ਦਿਹਾਤੀ ਮਜ਼ਦੂਰ ਸਭਾ ਨੇ ਥਾਣਾ ਮੁਖੀ ਭਿੱਖੀਵਿੰਡ ਦਾ ਪੁਤਲਾ ਸਾੜਿਆ
ਦਿਹਾਤੀ ਮਜ਼ਦੂਰ ਸਭਾ ਨੇ ਥਾਣਾ ਮੁਖੀ ਭਿੱਖੀਵਿੰਡ ਦਾ ਪੁਤਲਾ ਸਾੜਿਆ
Publish Date: Tue, 07 Apr 2026 04:19 PM (IST)
Updated Date: Wed, 08 Apr 2026 03:59 AM (IST)
ਕੈਪਸ਼ਨ - ਦਿਹਾਤੀ ਮਜ਼ਦੂਰ ਸਭਾ ਬ੍ਰਾਂਚ ਚੂੰਘ ਦੇ ਆਗੂ ਥਾਣਾ ਮੁਖੀ ਭਿੱਖੀਵਿੰਡ ਦਾ ਪੁਤਲਾ ਫੂਕਦੇ ਹੋਏ। ਰਾਜਨ ਚੋਪੜਾ, •ਪੰਜਾਬੀ ਜਾਗਰਣ ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਦੀ ਬ੍ਰਾਂਚ ਚੂੰਘ ਵੱਲੋਂ ਥਾਣਾ ਮੁਖੀ ਭਿੱਖੀਵਿੰਡ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਮਜ਼ਦੂਰਾਂ ਨੇ ਹਿੱਸਾ ਲਿਆ। ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਹਰਜਿੰਦਰ ਸਿੰਘ ਚੂੰਘ ਨੇ ਕਿਹਾ ਕਿ ਥਾਣਾ ਭਿੱਖੀਵਿੰਡ ਦੇ ਮੁਲਾਜ਼ਮ ਨਸ਼ੇ ਦੇ ਸੌਦਾਗਰਾਂ ਨਾਲ ਕਥਿਤ ਤੌਰ ’ਤੇ ਰਲੇ ਹੋਏ ਹਨ ਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਇਕ ਮੁਲਾਜ਼ਮ ਨੇ ਭਿੱਖੀਵਿੰਡ ਦੇ ਇਕ ਮਜ਼ਦੂਰ ਪਰਿਵਾਰ ਦੇ ਪੀਰਾਂ ਦੇ ਦਰਬਾਰ ਉਤੋਂ ਸੁੱਖੀ ਹੋਈ ਸੁਖਣਾ ਦੇ 10 ਹਜ਼ਾਰ ਰੁਪਏ ਜਗਦੀ ਜੋਤ ਅੱਗੋਂ ਚੁੱਕ ਲਏ ਗਏ, ਜੋ ਕਿ ਗਰੀਬ ਪਰਿਵਾਰ ਨਾਲ ਬੇਇਨਸਾਫ਼ੀ ਹੈ। ਉਕਤ ਆਗੂਆਂ ਨੇ ਡੀਐੱਸਪੀ ਭਿੱਖੀਵਿੰਡ ਤੇ ਐੱਸਐੱਸਪੀ ਤੋਂ ਮੰਗ ਕਰਦਿਆਂ ਕਿਹਾ ਕਿ ਪੁਲਿਸ ਦੇ ਕਿਸੇ ਆਹਲਾ ਅਫ਼ਸਰ ਤੋਂ ਪੜਤਾਲ ਕਰਵਾ ਕੇ ਦੋਸ਼ੀ ਮੁਲਾਜ਼ਮ ’ਤੇ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਗੁਰਮੀਤ ਸਿੰਘ ਚੂੰਘ, ਦਿਲਬਾਗ ਸਿੰਘ ਚੂੰਘ, ਕੇਵਲ ਸਿੰਘ ਚੂੰਘ, ਹਰਜਿੰਦਰ ਸਿੰਘ ਭੈਣੀ ਆਦਿ ਆਗੂ ਹਾਜ਼ਰ ਸਨ।