ਜ਼ੋਨ ਬਾਬਾ ਸੁਰਜਨ ਜੀ ਕੋਰ ਕਮੇਟੀ ਦੀ ਸਰਬ ਸੰਮਤੀ ਨਾਲ ਹੋਈ ਚੋਣ
ਜੋਨ ਬਾਬਾ ਸੁਰਜਨ ਜੀ ਕੋਰ ਕਮੇਟੀ ਦੀ ਸਰਬ ਸੰਮਤੀ ਨਾਲ ਹੋਈ ਚੋਣ
Publish Date: Thu, 02 Apr 2026 07:01 PM (IST)
Updated Date: Fri, 03 Apr 2026 04:16 AM (IST)

ਕੈਪਸ਼ਨ - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਸੁਰਜਨ ਜੀ ਦੀ ਚੋਣ ਮੀਟਿੰਗ ਵਿਚ ਹਾਜਰ ਵੱਡੀ ਗਿਣਤੀ ਕਿਸਾਨ ਆਗੂ। ਕੈਪਸ਼ਨ - ਚੁਣੀ ਗਈ ਨਵੀਂ ਕੋਰ ਕਮੇਟੀ ਦਾ ਸਨਮਾਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਅਤੇ ਹੋਰ ਜ਼ਿਲ੍ਹਾ ਆਗੂ। * ਨਿਰੰਜਣ ਸਿੰਘ ਬਗਰਾੜੀ ਪ੍ਰਧਾਨ ਤੇ ਦਲਜੀਤ ਸਿੰਘ ਕੈਰੋਂ ਸਕੱਤਰ ਬਣੇ * ਕਿਸਾਨ, ਮਜ਼ਦੂਰ ਜਥੇਬੰਦੀ 68 ਡੈਲੀਗੇਟਾਂ ਨੇ ਲਿਆ ਹਿੱਸਾ ਮਦਲ ਲਾਲ, •ਪੰਜਾਬੀ ਜਾਗਰਣ ਸ਼ਾਹਬਾਜਪੁਰ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਸੁਰਜਨ ਜੀ ਸ਼ਾਹਬਾਜਪੁਰ ਦੀ ਚੋਣ ਪ੍ਰਕਿਰਿਆ ਵੀਰਵਾਰ ਨੂੰ ਧੰਨ-ਧੰਨ ਬਾਬਾ ਰੂੜਾ ਸਾਹਿਬ ਦੀਵਾਨ ਹਾਲ ਪਿੰਡ ਘੁਰਕਵਿੰਡ ਵਿਖੇ ਸੈਂਕੜੇ ਕਿਸਾਨਾਂ ਤੇ ਬੀਬੀਆਂ ਦੀ ਹਾਜ਼ਰੀ ’ਚ ਹੋਈ, ਜਿਸ ’ਚ 17 ਵੱਖ-ਵੱਖ ਪਿੰਡਾਂ ਦੇ 68 ਡੈਲੀਗੇਟਾਂ ਨੇ ਇਕਮਤ ਹੋ ਕੇ ਚੋਣ ਪ੍ਰਕਿਰਿਆ ਨੂੰ ਸੰਵਿਧਾਨਿਕ ਤਰੀਕੇ ਅਨੁਸਾਰ ਕਰਵਾਇਆ। ਪਹਿਲੀ ਬਾਡੀ ਨੂੰ ਭੰਗ ਕਰਦੇ ਹੋਏ ਪਿਛਲੀ ਕਮੇਟੀ ਦੇ ਕੰਮਾਂ ਅਤੇ ਸੰਘਰਸ਼ ਨੂੰ ਸਟੇਜ ਤੋਂ ਸਾਂਝਾ ਕੀਤਾ ਗਿਆ। ਉਸ ਤੋਂ ਉਪਰੰਤ 68 ਡੈਲੀਗੇਟਾਂ ਨੇ ਨਿਰੰਜਣ ਸਿੰਘ ਬਗਰਾੜੀ ਨੂੰ ਪ੍ਰਧਾਨ ਅਤੇ ਦਲਜੀਤ ਸਿੰਘ ਕੈਰੋਂ ਨੂੰ ਸਕੱਤਰ ਚੁਣਿਆ। ਜਦੋਂਕਿ ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਸਿੰਘ ਕੁਹਾੜਕਾ, ਮੀਤ ਪ੍ਰਧਾਨ ਪ੍ਰਗਟ ਸਿੰਘ ਗਲਾਲੀਪੁਰ, ਮੀਤ ਪ੍ਰਧਾਨ ਬਚਿੱਤਰ ਸਿੰਘ ਸੂਰਵਿੰਡ, ਸਹਾਇਕ ਸਕੱਤਰ ਹਰਭੇਜ ਸਿੰਘ, ਅੰਗਰੇਜ ਸਿੰਘ, ਕਸ਼ਮੀਰ ਸਿੰਘ ਅਹਿਮਦਪੁਰ, ਕੈਸ਼ੀਅਰ ਹਰਪਾਲ ਸਿੰਘ, ਰਣਜੀਤ ਸਿੰਘ ਸ਼ਾਹਬਾਜਪੁਰ, ਜਥੇਬੰਦਕ ਸਕੱਤਰ ਰੇਸ਼ਮ ਸਿੰਘ ਘੁਰਕਵਿੰਡ, ਪ੍ਰੈਸ ਸਕੱਤਰ ਮਨਜੀਤ ਸਿੰਘ ਪਿੰਟਾ, ਸੁਪਰਵਾਈਜ਼ਰ ਬੂਟਾ ਸਿੰਘ ਘਰਕਵਿੰਡ, ਸੁਖਵਿੰਦਰ ਸਿੰਘ ਕਮਾਲਪੁਰ, ਮੈਂਬਰ ਸੁਰਜੀਤ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਕੌਰ ਕੁਹਾੜਕਾ, ਗੁਰਮੀਤ ਕੌਰ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਘੁਰਕਵਿੰਡ ਆਦਿ ਦੀ ਚੋਣ ਕੀਤੀ ਗਈ। ਇਹ ਕਮੇਟੀ ਜੋਨ ਬਾਬਾ ਸੁਰਜਨ ਦੇ ਸੈਂਕੜੇ ਕਿਸਾਨਾਂ ਦੀਆਂ ਹੱਕੀ ਮੰਗਾਂ ਅਤੇ ਹੋਰ ਸੇਵਾਵਾਂ ਵਾਸਤੇ ਤਿੰਨ ਸਾਲ ਤਕ ਦਿਨ ਰਾਤ ਕੰਮ ਕਰੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਸੈਕਟਰੀ ਹਰਜਿੰਦਰ ਸਿੰਘ ਸ਼ਕਰੀ, ਸਕੱਤਰ ਦਿਆਲ ਸਿੰਘ ਮੀਆਂਵਿੰਡ, ਮੀਤ ਪ੍ਰਧਾਨ ਰੇਸ਼ਮ ਸਿੰਘ ਘੁਰਕਵਿੰਡ, ਉਪਿੰਦਰਜੀਤ ਕੌਰ, ਜਰਨੈਲ ਸਿੰਘ ਨੂਰਦੀ ਤੋਂ ਇਲਾਵਾ ਪਿੰਡਾਂ ਦੇ ਪ੍ਰਧਾਨ ਤੀਰਥ ਸਿੰਘ ਡਿਆਲ, ਬਲਵਿੰਦਰ ਸਿੰਘ ਡਿਆਲ, ਧੀਰਾ ਸਿੰਘ ਗਿੱਲ ਸ਼ਾਹਬਾਜਪੁਰ, ਹਰਜਿੰਦਰ ਸਿੰਘ ਕੁਹਾੜਕਾ, ਬਿਕਰਮਜੀਤ ਸਿੰਘ ਕੈਰੋਂ, ਦਿਲਬਾਗ ਸਿੰਘ ਬੇਗੇਪੁਰ, ਸਲਵਿੰਦਰ ਸਿੰਘ ਬੂਆ, ਮਨਜਿੰਦਰ ਸਿੰਘ ਕਮਾਲਪੁਰ, ਗੁਰਦੇਵ ਸਿੰਘ ਗਲਾਲੀਪੁਰ, ਦਿਲਬਾਗ ਸਿੰਘ ਸਰਪੰਚ ਗੁਲਾਲੀਪੁਰ, ਬਾਬਾ ਸਿੰਘ ਮਿਆਣੀ ਆਦਿ ਵੀ ਮੀਟਿੰਗ ਵਿਚ ਸ਼ਾਮਲ ਹੋਏ।