ਗੁਰਦੁਆਰਾ ਭਗਤ ਨਾਮਦੇਵ ਜੀ ’ਚ ਹੋਏ 463ਵੇਂ ਪ੍ਰਕਾਸ਼ ਪੁਰਬ ਸਬੰਧੀ ਤੀਸਰੇ ਦਿਨ ਦੇ ਸਮਾਗਮ
ਗੁਰਦੁਆਰਾ ਭਗਤ ਨਾਮਦੇਵ ਜੀ ’ਚ ਹੋਏ 463 ਵੇਂ ਪ੍ਰਕਾਸ਼ ਪੁਰਬ ਸਬੰਧੀ ਤੀਸਰੇ ਦਿਨ ਦੇ ਸਮਾਗਮ
Publish Date: Thu, 02 Apr 2026 07:47 PM (IST)
Updated Date: Fri, 03 Apr 2026 04:17 AM (IST)

* ਸ਼ਾਮ 6 ਤੋਂ ਰਾਤ ਸਾਢੇ ਦਸ ਵਜੇ ਤਕ ਸੰਗਤ ਨੇ ਭਰੀ ਸ਼ਰਧਾ ਭਾਵਨਾ ਨਾਲ ਹਾਜ਼ਰੀ ਕੈਪਸ਼ਨ- ਤੀਸਰੇ ਦਿਨ ਦੇ ਸਮਾਗਮ ਦੌਰਾਨ ਕੀਰਤਨ ਕਰਦੇ ਹੋਏ ਕਲਗੀਧਰ ਦਸ਼ਮੇਸ਼ ਪਿਤਾ ਕੀਰਤਨੀ ਜਥਾ ਬੀਬੀਆਂ। ਕੈਪਸ਼ਨ- ਭਾਈ ਸੁਖਦੇਵ ਸਿੰਘ ਕੁਹਾੜਕਾ ਤੇ ਜਥਾ ਤਰਨਤਾਰਨ ਵਾਲੇ ਕੀਰਤਨ ਕਰਦੇ ਹੋਏ। ਕੈਪਸ਼ਨ- ਕੀਰਤਨ ਹੋਏ ਭਾਈ ਮਨਪ੍ਰੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਕੀਰਤਨ ਕਰਦੇ ਹੋਏ। ਕੈਪਸ਼ਨ- ਲੋਗੋ। ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਰਚੇਤਾ, ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 463ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਦਸ ਰੋਜ਼ਾ ਸਮਾਗਮਾਂ ਤਹਿਤ ਵੀਰਵਾਰ ਨੂੰ ਤੀਸਰੇ ਦਿਨ ਦੇ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਭਗਤ ਨਾਮਦੇਵ ਜੀ ਮੁਹੱਲਾ ਟਾਂਕਕੁਸ਼ੱਤਰੀ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਏ ਗਏ। ਇਸ ਮੌਕੇ ਇਲਾਕੇ ਦੀ ਵੱਡੀ ਗਿਣਤੀ ’ਚ ਸੰਗਤ ਨੇ ਸ਼ਾਮ 6 ਤੋਂ ਰਾਤ ਸਾਢੇ 10 ਵਜੇ ਤਕ ਹਾਜ਼ਰੀ ਭਰੀ। ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਵੱਲੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਦਸ ਰੋਜਾ ਗੁਰਮਤਿ ਸਮਾਗਮਾਂ ਵਿਚ ਸੰਗਤ ਸ਼ਰਧਾ ਤੇ ਉਤਸ਼ਾਹ ਨਾਲ ਹਾਜਰੀ ਭਰ ਰਹੀ ਹੈ। ਵੀਰਵਾਰ ਨੂੰ ਤੀਸਰੇ ਦਿਨ ਗੁਰਦੁਆਰਾ ਭਗਤ ਨਾਮਦੇਵ ਜੀ ਵਿਖੇ ਸਮਾਗਮ ਹੋਏ। ਜਿਸ ਵਿਚ ਕਲਗੀਧਰ ਦਸ਼ਮੇਸ਼ ਪਿਤਾ ਕੀਰਤਨੀ ਜਥਾ ਬੀਬੀਆਂ, ਭਾਈ ਸੁਖਦੇਵ ਸਿੰਘ ਕੁਹਾੜਕਾ ਤਰਨਤਾਰਨ ਵਾਲੇ, ਭਾਈ ਮਨਪ੍ਰੀਤ ਸਿੰਘ ਅੰਮ੍ਰਿਤਸਰ ਵਾਲੇ, ਗਿਆਨੀ ਰਣਬੀਰ ਕਥਾ ਵਾਚਕ ਅਤੇ ਭਾਈ ਜਗਦੀਪ ਸਿੰਘ ਰਾਜੇਵਾਲ ਅੰਮ੍ਰਿਤਸਰ ਵਾਲਿਆਂ ਨੇ ਸੰਗਤ ਨੂੰ ਕਥਾ ਅਤੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਸਮਾਗਮ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਬਾਊ ਤੋਂ ਇਲਾਵਾ ਬਾਬਾ ਬਲਬੀਰ ਸਿੰਘ ਗ੍ਰੰਥੀ, ਹਰਭਜਨ ਸਿੰਘ ਮੈਨੇਜਰ, ਜਸਪਾਲ ਸਿੰਘ ਬਿਹਾਰ ਵਾਲੇ, ਹਰਦੀਪ ਸਿੰਘ ਘਈ, ਡਾ. ਸੁਖਦੇਵ ਸਿੰਘ ਲੋਹਕਾ ਸਾਬਕਾ ਕੌਂਸਲਰ, ਜਤਿੰਦਰਜੀਤ ਸਿੰਘ ਜੇਜੇ ਮੈਡੀਕਲ ਸਟੋਰ ਵਾਲੇ, ਹਰਜੀਤ ਸਿੰਘ, ਨਿਸ਼ਾਨ ਸਿੰਘ ਸੋਨੂੰ ਅਤੇ ਸੇਵਾਦਾਰਾਂ ਨੇ ਸੰਗਤ ਨੂੰ ਤਹਿ ਦਿਲੋਂ ਜੀ ਆਇਆਂ ਆਖਿਆ। ਉਥੇ ਹੀ ਸਮਾਗਮਾਂ ਦੀ ਸਫਲਤਾ ਵਾਸਤੇ ਸ਼ਰਧਾ ਪੂਰਵਕ ਸੇਵਾ ਵੀ ਨਿਭਾਈ। ਇਸ ਮੌਕੇ ਗੁਰੂ ਕੇ ਲੰਗਰ ਜਿਥੇ ਅਤੁੱਟ ਵਰਤਾਏ ਗਏ। ਉਥੇ ਹੀ ਗੁਰਦੁਆਰਾ ਸਾਹਿਬ ਦੀ ਰੌਸ਼ਨੀਆਂ ਨਾਲ ਸਜਾਵਟ ਵੀ ਕੀਤੀ ਗਈ। ਅੱਜ ਗੁਰਦੁਆਰਾ ਖੂਹ ਬੀਬੀ ਭਾਨੀ ਜੀ ’ਚ ਹੋਣਗੇ ਚੌਥੇ ਦਿਨ ਦੇ ਸਮਾਗਮ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਅੱਜ 3 ਅਪ੍ਰੈਲ ਨੂੰ ਗੁਰਦੁਆਰਾ ਖੂਹ ਬੀਬੀ ਭਾਨੀ ਜੀ ਮੁਹੱਲਾ ਜਸਵੰਤ ਸਿੰਘ ਵਾਲਾ ਵਿਖੇ ਚੌਥੇ ਦਿਨ ਦੇ ਸਮਾਗਮ ਹੋਣਗੇ। ਜਿਸ ਵਿਚ ਬੀਬੀ ਭਾਨੀ ਜੀ ਸੇਵਕ ਜਥਾ, ਬੀਬੀ ਅਰਵਿੰਦਰ ਕੌਰ ਅੰਮ੍ਰਿਤਸਰ ਵਾਲੇ, ਭਾਈ ਗੁਰਨਾਮ ਸਿੰਘ ਬੈਂਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗਿਆਨੀ ਸਾਹਿਬ ਸਿੰਘ ਲਖਣਾ ਕਥਾ ਵਾਚਕ ਅਤੇ ਭਾਈ ਵੀਰਪਾਰਸ ਸਿੰਘ ਲੁਧਿਆਣੇ ਵਾਲੇ ਸੰਗਤ ਨੂੰ ਗੁਰੂ ਜਸ ਸਰਵਣ ਕਰਵਾਉਣਗੇ।