ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ’ਚ ਅਪ੍ਰੈਲ ਕੂਲ ਦਿਵਸ ਮਨਾਇਆ
ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ’ਚ ਕੂਲ ਦਿਵਸ ਮਨਾਇਆ
Publish Date: Thu, 02 Apr 2026 04:19 PM (IST)
Updated Date: Fri, 03 Apr 2026 04:05 AM (IST)

ਕੈਪਸ਼ਨ - ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ’ਚ ਕੂਲ ਦਿਵਸ ਮਨਾਉਂਦੇ ਹੋਏ ਸਕੂਲ ਦੇ ਪ੍ਰਬੰਧਕ, ਵਿਦਿਆਰਥੀ ਤੇ ਸਟਾਫ਼। ਬੱਲੂ ਮਹਿਤਾ•, ਪੰਜਾਬੀ ਜਾਗਰਣ ਤਰਨਤਾਰਨ : ਪੂਰੀ ਦੁਨੀਆਂ ’ਚ 1 ਅਪ੍ਰੈਲ ਨੂੰ ਅਪ੍ਰੈਲ ਫੂਲ ਵਜੋਂ ਮਨਾਇਆ ਜਾਂਦਾ ਹੈ। ਜਿਸ ’ਚ ਹਾਸੇ-ਮਜ਼ਾਕ ਦੇ ਨਾਲ ਵਿਅੰਗਬਾਜ਼ੀ ਵੀ ਹੁੰਦੀ ਹੈ ਪਰ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ’ਚ ਇਸ ਦਿਨ ਨੂੰ ਬਿਲਕੁਲ ਹੀ ਵੱਖਰੇ ਤਰੀਕੇ ਨਾਲ ਮਨਾਇਆ ਗਿਆ, ਜਿਸ ’ਚ ਇਸ ਦਿਨ ਸਕੂਲ ਕੰਪਲੈਕਸ ਤੇ ਸਕੂਲ ਦੇ ਖੇਡ ਮੈਦਾਨ ’ਚ ਵੱਖ-ਵੱਖ ਕਿਸਮਾਂ ਦੇ ਸਜਾਵਟੀ, ਫਲਦਾਰ ਤੇ ਸ਼ਾਨਦਾਰ ਬੂਟੇ ਸਕੂਲ ਦੇ ਪ੍ਰਿੰਸੀਪਲ-ਕਮ-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਡਾ. ਮਰਿਦੁਲਾ ਭਾਰਦਵਾਜ ਦੁਆਰਾ ਖੁਦ ਆਪਣੇ ਸਮੁੱਚੇ ਸਟਾਫ਼ ਮੈਂਬਰਾਂ ਦੇ ਨਾਲ ਸਕੂਲ ਦੇ ਵਿਦਿਆਰਥੀਆਂ ਦੀ ਮੌਜੂਦਗੀ ’ਚ ਲਿਆਂਦੇ ਗਏ। ਇਨ੍ਹਾਂ ਪੌਦਿਆਂ ਨੂੰ ਲਗਾ ਕੇ ਪਹਿਲੀ ਅਪ੍ਰੈਲ ਨੂੰ ਅਪ੍ਰੈਲ ਫੂਲ ਦੀ ਜਗ੍ਹਾਂ ਅਪ੍ਰੈਲ ਕੂਲ ਦਿਨ ਵਜੋਂ ਮਨਾਇਆ ਗਿਆ। ਪ੍ਰਿੰਸੀਪਲ ਡਾ. ਮਰਿਦੁਲਾ ਭਾਰਦਵਾਜ ਦੀ ਸੋਚ ਦੀ ਪ੍ਰਸ਼ੰਸਾ ਕਰਦੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਆਪਣਾ ਪੂਰਨ ਯੋਗਦਾਨ ਪਾਉਣ ਦੀ ਖਾਤਰ ਆਪਣੇ ਬੱਚਿਆਂ ਨੂੰ ਇਸ ਮੁਹਿੰਮ ’ਚ ਵਧ-ਚੜ੍ਹ ਕੇ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਤੇ ਨਤੀਜੇ ਵਜੋਂ ਸਕੂਲ ਕੰਪਲੈਕਸ ਨੂੰ ਹਰਾ ਭਰਾ ਰੱਖਣ ਲਈ ਵੰਨ-ਸੁਵੰਨੇ ਪੌਦੇ ਲਗਾਏ। ਇਥੋਂ ਤਕ ਕਿ ਕੁਝ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਘਰ ਦੇ ਚੌਗਿਰਦੇ ਵਿਚ ਵੀ ਪੌਦੇ ਲਗਾਉਂਦੇ ਹੋਇਆਂ ਦੀਆਂ ਤਸਵੀਰਾਂ ਸਕੂਲ ਪੋਰਟਲ ’ਤੇ ਸਾਂਝੀਆਂ ਕੀਤੀਆਂ। ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਨੇ ਵੀ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਪ੍ਰਿੰਸੀਪਲ ਡਾ. ਮਰਿਦੁਲਾ ਭਾਰਦਵਾਜ ਦੀ ਸੋਚ ਨੂੰ ਸਲਾਹਿਆ ਅਤੇ ਪ੍ਰਸ਼ੰਸਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਹੀ ਅਸੀ ਆਪਣੀ ਧਰਤੀ ਨੂੰ ਹਰਾ ਭਰਾ ਰੱਖ ਕੇ ਹੀ ਰਹਿਣਯੋਗ ਬਣਾ ਸਕਦੇ ਹਾਂ ਅਤੇ ਆਪਣੀ ਧਰਤੀ ਨੂੰ ਵੈਸ਼ਵਿਕ ਗਰਮੀ ਤੋਂ ਬਚਾ ਸਕਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਸਵ. ਬਾਊ ਰਾਮ ਇਕਬਾਲ ਨੇ ਇਸ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ। ਜਿਸ ਨੂੰ ਪ੍ਰਿੰਸੀਪਲ ਨੇ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸੇ ਮਹੀਨੇ ਹੀ ਬਾਊ ਰਾਮ ਇਕਬਾਲ ਦੀ ਪੁਨਿਯ ਤਿਥੀ ਵੀ 7 ਅਪ੍ਰੈਲ ਨੂੰ ਮਨਾਈ ਜਾਂਦੀ ਹੈ। ਡਾਇਰੈਕਟਰ ਸੱਤਿਅਮ ਭਾਰਦਵਾਜ, ਸ਼ੁਭੀ ਭਾਰਦਵਾਜ ਨੇ ਵੀ ਇਸ ਕਾਰਜ ਉਪਰ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਸੰਦੇਸ਼ ਦਿੱਤਾ ਕਿ ਸਾਡਾ ਸਭਦਾ ਇਹ ਫਰਜ਼ ਬਣਦਾ ਹੈ ਕਿ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਨਾਲ ਸਮੁੱਚਾ ਸਟਾਫ਼ ਵੀ ਹਾਜ਼ਰ ਸੀ।