‘ਆਪ’ ਸਰਕਾਰ ਪੰਜਾਬ ਦੀ ਨੌਜਵਾਨੀ ਦੇ ਹੱਕਾਂ ’ਤੇ ਡਾਕਾ : ਭਰੋਵਾਲ
ਪੰਜਾਬ ਸਰਕਾਰ ਕੇਜਰੀਵਾਲ ਦੀ ਸ਼ਹਿ ‘ਤੇ ਮਾਰ ਰਹੀ ਪੰਜਾਬ ਦੀ ਨੌਜਵਾਨੀ ਦੇ ਹੱਕਾਂ ‘ਤੇ ਡਾਕਾ- ਭਰੋਵਾਲ
Publish Date: Thu, 02 Apr 2026 04:39 PM (IST)
Updated Date: Fri, 03 Apr 2026 04:07 AM (IST)

ਕੈਪਸ਼ਨ : ਰਮਨਦੀਪ ਸਿੰਘ ਭਰੋਵਾਲ। ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ’ਚ ਧੱਕੇ ਖਾਣ ਲਈ ਮਜਬੂਰ ਹੈ ਤੇ ਪੰਜਾਬ ਦੀ ਮਾਨ ਸਰਕਾਰ ਸੂਬੇ ਦੀਆਂ ਨੌਕਰੀਆਂ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਦੇ ਕੇ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ। ਜਿਸ ਦੀ ਤਾਜ਼ਾ ਮਿਸਾਲ 27 ਮਾਰਚ ਨੂੰ ਬਿਜਲੀ ਬੋਰਡ ਵਿਭਾਗ ਦੀ ਨੋਟੀਫਿਕੇਸ਼ਨ ’ਚ ਦਸਵੀਂ ਜਮਾਤ ‘ਚ ਪੰਜਾਬੀ ਲਾਜ਼ਮੀ ਕਰ ਕੇ 6 ਹਜ਼ਾਰ ਜੂਨੀਅਰ ਲਾਈਨਮੈਨ ਦੀਆਂ ਅਸਾਮੀਆਂ ਦਾ ਐਲਾਨ ਕੀਤਾ ਗਿਆ ਸੀ। ਪਰ ਸਿਰਫ਼ 3 ਦਿਨ ਬਾਅਦ 30 ਮਾਰਚ ਦੇ ਸੋਧ ਰਾਹੀਂ ਪੰਜਾਬੀ ਦੀ ਸ਼ਰਤ ਹਟਾ ਦਿੱਤੀ ਗਈ ਅਤੇ ਚੁੱਪਚਾਪ ਨੌਕਰੀਆਂ ਘਟਾ ਦਿੱਤੀਆਂ ਗਈਆਂ। ਭਰੋਵਾਲ ਨੇ ਕਿਹਾ ਕਿ ਇਹ ਕੋਈ ਪ੍ਰਸ਼ਾਸਕੀ ਬਦਲਾਅ ਨਹੀਂ, ਸਿੱਧਾ ਪੰਜਾਬ ਦੀ ਪਛਾਣ ’ਤੇ ਹਮਲਾ ਹੈ। ਸਿਖਲਾਈ ਅਧੀਨ ਕੰਮ ਦੀ ਸ਼ਰਤ ਵੀ ਖ਼ਤਮ ਕਰ ਦਿੱਤੀ ਗਈ, ਜਿਸ ਨਾਲ ਲਗਭਗ 2500 ਟ੍ਰੇਨੀਜ਼ ਵਿਚ ਹੀ ਛੱਡ ਗਏ ਹਨ, ਜਦੋਂਕਿ ਉਨ੍ਹਾਂ ਦੀ ਟ੍ਰੇਨਿੰਗ ਜਾਰੀ ਹੈ। ਭਰੋਵਾਲ ਨੇ ਕਿਹਾ ਕੇ ਬੇਸ਼ੱਕ ‘ਆਪ’ ਪਾਰਟੀ ਵੀ ਨੈਸ਼ਨਲ ਪਾਰਟੀ ਹੈ, ਪਰ ਕਦੇ ਭਾਜਪਾ ਜਾਂ ਕਾਂਗਰਸ ਦੀ ਹਾਈਕਮਾਂਡ ਨੇ ਪੰਜਾਬ ਦੇ ਨਿੱਜੀ ਮਸਲਿਆਂ ਤੇ ਕੰਮਕਾਜ ’ਚ ਕਦੇ ਦਖਲ ਨਹੀਂ ਦਿੱਤਾ। ਸਥਾਨਕ ਸਰਕਾਰਾਂ ਆਪਣੀ ਮਰਜ਼ੀ ਨਾਲ ਸੂਬੇ ਦੇ ਹਿੱਤਾਂ ਲਈ ਕੰਮ ਕਰਦੀਆਂ ਰਹੀਆਂ। ਪਰ ਭਗਵੰਤ ਮਾਨ ਪੰਜਾਬ ਦੀ ਅਗਵਾਈ ਨਹੀਂ ਕਰ ਰਹੇ, ਸਗੋਂ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਕੰਮ ਕਰ ਰਹੇ ਹਨ। ਭਰੋਵਾਲ ਨੇ ਕਿਹਾ ਬਹੁਤ ਚਲਾਕੀ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ ਤੇ ਬਾਹਰੀ ਲੋਕਾਂ ਨੂੰ ਮੌਕੇ ਦਿੱਤੇ ਜਾ ਰਹੇ ਹਨ। ਭਰੋਵਾਲ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਇਹੀ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜੋ ਬਹੁਤ ਮੰਦਭਾਗਾ ਹੈ।