ਵੇਂਈਪੂੰਈ ਅੱਗਜ਼ਨੀ ਦੇ ਪੀੜਤਾਂ ਦਾ ਸਿੱਕੀ ਨੇ ਵੰਡਾਇਆ ਦਰਦ
ਵੇਂਈਪੂੰਈ ਅੱਗਜ਼ਨੀ ਦੇ ਪੀੜਤਾਂ ਦਾ ਸਿੱਕੀ ਨੇ ਵੰਡਾਇਆ ਦਰਦ
Publish Date: Thu, 02 Apr 2026 04:53 PM (IST)
Updated Date: Fri, 03 Apr 2026 04:08 AM (IST)

ਕੈਪਸ਼ਨ : ਅੱਗਜ਼ਨੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ-ਦਰਦ ਸੁਣਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ। ਕੈਪਸ਼ਨ : ਪਿੰਡ ਵੇਂਈਪੂੰਈ ਵਿਖੇ ਅੱਗਜ਼ਨੀ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਭੇਟ ਕਰਦੇ ਰਮਨਜੀਤ ਸਿੱਕੀ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਪਵਾਰ ਤੇ ਹੋਰ ਸਾਥੀ। * ਘਰੇਲੂ ਵਰਤੋਂ ਦਾ ਸਾਮਾਨ ਕੀਤਾ ਭੇਟ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਗੁੰਡਾਗਰਦੀ ਕਰਦਿਆਂ ਗਰੀਬ ਪਰਿਵਾਰਾਂ ਦੇ ਘਰਾਂ ਨੂੰ ਸ਼ਰੇਆਮ ਅੱਗ ਲਗਾ ਕੇ ਸਾੜ ਦਿੱਤੇ ਜਾਣ ਦੀ ਖ਼ਬਰ ਮਿਲਣ ’ਤੇ ਪੀੜਤਾਂ ਪਰਿਵਾਰਾਂ ਦਾ ਦਰਦ ਵੰਡਾਉਣ ਲਈ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਪਿੰਡ ਵੇਂਈਪੂੰਈ ਪੁੱਜੇ। ਜਾਣਕਾਰੀ ਦਿੰਦੇ ਰਮਨਜੀਤ ਸਿੱਕੀ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਪਵਾਰ ਨੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਸਿੱਧੀ ਸ਼ਹਿ ਤੇ ਗੁੰਡਾਗਰਦੀ ਕਰਦਿਆਂ ਵਿਧਾਇਕ ਦੇ ਸਾਲੇ ਸਰਪੰਚ ਬਲਦੇਵ ਸਿੰਘ ਗੋਰੇ ਨੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਗਰੀਬ ਪਰਿਵਾਰਾਂ ਦੇ ਘਰ ਸਾੜ ਦਿੱਤੇ। ਜਿਸ ਵਿਚ ਉਨ੍ਹਾਂ ਦਾ ਕੀਮਤੀ ਤੇ ਘਰੇਲੂ ਵਰਤੋਂ ਵਾਲਾ ਸਮਾਨ ਵੀ ਸੜ ਕੇ ਸਵਾਹ ਹੋ ਗਿਆ। ਪਵਾਰ ਨੇ ਦੱਸਿਆ ਕਿ ਪਿੰਡ ਵੇਂਈਪੂੰਈ ਵਿਖੇ ਸਾੜੇ ਗਏ ਗ਼ਰੀਬ ਦਲਿਤ ਪਰਿਵਾਰ ਦੇ ਘਰਾਂ ਦਾ ਜਾਇਜ਼ਾ ਲੈਂਦਿਆਂ ਤੇ ਪੀੜਤ ਪਰਿਵਾਰਾਂ ਦਾ ਦਰਦ ਵੰਡਾਉਂਦਿਆਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਨਿੱਜੀ ਖਰਚੇ ‘ਤੇ ਸੜ ਕੇ ਸਵਾਹ ਹੋਏ ਸਮਾਨ ਦੀ ਜਗ੍ਹਾਂ ਘਰੇਲੂ ਵਰਤੋਂ ਦਾ ਜ਼ਰੂਰੀ ਸਮਾਨ ਜਿਸ ਵਿਚ ਰਾਸ਼ਨ, ਬਰਤਨ, ਬੈਡ, ਬਿਸਤਰੇ, ਪੱਖੇ ਤੇ ਹੋਰ ਸਮਾਨ ਪੀੜਤ ਪਰਿਵਾਰਾਂ ਨੂੰ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਰਮਨਜੀਤ ਸਿੰਘ ਸਿੱਕੀ ਦੇ ਨਿਯਮਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਰਣਜੀਤ ਸਿੰਘ ਪਵਾਰ ਤੇ ਸਾਥੀਆਂ ਵੱਲੋਂ ਜ਼ਰੂਰੀ ਸਮਾਨ ਖਰੀਦ ਕੇ ਪਿੰਡ ਵੇਂਈਪੂੰਈ ਦੇ ਅੱਗਜ਼ਨੀ ਪੀੜਤ ਪਰਿਵਾਰਾਂ ਨੂੰ ਭੇਟ ਕੀਤਾ ਤੇ ਹੋਰ ਜ਼ਰੂਰੀ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਰਮਨਜੀਤ ਸਿੰਘ ਸਿੱਕੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਗ਼ਰੀਥਾਂ ਦੇ ਘਰਾਂ ਨੂੰ ਅੱਗਾਂ ਲਾਉਣੀਆਂ ਤੇ ਸ੍ਰੀ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਸਾੜਨਾ ਸ਼ਰੇਆਮ ਲੋਕਤੰਤਰ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੰਵਿਧਾਨ ਦਾ ਕਤਲ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿੱਕੀ ਨੇ ਸਪੱਸ਼ਟ ਦੋਸ਼ ਲਾਇਆ ਕਿ ਇਹ ਸਾਰਾ ਕੁਝ ਹਲਕਾ ਵਿਧਾਇਕ ਦੀ ਸ਼ਹਿ ’ਤੇ ਹੋਇਆ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਇਸ ਮੁਸ਼ਕਿਲ ਘੜੀ ਵਿਚ ਸਮੁੱਚੀ ਕਾਂਗਰਸ ਪਾਰਟੀ ਤੇ ਰਮਨਜੀਤ ਸਿੰਘ ਸਿੱਕੀ ਨਿੱਜੀ ਤੌਰ ’ਤੇ ਪੀੜਤਾਂ ਨਾਲ ਖੜੇ ਹਨ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਲੜਾਈ ਲੜੀ ਜਾਵੇਗੀ।