ਬਾਬਾ ਅਨੰਦ ਗਿਰੀ ਮਹਾਰਾਜ ਦੀ ਅਗਵਾਈ ’ਚ ਹਨੂੰਮਾਨ ਜਯੰਤੀ ਮਨਾਈ
ਕਾਸ਼ੀ ਵਿਸ਼ਵਾਨਾਥ ਦੇ ਥਾਣਾਪਤੀ ਬਾਬਾ ਅਨੰਦ ਗਿਰੀ ਮਹਾਰਾਜ ਦੀ ਅਗਵਾਈ ‘ਚ ਹਨੂੰਮਾਨ ਜਯੰਤੀ ਸ਼ਰਧਾ ਨਾਲ ਮਨਾਈ
Publish Date: Thu, 02 Apr 2026 06:36 PM (IST)
Updated Date: Fri, 03 Apr 2026 04:14 AM (IST)

ਕੈਪਸ਼ਨ - ਹਵਨ ਯੱਗ ਕਰਦੇ ਹੋਏ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਪੱਟੀ ਦੇ ਮੈਂਬਰ। * ਹਰਿਦੁਆਰ ’ਚ ਸੰਗਤਾਂ ਤਰਫੋਂ ਗਾਈ ਆਰਤੀ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਸੰਨਿਆਸ ਆਸ਼ਰਮ ਪੱਟੀ ਵੱਲੋਂ ਕਾਸ਼ੀ ਵਿਸ਼ਵਾਨਾਥ ਦੇ ਥਾਣਾਪਤੀ ਬਾਬਾ ਅਨੰਦ ਗਿਰੀ ਮਹਾਰਾਜ ਦੀ ਅਗਵਾਈ ਹੇਠ ਹਨੂੰਮਾਨ ਜਯੰਤੀ ਦਾ ਪਵਿੱਤਰ ਦਿਹਾੜਾ ਹਰਿਦੁਆਰ ਦੇ ਬਿਰਲਾ ਘਾਟ ਸਥਿਤ ਦੁੱਖ ਨਿਵਾਰਣ ਹਨੂੰਮਾਨ ਮੰਦਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਮਹਾਂ ਮੰਡਲੇਸ਼ਵਰ ਦੇਵਰਿਸ਼ੀ ਗਿਰੀ ਮਹਾਰਾਜ, ਮਹੰਤ ਥਾਣਾਪਤੀ ਮੁੰਨਾ ਗਿਰੀ ਮਹਾਰਾਜ ਅਤੇ ਮਹੰਤ ਪਸ਼ੂਪਤੀ ਗਿਰੀ ਮਹਾਰਾਜ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਸੰਤ ਸਮਾਜ ਤੇ ਸੰਗਤ ਨੇ ਸ਼ਮੂਲੀਅਤ ਕੀਤੀ। ਜਾਣਕਾਰੀ ਦਿੰਦਿਆਂ ਪੁਜਾਰੀ ਪ੍ਰਭਾਕਰ ਗਿਰੀ ਨੇ ਦੱਸਿਆ ਕਿ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਪੱਟੀ ਵੱਲੋਂ ਮਹਾਂ ਸ਼ਿਵਰਾਤਰੀ ਕੁੰਭ ਮੇਲੇ ਤੋਂ ਬਾਅਦ ਸੰਪੂਰਣ ਆਹੂਤੀ ਸਮਾਗਮ ਹਰ ਸਾਲ ਹਨੂੰਮਾਨ ਜਯੰਤੀ ਮੌਕੇ ਹਰਿਦੁਆਰ ਵਿਖੇ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਪੱਟੀ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿਚ ਹਾਜਰੀ ਭਰਦੀ ਹੈ। ਸਮਾਗਮ ਦੌਰਾਨ ਸਵੇਰੇ ਸੰਨਿਆਸ ਆਸ਼ਰਮ ਦੇ ਮੈਂਬਰਾਂ ਵੱਲੋਂ ਸਰਬੱਤ ਦੇ ਭਲੇ ਲਈ ਵਿਧੀਵਤ ਹਵਨ ਯੱਗ ਪੰਡਿਤ ਰਾਕੇਸ਼ ਸਾਸ਼ਤਰੀ ਵੱਲੋਂ ਕੀਤਾ ਗਿਆ। ਸ਼ਾਮ ਦੇ ਸਮੇਂ ਸੰਗਤਾਂ ਵੱਲੋਂ ਹਨੂੰਮਾਨ ਜੀ ਦਾ ਸਿਮਰਨ ਕੀਤਾ ਗਿਆ ਅਤੇ ਮੰਦਰ ਵਿਖੇ ਵਿਸ਼ਾਲ ਲੰਗਰ ਭੰਡਾਰਾ ਲਗਾਇਆ ਗਿਆ, ਜਿਸ ਵਿਚ ਸੰਤ ਸਮਾਜ ਅਤੇ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਹਰਿਦੁਆਰ ਵਿਖੇ ਪੱਟੀ ਦੀ ਸੰਗਤ ਵੱਲੋਂ ਮਾਂ ਗੰਗਾ ਜੀ ਦੀ ਪੂਜਾ ਅਰਚਨਾ ਕਰਨ ਉਪਰੰਤ ਭਗਤੀ ਭਾਵਨਾ ਨਾਲ ਆਰਤੀ ਕੀਤੀ ਗਈ। ਸੰਗਤ ਦੇ ਰਹਿਣ-ਸਹਿਣ ਦਾ ਪ੍ਰਬੰਧ ਵੀ ਬਾਬਾ ਅਨੰਦ ਗਿਰੀ ਮਹਾਰਾਜ ਵੱਲੋਂ ਹੀ ਕੀਤਾ ਗਿਆ। ਬਾਬਾ ਅਨੰਦ ਗਿਰੀ ਮਹਾਰਾਜ ਨੇ ਭਗਵਾਨ ਹਨੂੰਮਾਨ ਜੀ ਦੀ ਜੀਵਨੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਹਨੂੰਮਾਨ ਜੀ ਦੀ ਭਗਤੀ ਅਤੇ ਸੇਵਾ ਭਾਵਨਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੱਟੀ ਵਿਖੇ ਹਰ ਸਾਲ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਵੀ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਮਹਾਂ ਕੁੰਭ ਮੇਲਾ ਲਗਾਤਾਰ ਇਕ ਮਹੀਨੇ ਤਕ ਚੱਲਿਆ, ਜਿਸ ਦੀ ਸੰਪੂਰਨ ਆਹੂਤੀ ਹਰਿਦੁਆਰ ਵਿਖੇ ਕੀਤੀ ਗਈ। ਇਸ ਮੌਕੇ ਮਹੰਤ ਹਰੀ ਗਿਰੀ ਮਹਾਰਾਜ, ਮਹੰਤ ਪ੍ਰੇਮ ਗਿਰੀ ਮਹਾਰਾਜ, ਮਹੰਤ ਸ਼ੈਲੇਂਦਰ ਗਿਰੀ, ਮਹੰਤ ਮਹੇਸ਼ ਪੁਰੀ, ਮਹੰਤ ਮੋਹਨ ਭਾਰਤੀ, ਸ਼ਿਵ ਸਹਾਰਾ ਮੰਡਲ ਹਰੀ ਹਰਿ ਰੋਹੀ ਮੰਦਰ ਪੱਟੀ ਦੇ ਸੇਵਾਦਾਰ ਵਿਨੋਦ ਕੁਮਾਰ ਖੰਨਾ ਪ੍ਰਚਾਰ ਮੰਤਰੀ, ਭਵਨ ਕੁਮਾਰ ਟਾਹ, ਪੁਜਾਰੀ ਪ੍ਰਭਾਕਰ ਗਿਰੀ, ਮਾਸਟਰ ਸੁਖਦੇਵ ਰਾਜ ਸ਼ਰਮਾ, ਭਵਨ ਕੁਮਾਰ ਟਾਹ, ਧਰਮ ਪਾਲ ਖੰਨਾ, ਜਤਿਨ ਸ਼ਰਮਾ, ਦੇਵੀ ਦੱਤਾ, ਕੁਲਦੀਪ ਰਾਏ ਸ਼ਰਮਾ, ਰਿੰਕੂ ਅਗਨੀਹੋਤਰੀ, ਦੀਪਕ ਕੁਮਾਰ, ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।