‘ਆਪ’ ਦੇ ਕਾਰਜਕਾਲ ਦੌਰਾਨ ਪੰਜਾਬ ਦਾ ਜੰਗੀ ਪੱਧਰ ’ਤੇ ਵਿਕਾਸ ਹੋਇਆ : ਬਹਿੜਵਾਲ
‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਨਾਲ’ ਮੁਹਿੰਮ ਤਹਿਤ ਅੱਡਾ ਅਮਰਕੋਟ ’ਚ ਹੋਈ ਮੀਟਿੰਗ
Publish Date: Tue, 07 Apr 2026 04:05 PM (IST)
Updated Date: Wed, 08 Apr 2026 03:59 AM (IST)

ਕੈਪਸ਼ਨ - ਅੱਡਾ ਅਮਰਕੋਟ ਸਰਪੰਚ ਹਰਜੀਤ ਸਿੰਘ ਸ਼ੈਰੀ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਗੱਲਬਾਤ ਕਰਦੇ ਹੋਏ। ਕੈਪਸ਼ਨ - ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਹਰਜੀਤ ਸਿੰਘ ਸ਼ੈਰੀ ਤੇ ਸਮੂਹ ਪੰਚਾਇਤ ਅਤੇ ਪਿੰਡ ਵਾਸੀ। * ‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਨਾਲ’ ਮੁਹਿੰਮ ਤਹਿਤ ਅੱਡਾ ਅਮਰਕੋਟ ’ਚ ਹੋਈ ਮੀਟਿੰਗ * ਵੱਖ-ਵੱਖ ਗੰਭੀਰ ਮੁੱਦਿਆਂ ’ਤੇ ਕੀਤੀਆਂ ਗਈਆਂ ਅਹਿਮ ਵਿਚਾਰਾਂ ਜਗਦੀਸ਼ ਰਾਜ, •ਪੰਜਾਬੀ ਜਾਗਰਣ ਅਮਰਕੋਟ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੋਚ ’ਤੇ ਪਹਿਰਾ ਦਿੰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਹਰੇਕ ਪਿੰਡ, ਸ਼ਹਿਰ ਤੇ ਕਸਬੇ ਦਾ ਜੰਗੀ ਪੱਧਰ ’ਤੇ ਵਿਕਾਸ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਨੇ ਅੱਡਾ ਅਮਰਕੋਟ ਵਿਖੇ ਸਰਪੰਚ ਹਰਜੀਤ ਸਿੰਘ ਸ਼ੈਰੀ ਦੇ ਦਫ਼ਤਰ ਵਿਖੇ ਰੱਖੀ ਮੀਟਿੰਗ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਨ ਉਪਰੰਤ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਰੇਕ ਵਰਗ ਦੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ, ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਘਰ-ਘਰ ਪੁੱਜਦਾ ਕਰ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਜਿਵੇਂ ਕਿ ਖਾਣ ਪੀਣ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਫ੍ਰੀ ਰਾਸ਼ਨ ਕਿੱਟ, ਪੰਜਾਬ ਦੇ 90 ਫੀਸਦੀ ਘਰਾਂ ਨੂੰ ਜ਼ੀਰੋ ਬਿੱਲ ਆ ਰਹੇ ਹਨ, ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ 28 ਹਜ਼ਾਰ ਪੱਕੇ ਅਧਿਆਪਕ ਭਰਤੀ ਕੀਤੇ। 9 ਹਜ਼ਾਰ ਦੇ ਕਰੀਬ ਖੇਡ ਮੈਦਾਨ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਣਾਏ ਜਾ ਰਹੇ ਹਨ, ਕਿਸਾਨਾਂ ਨੂੰ ਦਿਨ ਦੇ ਸਮੇਂ ਅੱਠ ਘੰਟੇ ਬਿਜਲੀ ਮਿਲ ਰਹੀ ਹੈ, ਨਿੱਜੀ ਹਸਪਤਾਲਾਂ ਵਿਚ ਦਸ ਲੱਖ ਤਕ ਦਾ ਇਲਾਜ ਪੰਜਾਬ ਦੇ ਹਰ ਪਰਿਵਾਰ ਲਈ ਫ੍ਰੀਂ ਕੀਤਾ ਗਿਆ ਹੈ, ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਪਿੰਡਾਂ ਵਿਚ ਮੁਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਫ੍ਰੀਂ ਦਵਾਈਆਂ ਦੇ ਕੇ ਵੱਡੀ ਰਾਹਤ ਦਿੱਤੀ ਹੈ, ਦੁਰਘਟਨਾ ਦਾ ਸ਼ਿਕਾਰ ਮਰੀਜ਼ ਨੂੰ ਮੁੱਢਲੀ ਸਹਾਇਤਾ ਦੇਣ ਲਈ ਭਾਰਤ ਦੀ ਪਹਿਲੀ ਸੜਕ ਸੁਰੱਖਿਆ ਪੁਲਿਸ ਦਾ ਪੰਜਾਬ ਵਿਚ ਗਠਨ ਕੀਤਾ ਗਿਆ ਹੈ, ਪੰਜਾਬ ਵਿਚ ਹਰੇਕ ਵਰਗ ਦੀਆਂ ਔਰਤਾਂ ਨੂੰ ਸਨਮਾਨ ਦਿੰਦੇ ਹੋਏ ਹਰ ਮਹੀਨੇ 1 ਹਜ਼ਾਰ 80 ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰਨ ਤੋਂ ਇਲਾਵਾ ਆਧਾਰ ਕਾਰਡ ਦਿਖਾ ਕੇ ਪੰਜਾਬ ਦੇ ਹਰੇਕ ਵਰਗ ਦੀਆਂ ਔਰਤਾਂ ਫ੍ਰੀਂ ਬੱਸ ਸਫ਼ਰ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਸਹੂਲਤਾਂ ਦਾ ਭਰਪੂਰ ਲਾਭ ਲੈ ਰਹੀਆਂ ਹਨ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਰਪੰਚ ਹਰਜੀਤ ਸਿੰਘ ਸ਼ੈਰੀ ਅੱਡਾ ਅਮਰਕੋਟ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਸਰਪੰਚ ਹਰਜੀਤ ਸਿੰਘ ਸ਼ੈਰੀ ਦਾ ਧੰਨਵਾਦ ਕੀਤਾ। ਇਸ ਮੌਕੇ ਅੱਡਾ ਅਮਰਕੋਟ ਦੀ ਸਮੂਹ ਪੰਚਾਇਤ ਵੱਲੋਂ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਜੀਵ ਕੁਮਾਰ ਧਵਨ ਭਿੱਖੀਵਿੰਡ, ਗੁਰਭੇਜ ਸਿੰਘ ਦਿਓਲ ਵਲਟੋਹਾ, ਸੁਰਿੰਦਰਪਾਲ ਪਾਸੀ, ਬਲਦੇਵ ਸਿੰਘ ਬਿੱਲੂ ਸ਼ਾਹ, ਪਰਵੀਨ ਕੁਮਾਰ ਸ਼ਰਮਾ, ਵਰਿੰਦਰ ਕੁਮਾਰ ਸ਼ਰਮਾ, ਮੈਂਬਰ ਚਰਨਜੀਤ ਸਿੰਘ ਚੰਨੀ, ਜਰਮਨਦੀਪ ਸ਼ਰਮਾ, ਕਪਿਲ ਦੇਵ, ਅੰਗਰੇਜ ਸਿੰਘ, ਸਵਰਨ ਸਿੰਘ ਬਿਜਲੀਵਾਲਾ, ਰਾਜੀਵ ਕਪੂਰ, ਕੁਲਦੀਪ ਸਿੰਘ, ਲਾਡੀ ਅਮਰਕੋਟ ਅਤੇ ਹੋਰ ਵੀ ਪਿੰਡ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।