ਓਪਨ ਬ੍ਰੈਂਚ ਪ੍ਰੈੱਸ ਤੇ ਡੈੱਡ ਲਿਫਟ ਚੈਂਪੀਅਨਸ਼ਿਪ 5 ਨੂੰ
ਓਪਨ ਬ੍ਰੈਂਚ ਪ੍ਰੈਸ ਅਤੇ ਡੈਡ ਲਿਫਟ ਚੈਪੀਅਨਸ਼ਿਪ 5 ਨੂੰ ਹੋਵੇਗੀ : ਪਾਹੁਲ, ਮਿੰਟੂ
Publish Date: Thu, 02 Apr 2026 04:42 PM (IST)
Updated Date: Fri, 03 Apr 2026 04:07 AM (IST)
ਕੈਪਸ਼ਨ : ਪਾਹੁਲ ਰਟੌਲ। ਕੈਪਸ਼ਨ : ਕੋਚ ਜਸਬੀਰ ਸਿੰਘ ਮਿੰਟੂ। ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਪਾਵਰ ਲਿਫਟਿੰਗ ਅਤੇ ਗੋਲਡ ਹੈਲਥ ਕਲੱਬ ਤਰਨਤਾਰਨ ਵੱਲੋਂ 5 ਅਪ੍ਰੈਲ ਨੂੰ ਸਵ.ਪ੍ਰਭਜੀਤ ਸਿੰਘ ਰਟੌਲ ਦੀ ਯਾਦ ਵਿਚ ਓਪਨ ਬ੍ਰੈਂਚ ਪ੍ਰੈਸ ਅਤੇ ਡੈਡ ਲਿਫਟ ਚੈਪੀਅਨਸ਼ਿਪ ਅਰੋੜਾ ਪੈਲੇਸ ਅੰਮ੍ਰਿਤਸਰ ਰੋਡ ਤਰਨਤਾਰਨ ਵਿਖੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਾਹੁਲ ਰਟੌਲ ਤੇ ਜਨਰਲ ਸਕੱਤਰ ਗੋਲਡ ਹੈਲਥ ਕਲੱਬ ਦੇ ਕੋਚ ਜਸਬੀਰ ਸਿੰਘ ਮਿੰਟੂ ਨੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਇਸ ਚੈਪੀਅਨਸ਼ਿਪ ਵਿਚ ਪੰਜਾਬ ਦੇ ਹਰੇਕ ਜ਼ਿਲ੍ਹੇ ਤੋਂ ਖਿਡਾਰੀ ਭਾਗ ਲੈ ਰਹੇ ਹਨ ਅਤੇ ਇਹ ਚੈਪੀਅਨਸ਼ਿਪ ਕਰਵਾਉਣ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਇਸ ਮੌਕੇ ਹਰਿੰਦਰ ਸਿੰਘ, ਤਜਿੰਦਰ ਸਿੰਘ, ਤ੍ਰਿਪਤਪਾਲ ਸਿੰਘ, ਹਰਿੰਦਰਬੀਰ ਸਿੰਘ, ਪ੍ਰਭਸਿਮਰਨ ਸਿੰਘ, ਹਰਜਿੰਦਰ ਸਿੰਘ, ਪ੍ਰਿਥਵੀ, ਅਮਿਤਪਾਲ, ਏਕਮ, ਹੁਨਰ ਆਦਿ ਮੌਜੂਦ ਸਨ।