ਭਿੱਖੀਵਿੰਡ ਪੁਲਿਸ ਨੇ ਨਸ਼ਾ ਕਰਦਾ ਇਕ ਫੜਿਆ
ਭਿੱਖੀਵਿੰਡ ਪੁਲਿਸ ਨੇ ਨਸ਼ਾ ਕਰਦਾ ਇਕ ਨੌਜਵਾਨ ਫੜਿਆ
Publish Date: Thu, 02 Apr 2026 07:39 PM (IST)
Updated Date: Fri, 03 Apr 2026 04:16 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਭਿੱਖੀਵਿੰਡ : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਪਿੰਡ ਪੂਹਲਾ ਤੋਂ ਇਕ ਨੌਜਵਾਨ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਜਿਸ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਕੁਲਵਿੰਦਰ ਪਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪੂਹਲਾ ਪਿੰਡ ਵਿਚ ਪੁੱਜੇ ਤਾਂ ਇਕ ਨੌਜਵਾਨ ਜਿਸਦੀ ਪਛਾਣ ਗੁਰਸੇਵਕ ਸਿੰਘ ਸੰਨੀ ਪੁੱਤਰ ਲਖਵਿੰਦਰ ਸਿੰਘ ਵਾਸੀ ਭਿੱਖੀਵਿੰਡ ਵਜੋਂ ਹੋਈ ਨੂੰ ਕਾਬੂ ਕਰਕੇ ਉਸ ਕੋਲੋਂ ਲਾਈਟਰ, ਦਸ ਰੁਪਏ ਦਾ ਨੋਟ, ਹੈਰੋਇਨ ਨਾਲ ਲਿੱਬੜੀ ਸਿਲਵਰ ਪੰਨੀ ਬਰਾਮਦ ਕੀਤੀ।