- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਪਤੇਸ਼ਵਰ ਸ਼ਿਵ ਸ਼ਕਤੀ ਮੰਦਰ ਪੱਟੀ ’ਚ ਸ੍ਰੀ ਹਨੂਮਾਨ ਜੈਯੰਤੀ ਧੂਮਧਾਮ ਨਾਲ ਮਨਾਈ

ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਪੁਰਣਾ ਬਾਜ਼ਾਰ ਸਥਿਤ ਗੁਪਤੇਸ਼ਵਰ ਸ਼ਿਵ ਸ਼ਕਤੀ ਮੰਦਰ ਪੱਟੀ ਵਿਖੇ ਸ੍ਰੀ ਹਨੂੰਮਾਨ ਜੈਯੰਤੀ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਪ੍ਰੀਤ ਸਿੰਘ ਸੰਧੂ, ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸ਼ਿਰਕਤ ਕੀਤੀ। ਮੰਦਰ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰਕੇ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਭਗਤੀਮਈ ਬਣ ਗਿਆ।
ਇਸ ਦੌਰਾਨ ਯਸ਼ਪਾਲ ਗਾਬਾ ਵੱਲੋਂ ਸ਼੍ਰੀ ਬਾਲਾ ਜੀ ਮਹਾਰਾਜ ਨੂੰ ਛੱਪਣ ਭੋਗ ਲਗਾਉਣ ਦੀ ਰਸਮ ਅਦਾ ਕੀਤੀ ਗਈ, ਜਿਸ ਨੂੰ ਸੰਗਤਾਂ ਵੱਲੋਂ ਬਹੁਤ ਸ਼ਰਧਾ ਨਾਲ ਦੇਖਿਆ ਗਿਆ। ਇਸ ਉਪਰਾਲੇ ਨੇ ਸਮਾਗਮ ਦੀ ਸ਼ੋਭਾ ਨੂੰ ਹੋਰ ਵੀ ਵਧਾ ਦਿੱਤਾ।
ਇਸ ਦੌਰਾਨ ਭਜਨ ਗਾਇਕ ਵਿਨੇ ਸ਼ਰਮਾ ਅਤੇ ਸੋਨੀਆ ਜਲੰਧਰ ਵਾਲਿਆਂ ਵੱਲੋਂ ਸ਼੍ਰੀ ਹਨੂਮਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਉਨ੍ਹਾਂ ਦੇ ਰੂਹਾਨੀ ਭਜਨਾਂ ਨੇ ਸੰਗਤਾਂ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ ਅਤੇ ਮੰਦਰ ਪ੍ਰੰਗਣ ਭਜਨਾਂ ਦੀ ਗੂੰਜ ਨਾਲ ਗੂੰਜ ਉੱਠਿਆ। ਇਸ ਮੌਕੇ ਸੰਗਤਾਂ ਨੂੰ ਸਮਾਗਮ ਦੀ ਵਧਾਈ ਦਿੰਦੇ ਹੋਏ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਬਹੁਤ ਵਡਭਾਗੇ ਹਾਂ ਜੋ ਸਾਨੂੰ ਇਸ ਤਰ੍ਹਾਂ ਦੇ ਪਵਿੱਤਰ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਇਕੱਠੇ ਰਹਿਣ ਅਤੇ ਸਮਾਜ ਵਿਚ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਮਿਲਜੁਲ ਕੇ ਧਾਰਮਿਕ ਤਿਉਹਾਰ ਮਨਾਈਏ ਅਤੇ ਆਪਸੀ ਪਿਆਰ ਅਤੇ ਸਾਂਝ ਨੂੰ ਵਧਾਈਏ।
ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਾਹਨੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਮਾਂ ਬਗਲਾ ਮੁਖੀ ਧਾਮ ਪੱਟੀ ਅਤੇ ਜੈ ਮਾਂ ਚਿੰਤਪੁਰਨੀ ਲੰਗਰ ਕਮੇਟੀ ਪੱਟੀ ਤੋਂ ਆਏ ਸੇਵਾਦਾਰਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਦਿੱਤਾ ਗਿਆ। ਸਮਾਗਮ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਭਗਤੀ ਰਸ ਵਿੱਚ ਲੀਨ ਹੋਏ। ਸਮਾਗਮ ਦੌਰਾਨ ਮੰਦਰ ਪੂਰੀ ਤਰ੍ਹਾਂ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ।
ਸਮਾਗਮ ਮੌਕੇ ਮੰਤਰ ਕਮੇਟੀ ਦੇ ਪ੍ਰਧਾਨ ਪ੍ਰਧਾਨ ਬ੍ਰਿਜ ਭੂਸ਼ਣ ਸਾਹਨੀ, ਅਸ਼ਵਨੀ ਕੁਮਾਰ ਕਾਲਾ ਮਹਿਤਾ, ਤਰਸੇਮ ਲਾਲ ਰਜੂ ਭੱਲਾ, ਮਨੀਸ਼ ਬੱਤਰਾ, ਪ੍ਰਿੰਸੀਪਲ ਰਾਜਿੰਦਰ ਸ਼ਰਮਾ,ਤਸੇਮ ਲਾਲ ਸੂਤਰ ਵਾਲੇ, ਜੋਗੀ ਰਾਜ ਦੀਵਾਨ, ਰਜੇਸ਼ ਸ਼ਰਮਾ, ਰਜੇਸ਼ ਕੁਮਾਰ ਮਿੰਟਾਂ, ਰਾਕੇਸ਼ ਸ਼ਰਮਾ, ਮਨੋਜ਼ ਸ਼ਰਮਾ, ਹਰਜਿੰਦਰ ਕੁਮਾਰ ਪੱਪੂ, ਰਜਿੰਦਰ ਜੋਸ਼ੀ, ਪ੍ਰਮਜੀਤ ਟੀਟੂ, ਸਾਬ ਰਾਏ, ਸੁਰਿੰਦਰ ਕੁਮਾਰ ਕਾਲਾ, ਹਰੀਸ਼ ਸੂਦ, ਅਜੀਤ ਪੁਰੀ, ਵਿਨੋਦ ਧਵਨ, ਗੁਰੀਬਰ ਗਲੈਡੀ ਮੰਡ, ਜਗਦੀਪ ਜੋਨੀ ਬੇਦੀ, ਕੇਵਲ ਕਿਸ਼ਨ ਸ਼ਰਮਾ, ਰੋਹਿਤ ਸ਼ਰਮਾ, ਦੀਪਕ ਚੋਧਰੀ, ਤਰਸੇਮ ਜੋਸ਼ੀ, ਵਨੀਤ ਜੋਸੀ, ਸੁਨੀਲ ਜੋਸ਼ੀ, ਡਾ ਪ੍ਰਮਿੰਦਰ ਸਿੰਘ, ਬਿੰਕੂ ਸਾਹਨਂ, ਪਵਨ ਕੁਮਾਰ, ਗੁਲਸ਼ਨ ਪਾਸੀ, ਰਾਜ ਕੁਮਾਰ ਰਾਜੂ, ਮਨੋਜ ਸ਼ਰਮਾ, ਸ਼ੁਭਮ ਸ਼ਰਮਾ, ਪ੍ਰਵੀਨ ਕੁਮਾਰ, ਅਨਿਲ ਪਿੰਕੀ ਅਰੋੜਾ, ਦਿਨੇਸ਼ ਕੁਮਾਰ ਸੰਨੀ ਪਾਠਕ, ਨੀਰਜ਼ ਪਾਠਕ, ਸਤਪਾਲ ਅਰੋੜਾ ਸਾਬਕਾ ਕੌਂਸਲਰ, ਰਾਜੇਸ਼ ਭੱਲਾ, ਨੀਤਨ ਭੱਲਾ, ਮਾਸ਼ਟਰ ਸ਼ਾਸ਼ਤਰੀ, ਰਾਜਨ ਅਰੋੜਾ, ਸੰਜੀਵ ਅਰੋੜਾ, ਪੰਡਿਤ ਅਮਿਤ ਤਿਵਾੜੀ ਸਮੇਤ ਹੋਰ ਵੀ ਕਈ ਸੇਵਾਦਾਰ ਮੌਜੂਦ ਸਨ। ਅੰਤ ਵਿਚ ਸ੍ਰੀ ਹਨੂੰਮਾਨ ਜੀ ਦੀ ਆਰਤੀ ਕੀਤੀ ਗਈ ਅਤੇ ਮੰਦਰ ਕਮੇਟੀ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਭ ਨੂੰ ਇਸ ਤਰ੍ਹਾਂ ਦੇ ਧਾਰਮਿਕ ਸਮਾਗਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।