ਜੈਕਾਰਿਆਂ ਨਾਲ ਗੂੰਜਿਆ ਲਕਸ਼ਮੀ ਨਰਾਇਣ ਮੰਦਰ
ਭਗਤੀ ਦੇ ਰੰਗ ’ਚ ਰੰਗਿਆ ਪੱਟੀ, ਲਕਸ਼ਮੀ ਨਰਾਇਣ ਮੰਦਰ ਜੈਕਾਰਿਆਂ ਨਾਲ ਗੂੰਜਿਆ
Publish Date: Fri, 03 Apr 2026 05:09 PM (IST)
Updated Date: Sat, 04 Apr 2026 04:05 AM (IST)
ਫੁੱਲਾਂ ਦੀ ਵਰਖਾ ਨਾਲ ਬਣਿਆ ਆਧਿਆਤਮਿਕ ਮਾਹੌਲ
ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ :
ਲਕਸ਼ਮੀ ਨਰਾਇਣ ਮੰਦਰ ਵੱਡੀ ਮੰਡੀ ਵਿਖੇ ਹਨੂਮਾਨ ਜੈਯੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਮੰਦਰ ਦੇ ਵਿਹੜੇ ’ਚ ਸ੍ਰੀ ਹਨੂੰਮਾਨ ਚਾਲੀਸਾ, ਸੁੰਦਰ ਕਾਂਡ ਦਾ ਪਾਠ ਅਤੇ ਰਾਮ ਨਾਮ ਦਾ ਜਾਪ ਕੀਤਾ ਗਿਆ, ਜਿਸ ਨਾਲ ਪੂਰਾ ਇਲਾਕਾ ਭਗਤੀਮਈ ਮਾਹੌਲ ਵਿਚ ਡੁੱਬ ਗਿਆ।
ਲਕਸ਼ਮੀ ਨਰਾਇਣ ਮੰਦਰ ਮਹਿਲਾ ਭਜਨ ਮੰਡਲੀ ਅਤੇ ਸੰਗਤਾਂ ਵੱਲੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਉਨ੍ਹਾਂ ਦੇ ਅਨਿਨ ਭਗਤ ਪਵਨ ਪੁੱਤਰ ਸ੍ਰੀ ਹਨੂਮਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਭਜਨਾਂ ਅਤੇ ਕੀਰਤਨ ਦੌਰਾਨ ਸੰਗਤਾਂ ਵੱਲੋਂ ਜੈਕਾਰਿਆਂ ਦੇ ਨਾਅਰੇ ਲਗਾਏ ਗਏ, ਜਿਸ ਨਾਲ ਮਾਹੌਲ ਗੂੰਜ ਉਠਿਆ। ਇਸ ਮੋਕੇ ਤੇ ਪੰਡਿਤ ਅਮਿਤ ਤਿਵਾੜੀ, ਵੱਲੋਂ ਜੋਤੀ ਪੂਜਨ ਕੀਤਾ ਗਿਆ। ਇਸ ਮੌਕੇ ਰਾਜਨ ਅਰੋੜਾ ਅਤੇ ਚੰਦਨ ਭਨੋਟ ਨੇ ਕਿਹਾ ਕਿ ਹਨੂੰਮਾਨ ਜੈਯੰਤੀ ਸਾਨੂੰ ਨਿਮਰਤਾ, ਸੇਵਾ ਅਤੇ ਭਗਤੀ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਹਨੂੰਮਾਨ ਜੀ ਦੀ ਭਗਤੀ ਨਾਲ ਮਨੁੱਖ ਦੇ ਸੰਕਟ ਦੂਰ ਹੁੰਦੇ ਹਨ ਅਤੇ ਜੀਵਨ ਵਿੱਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਮੌਕੇ ਸੰਗਤਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ, ਜਿਸ ਨਾਲ ਮਾਹੌਲ ਹੋਰ ਵੀ ਆਧਿਆਤਮਿਕ ਬਣ ਗਿਆ। ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਧਾਰਮਿਕ ਲਾਭ ਪ੍ਰਾਪਤ ਕੀਤਾ।
ਇਸ ਮੌਕੇ ਚੰਦਨ ਭਾਰਦਵਾਜ, ਮਾਸਟਰ ਸੁਖਦੇਵ ਰਾਜ ਸ਼ਰਮਾ, ਰਣਜੀਤ ਸਿੰਘ ਨੱਥੂ ਚੱਕ, ਸੂਰਜ ਗਿਰੀ, ਆਸ਼ੂ ਅਰੋੜਾ, ਹਰੀਸ਼ ਸੂਦ, ਸ਼ਿਵਮ ਸ਼ਰਮਾ, ਡਾ. ਸ਼ਾਮ ਲਾਲ ਗੁਪਤਾ, ਬੰਟੀ ਦੇਵਗਨ, ਅੰਕੁਸ਼ ਗੁਪਤਾ, ਜਤਿਨ ਮੈਨੀ, ਨਵਦੀਪ ਸ਼ਰਮਾ, ਮੁਯੰਕ ਸ਼ਰਮਾ, ਅੰਗਦ ਸੇਠੀ, ਹਿਤੇਸ਼ ਜੈਨ, ਅਨਿਲ ਸ਼ਰਮਾ ਸਮੇਤ ਹੋਰ ਸੰਗਤਾਂ ਹਾਜ਼ਰ ਸਨ।