- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗਣੇਸ਼ ਸੇਵਕ ਦਲ ਨੇ ਸ੍ਰੀ ਹਨੂਮਾਨ ਜਨਮ ਉਤਸਵ ਮੌਕੇ ਕਰਵਾਇਆ ਸ੍ਰੀ ਬਾਲਾਜੀ ਦਾ ਸੰਕੀਰਤਨ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੀ ਗਣੇਸ਼ ਸੇਵਕ ਦਲ ਵੱਲੋਂ ਸਥਾਨਕ ਸ਼੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਵਿਖੇ ਸ਼੍ਰੀ ਹਨੂੰਮਾਨ ਜਨਮ ਉਤਸਵ ਮੌਕੇ ਸ਼੍ਰੀ ਬਾਲਾਜੀ ਦਾ ਸੰਕੀਰਤਨ ਕੀਤਾ ਗਿਆ। ਪਹਿਲਾਂ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਮਹਾਂਵੀਰ ਪ੍ਰਸਾਦ ਨੇ ਮੰਤਰਾਂ ਦਾ ਜਾਪ ਕੀਤਾ ਅਤੇ ਮੰਦਰ ਵਿਚ ਬਿਰਾਜ਼ਮਾਨ ਸ੍ਰੀ ਹਨੂੰਮਾਨ ਜੀ ਦੀ ਵਿਸ਼ਾਲ ਮੂਰਤੀ ਨੂੰ ਉਨ੍ਹਾਂ ਦੇ ਮਨਪਸੰਦ ਸਿੰਧੂਰ, ਘਿਓ ਅਤੇ ਚਮੇਲੀ ਦੇ ਤੇਲ ਨਾਲ ਲੇਪ ਕੀਤਾ ਗਿਆ। ਫਿਰ ਚਾਂਦੀ ਦੇ ਵਰਕਾ ਨਾਲ ਵਿਸ਼ੇਸ਼ ਸ਼ਿੰਗਾਰ ਕੀਤਾ ਗਿਆ। ਇਸ ਤੋਂ ਬਾਅਦ ਇਲਾਕੇ ਦੇ ਪ੍ਰਸਿੱਧ ਗਾਇਕ ਨਰੋਤਮ ਸ਼ਰਮਾ ਨੇ ਸ਼੍ਰੀ ਬਾਲਾਜੀ ਦੀ ਉਸਤਤ ਵਿਚ ਸੁਰੀਲੇ ਭਜਨ ਗਾਇਨ ਕਰਕੇ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ। ‘ਜੈ ਹੋ-ਜੈ ਹੋ ਤੁਮਹਾਰੀ ਬਜਰੰਗ ਬਲੀ’, ‘ਰਾਮ ਨਾਮ ਜਪਤੇ ਹੈ ਮਸਤੀ ਮੇਂ ਰਹਤੇ ਹੈ, ਦੇਵ ਹੈ ਵੋ ਸਭ ਸੇ ਨਿਰਾਲਾ ਜਿਸੇ ਕਹਤੇ ਹੈ ਬਜਰੰਗ ਬਾਲਾ’, ‘ਦੁਨੀਆਂ ਚਲੇ ਨਾ ਸ੍ਰੀ ਰਾਮ ਕੇ ਬਿਨਾ, ਰਾਮ ਜੀ ਚਲੇ ਨਾ ਹਨੂੰਮਾਨ ਕੇ ਬਿਨਾ’ ਵਰਗੇ ਸੁਰੀਲੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਝੂਮਣ ਲਗਾ ਦਿੱਤਾ। ਜਦੋਂਕਿ ਖਾਟੂ ਸ਼ਿਆਮ ਜੀ ਦੇ ਗੁਣ ਗਾਉਂਦੇ ਹੋਏ ਉਨ੍ਹਾਂ ਨੇ ‘ਸੀਸ ਦੇ ਕਰ ਜੋ ਸੌਦਾ ਕਰੇ ਨਾ, ਕੋਈ ਐਸਾ ਵੀ ਦਾਨੀ ਨਹੀਂ ਹੈ’, ‘ਯੂੰ ਦਇਆਵਾਨ ਦੇਖੇ ਹੈ ਲਾਖੋਂ ਕੋਈ ਤੁਮਸਾ ਬੀ ਸਾਨੀ ਨਹੀਂ ਹੈ’, ‘ਤੇਰੀ ਕਲਯੁਗ ਮੇ ਹੋ ਖਾਟੂ ਵਾਲੇ ਯੂੰਹੀ ਦੁਨੀਆ ਦੀਵਾਨੀ ਨਹੀਂ ਹੈ’ ਆਦਿ ਭਜਨਾਂ ਦਾ ਗਾਇਨ ਕਰਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ। ਇਨ੍ਹਾਂ ਤੋਂ ਇਲਾਵਾ, ਸੰਕੀਰਤਨ ਦੌਰਾਨ ਖੇਤਰ ਦੇ ਪ੍ਰਮੁੱਖ ਭਜਨ ਗਾਇਕਾਂ ਸੁਰਜੀਤ ਕੁਮਾਰ ਆਹੂਜਾ, ਦੀਪ ਰੰਧਾਵਾ, ਰਮਨ ਕੁਮਾਰ ਗੋਇਲ, ਮੰਨਤ ਸ਼ਰਮਾ, ਮੋਹਿਤ ਗੁਪਤਾ ਵੱਲੋਂ ਵੀ ਸੁੰਦਰ ਭਜਨ ਗਾਏ ਗਏ। ਇਸ ਦੌਰਾਨ ਸਾਰੇ ਗਾਇਕਾਂ ਨੂੰ ਸ਼੍ਰੀ ਗਣੇਸ਼ ਸੇਵਕ ਦਲ ਦੇ ਪ੍ਰਧਾਨ ਜਸਵਿੰਦਰ ਗਲਹੋਤਰਾ, ਮੁੱਖ ਐਡਵਾਈਜ਼ਰ ਸੰਜੇ ਗੁਪਤਾ, ਸੀਨੀਅਰ ਉੱਪ ਪ੍ਰਧਾਨ ਅਜੇ ਗੁਪਤਾ, ਜਨਰਲ ਸਕੱਤਰ ਅਸ਼ਵਨੀ ਮਦਾਨ, ਸਕੱਤਰ ਪਵਨ ਆਹੂਜਾ, ਖ਼ਜ਼ਾਨਚੀ ਤਿਲਕ ਗੁਪਤਾ ਮਨੀਸ਼ ਗੁਪਤਾ ਅਤੇ ਸੀਨੀਅਰ ਮੈਂਬਰ ਗੁਰੀਸ਼ ਅਗਰਵਾਲ, ਐਡਵੋਕੇਟ ਰਾਜੇਸ਼ਵਰ ਅਰੋੜਾ ਆਦਿ ਨੇ ਸਨਮਾਨਿਤ ਵੀ ਕੀਤਾ।
ਜਦੋਂਕਿ ਸੰਕੀਰਤਨ ਦੇ ਅੰਤ ਵਿਚ ਪੰਡਿਤ ਮਹਾਂਵੀਰ ਪ੍ਰਸਾਦ, ਪੰਡਿਤ ਬਨਵਾਰੀ ਲਾਲ ਅਤੇ ਪੰਡਿਤ ਪ੍ਰਕਾਸ਼ ਚੰਦਰ ਨੇ ਸ਼੍ਰੀ ਹਨੂੰਮਾਨ ਜੀ ਦੀ ਆਰਤੀ ਕੀਤੀ ਅਤੇ ਉਨ੍ਹਾਂ ਨੂੰ ਵੱਖ-ਵੱਖ ਵਸਤੂਆਂ ਦੇ ਭੋਗ ਲਗਾ ਕੇ ਮੌਜੂਦ ਸੰਗਤ ਵਿਚ ਪ੍ਰਸਾਦ ਅਤੇ ਲੰਗਰ ਭੰਡਾਰਾ ਵਰਤਾਇਆ। ਇਸ ਮੌਕੇ ਜ਼ਿਲ੍ਹਾ ਸਤਿਸੰਗ ਪ੍ਰਮੁੱਖ ਸੁਰਜੀਤ ਕੁਮਾਰ ਆਹੂਜਾ, ਸ਼੍ਰੀ ਰਾਮਲੀਲਾ ਕਲੱਬ ਦੇ ਮੁੱਖ ਐਡਵਾਈਜ਼ਰ ਨਰੇਸ਼ ਚਾਵਲਾ, ਪ੍ਰਧਾਨ ਜਸਪਾਲ ਸ਼ਰਮਾ, ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਿਮਲ ਅਗਰਵਾਲ, ਸ਼੍ਰੀ ਸ਼ਿਆਮ ਮਿੱਤਰ ਮੰਡਲ ਦੇ ਪ੍ਰਧਾਨ ਵਿਸ਼ਾਲ ਗੁਪਤਾ ਵਿੱਕੀ, ਪੰਡਿਤ ਸ਼ਾਂਤੀ ਸਰੂਪ ਜੀ ਇੰਗਲੈਂਡ ਵਾਲੇ, ਪੁਨੀਤ ਚੱਢਾ, ਸਿਧਾਰਥ ਅਰੋੜਾ, ਬਾਂਕੇ ਬਿਹਾਰੀ ਸਭਾ ਦੇ ਪ੍ਰਧਾਨ ਰੋਹਿਤ ਮਦਾਨ ਰੋਕੀ , ਮੋਹਿਤ ਗੁਪਤਾ, ਗਗਨ ਕੱਕੜ, ਨੀਰਜ ਮਿੱਤਲ, ਅਖਿਲ ਸੂਦ, ਸਿਧਾਰਥ ਮਦਾਨ, ਸੁਨੀਲ ਸ਼ਰਮਾ, ਅਮਿਤ ਸ਼ਰਮਾ, ਕਪਿਲ ਦੇਵ ਅਗਰਵਾਲ, ਨਿਤਨ ਸ਼ਰਮਾ, ਰਮਨ ਕੁਮਾਰ ਰੋਮੀ ਗੁਪਤਾ, ਲਲਿਤ ਨਾਗਪਾਲ, ਪ੍ਰਮੋਦ ਗੁਪਤਾ, ਸੁਸ਼ੀਲ ਗੁਪਤਾ, ਅਸ਼ੀਸ਼ ਗੁਪਤਾ, ਸੰਦੀਪ ਗੁਪਤਾ, ਅੰਕੁਰ ਚਾਵਲਾ, ਗੁਰਿੰਦਰ ਸਿੰਘ ਮਿੱਟੀਪੁਟ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਮੰਦਰ ਪ੍ਰਭੂ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਹੋਏ ਸਨ।