਿਪ ’ਚ ਪੰਜਾਬ ਭਰ ਤੋਂ ਲਗਪਗ 120 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਚੈਂਪੀਅਨਸ਼ਿਪ ਦਾ ਉਦਘਾਟਨ ਤ੍ਰਿਪਤਪਾਲ ਸਿੰਘ ਸੋਢੀ ਪਾਵਰ ਲਿਫਟਰ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਨੇ ਕੀਤਾ। ਇਸ ਚੈਂਪੀਅਨਸ਼ਿਪ ’ਚ ਹੈਵੀ ਲਿਫਟ ਹਰਦੀਪ ਸਿੰਘ ਨੇ ਲਗਾ ਕੇ ਟਰਾਫੀ ਆਪਣੇ ਨਾਮ ਕੀਤੀ, ਉਥੇ ਹੈਵੀ ਡੈੱਡ ਲਿਫਟ ਮੁਕਾਬਲੇ ’ਚ ਏਕਮ ਨੇ ਬਾਜੀ ਮਾਰੀ। ਜਿਨ੍ਹਾਂ ਨੂੰ ਟਰਾਫੀਆਂ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਬਾਕੀ ਖ਼ਿਡਾਰੀਆਂ ਵੱਲੋਂ ਵੱਖ-ਵੱਖ ਵਰਗਾਂ ਦੇ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਇਨਾਮ ਪ੍ਰਾਪਤ ਕੀਤੇ। ਚੈਂਪੀਅਨਸ਼ਿਪ ’ਚ ਉਘੀਆਂ ਸ਼ਖ਼ਸੀਅਤਾਂ ਪਹੁੰਚੀਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਕੰਚਨਪ੍ਰੀਤ ਕੌਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ, ਕੌਂਸਲਰ ਸਰਬਜੀਤ ਸਿੰਘ ਲਾਲੀ ਵਸੀਕਾ, ਰਣਜੀਤ ਚੀਮਾ ਪਹਿਲਵਾਨ, ਯਾਦਵਿੰਦਰ ਸਿੰਘ ਯਾਦੂ, ਸਾਬਕਾ ਚੇਅਰਮੈਨ ਚੰਦਰ ਕੁਮਾਰ ਅਗਰਵਾਲ, ਰਾਜਬੀਰ ਸਿੰਘ ਭੁੱਲਰ, ਅਵਤਾਰ ਸਿੰਘ ਬਿੱਲਾ ਸ਼ੇਰੋਂ ਨੂੰ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਹੁਲ ਰਟੌਲ, ਜਨਰਲ ਸਕੱਤਰ ਅਤੇ ਕੋਚ ਜਸਬੀਰ ਸਿੰਘ ਮਿੰਟੂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਂਬਰ ਹਰਿੰਦਰ ਸਿੰਘ ਬਿਜਲੀ ਬੋਰਡ, ਤੇਜਿੰਦਰ ਸਿੰਘ ਪਿੰਕਾ, ਹਰਜਿੰਦਰ ਸਿੰਘ, ਵਰੁਣਪ੍ਰੀਤ ਸਿੰਘ ਹਨੀ ਹੈਡਲੂਮ ਸਟੋਰ, ਅਜੇ ਕੁਮਾਰ, ਹਰਿੰਦਰਬੀਰ ਸਿੰਘ ਪ੍ਰਿਥਵੀ, ਅੰਮ੍ਰਿਤਪਾਲ, ਏਕਮਪ੍ਰਤਾਪ, ਹੁਨਰ, ਅਨੰਤਬੀਰ, ਅਮਿਤ ਵੀ ਮੌਜੂਦ ਸਨ।