ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਵੇ : ਸਾਰਜ ਬੰਬ
ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਵੇ - ਕਿਸਾਨ ਆਗੂ ਸਾਰਜ਼ ਸਿੰਘ
Publish Date: Tue, 07 Apr 2026 04:25 PM (IST)
Updated Date: Wed, 08 Apr 2026 03:59 AM (IST)

ਕੈਪਸ਼ਨ - ਸੂਬਾ ਪ੍ਰਧਾਨ ਸਾਰਜ ਸਿੰਘ ਬੰਬ ਅਤੇ ਕਿਸਾਨ ਆਗੂ ਗੱਲਬਾਤ ਕਰਦੇ ਹੋਏ। ਜਗਦੀਸ਼ ਰਾਜ•, ਪੰਜਾਬੀ ਜਾਗਰਣ ਅਮਰਕੋਟ : ਭਾਰਤੀ ਕਿਸਾਨ ਯੂਨੀਅਨ ਬੰਬ ਜਥੇਬੰਦੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਸਾਰਜ ਸਿੰਘ ਬੰਬ ਦੀ ਅਗਵਾਈ ਹੇਠ ਕੀਤੀ ਮੀਟਿੰਗ ’ਚ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਕੁਦਰਤ ਦੀ ਮਾਰ ਝੱਲ ਰਹੇ ਸਾਡੇ ਅੰਨਦਾਤਾ ਕਿਸਾਨਾਂ ਦੀਆਂ ਫਸਲਾਂ ਉਪਰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਗੜੇਮਾਰੀ ਹੋਣ ਕਾਰਨ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਅਸੀਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਕਿਸਾਨਾਂ ਦੀ ਖ਼ਰਾਬ ਹੋਈ ਕਣਕ ਦੀ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਾ ਕੇ ਉਨ੍ਹਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 50-50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਇਸ ਗੜੇਮਾਰੀ ਤੇ ਮੀਂਹ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਗਿਆ ਹੈ। ਨਾ ਫ਼ਸਲ ਰਹਿ ਗਈ ਹੈ, ਨਾ ਤੂੜੀ ਰਹਿ ਗਈ ਹੈ। ਇਸ ਕਰ ਕੇ ਭਾਰਤੀ ਕਿਸਾਨ ਯੂਨੀਅਨ ਬੰਬ ਵੱਲੋਂ ਪੁਰਜ਼ੋਰ ਮੰਗ ਹੈ ਕੀ ਕੇਂਦਰ ਤੇ ਪੰਜਾਬ ਸਰਕਾਰ ਇਸ ਮੁੱਦੇ ’ਤੇ ਤੁਰੰਤ ਐਕਸ਼ਨ ਲੈ ਕੇ ਕਿਸਾਨਾਂ ਦੇ ਖਾਤਿਆਂ ’ਚ ਬਣਦਾ ਮੁਆਵਜ਼ਾ ਪਾਵੇ, ਤਾਂ ਜੋ ਕਿਸਾਨਾਂ ਦੀ ਹੱਕ ਰੱਸੀ ਹੋ ਸਕੇ। ਇਸ ਮੌਕੇ ਸੂਬਾ ਪ੍ਰਧਾਨ ਸਾਰਜ ਸਿੰਘ ਬੰਬ, ਜ਼ਿਲ੍ਹਾ ਤਰਨਤਾਰਨ ਪ੍ਰਧਾਨ ਹਰਵਿੰਦਰ ਸਿੰਘ ਕਾਲਾ ਮਹਿਮੂਦਪੁਰਾ, ਮੀਤ ਪ੍ਰਧਾਨ ਸਾਰਜ ਸਿੰਘ ਘਰਿਆਲਾ, ਬਿੱਕਰ ਸਿੰਘ ਭੁੱਲਰ, ਪੀਏ ਗੁਰਬੀਰ ਸਿੰਘ ਭੁੱਲਰ, ਸਰਪੰਚ ਗੁਰਬੀਰ ਸਿੰਘ ਆਬਾਦੀ ਅਮਰਕੋਟ ਤੋਂ ਇਲਾਵਾ ਹੋਰ ਵੀ ਜਥੇਬੰਦੀ ਦੇ ਆਗੂ ਅਤੇ ਕਿਸਾਨ ਹਾਜ਼ਰ ਸਨ।