ਜਸਵਿੰਦਰ ਸਿੰਘ ਸੰਧੂ ਨੇ ਸੰਭਾਲਿਆ ਬਲਾਕ ਸਿੱਖਿਆ ਅਫ਼ਸਰ ਪੱਟੀ ਦਾ ਚਾਰਜ
ਜਸਵਿੰਦਰ ਸਿੰਘ ਸੰਧੂ ਨੇ ਸੰਭਾਲਿਆ ਬਲਾਕ ਸਿੱਖਿਆ ਅਫ਼ਸਰ ਪੱਟੀ ਦਾ ਚਾਰਜ
Publish Date: Tue, 07 Apr 2026 04:43 PM (IST)
Updated Date: Wed, 08 Apr 2026 04:00 AM (IST)

ਕੈਪਸ਼ਨ - ਬਲਾਕ ਸਿੱਖਿਆ ਅਫ਼ਸਰ ਦਾ ਪੱਟੀ ਵਿਖੇ ਸਵਾਗਤ ਕਰਦੇ ਹੋਏ ਅਧਿਆਪਕ। ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਪੱਟੀ ਬਲਾਕ ਵਿਖੇ ਜਸਵਿੰਦਰ ਸਿੰਘ ਸੰਧੂ ਨੇ ਬਲਾਕ ਸਿੱਖਿਆ ਅਫ਼ਸਰ ਪੱਟੀ ਦਾ ਚਾਰਜ ਸੰਭਾਲਿਆ। ਇਸ ਮੌਕੇ ਬਲਾਕ ਦੇ ਸਮੂਹ ਅਧਿਆਪਕਾਂ ਤੇ ਸੈਂਟਰ ਟੀਚਰਾਂ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ, ਗੁਰਵੇਲ ਸਿੰਘ ਲੋਹਾਰੀਆ ਅਤੇ ਰਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਬਲਾਕ ਸਿੱਖਿਆ ਅਫ਼ਸਰ ਰਹੇ ਮਨਜਿੰਦਰ ਸਿੰਘ ਢਿੱਲੋਂ 31 ਮਾਰਚ ਨੂੰ ਸੇਵਾ ਮੁਕਤ ਹੋਣ ਕਰਕੇ ਜਸਵਿੰਦਰ ਸਿੰਘ ਸੰਧੂ ਨੂੰ ਪੱਟੀ ਬਲਾਕ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਚਾਰਜ ਸੰਭਾਲਣ ਤੋਂ ਬਾਅਦ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਧਿਆਪਕਾਂ ਦੇ ਹਰ ਕੰਮ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਅਤੇ ਕਿਸੇ ਵੀ ਅਧਿਆਪਕ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਸਾਬਕਾ ਬਲਾਕ ਸਿੱਖਿਆ ਅਫ਼ਸਰ ਮਨਜਿੰਦਰ ਸਿੰਘ ਢਿੱਲੋ, ਬੀਪੀਓ ਰਜਿੰਦਰ ਸਿੰਘ ਗੰਡੀਵਿੰਡ, ਪ੍ਰਿੰਸੀਪਲ ਗੁਰਦੇਵ ਸਿੰਘ, ਰਾਜੇਸ਼ ਕੁਮਾਰ ਭਿੱਖੀਵਿੰਡ, ਸੁਖਦੀਪ ਸਿੰਘ, ਨਵਜੋਤ ਕੌਰ ਸੀਐੱਚਟੀ ਚੀਮਾ ਕਲਾ, ਰਾਜਨ ਕੁਮਾਰ ਸਭਰਾ, ਪਰਮਜੀਤ ਕੌਰ ਚੂਸਲੇਵੜ, ਵਿਕਰਮਜੀਤ ਸਿੰਘ ਬਾਠ, ਨਵਜੋਤ ਕੌਰ ਸੈਂਟਰ ਪ੍ਰਿੰਗੜੀ, ਰੋਹਿਤ ਟਾਹ ਪੱਟੀ, ਗੁਰਜੰਟ ਸਿੰਘ ਕੋਟ ਬੁੱਢਾ, ਰਣਜੀਤ ਕੌਰ, ਨਵਨੀਤ ਕੌਰ, ਗੁਰਪ੍ਰੀਤ ਕੌਰ, ਮਨਜੀਤ ਸਿੰਘ ਪਨਗੋਟਾ, ਗੁਰਦੇਵ ਸਿੰਘ ਲੋਹਾਰੀਆ, ਸਰਬਜੀਤ ਸਿੰਘ ਉੱਬੋਕੇ, ਜਗਦੀਪ ਸਿੰਘ ਲਖਣਾ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਕੰਵਲਜੀਤ ਸਿੰਘ ਤੋਂ ਇਲਾਵਾ ਹੋਰ ਵੀ ਅਧਿਆਪਕ ਹਾਜ਼ਰ ਸਨ।