ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਮੋਬਾਈਲ ਤੇ ਤੰਬਾਕੂ ਪਦਾਰਥ ਬਰਾਮਦ
ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਮੋਬਾਈਲ ਫੋਨ ਤੇ ਤੰਬਾਕੂ ਪਦਾਰਥ ਬਰਾਮਦ
Publish Date: Fri, 27 Mar 2026 07:39 PM (IST)
Updated Date: Sat, 28 Mar 2026 04:09 AM (IST)

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਮੋਬਾਈਲ ਫੋਨ ਅਤੇ ਤੰਬਾਕੂ ਪਦਾਰਥਾਂ ਦੇ ਨਾਲ ਨਾਲ ਪਾਬੰਦੀਸ਼ੁਦਾ ਕੈਪਸੁਲ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਅਧਿਕਾਰੀਆਂ ਨੇ ਉਕਤ ਸਾਮਾਨ ਨੂੰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਚੈਕਿੰਗ ਦੌਰਾਨ ਵਿਕਰਮਜੀਤ ਸਿੰਘ ਪੁੱਤਕਰ ਸਲਵਿੰਦਰ ਸਿੰਘ ਵਾਸੀ ਚਵਿੰਡਾ ਦੇਵੀ ਅੰਮ੍ਰਿਤਸਰ ਕੋਲੋਂ ਸਮਾਰਟ ਫੋਨ ਸਣੇ ਦੋ ਸਿਮ ਬਰਾਮਦ ਹੋਇਆ। ਇਸੇ ਤਰ੍ਹਾਂ ਹੀ ਹਵਾਲਾਤੀ ਦਲੇਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕੱਥੂਨੰਗਲ ਅੰਮ੍ਰਿਤਸਰ ਕੋਲੋਂ ਵੀ ਇਕ ਸਮਾਰਟ ਫੋਨ ਸਣੇ ਸਿਮ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਇਕ ਲਾਵਾਰਿਸ ਪੈਕੇਟ ਵੀ ਹੱਥ ਲੱਗਾ, ਜਿਸ ਵਿੱਚੋਂ ਇਕ ਚਾਰਜਰ, 105 ਬੀੜੀਆਂ ਦੇ ਬੰਡਲ, 10 ਹੀਟਰ ਕੁਵਾਇਲ, 30 ਪਰੈਗਾ ਕੈਪਸੁਲ, 10 ਪੈਕਟ ਕੂਲਲਿਪ, 15 ਪੈਕਟ ਸਿਗਰਟ, 870 ਨਸ਼ੀਲੀਆਂ ਗੋਲੀਆਂ ਅਤੇ 71 ਪੈਕਟ ਤੰਬਾਕੂ ਦੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਫੋਨ ਅਤੇ ਬਾਕੀ ਸਮਾਨ ਪੁਲਿਸ ਨੂੰ ਸੌਪਦਿਆਂ ਤਿੰਨ ਸ਼ਿਕਾਇਤ ਪੱਤਰ ਵੀ ਜਾਰੀ ਕੀਤੇ ਹਨ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਕਤ ਬਰਾਮਦਗੀ ਨੂੰ ਲੈ ਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਬਣਦੀਆਂ ਧਾਰਾਵਾਂ ਤੇ ਐੱਨਡੀਪੀਐੱਸ ਐਕਟ ਦੇ ਤਹਿਤ ਤਿੰਨ ਕੇਸ ਦਰਜ ਕੀਤੇ ਗਏ ਹਨ। ਜਿਨ੍ਹਾਂ ਦੀ ਅਗਲੀ ਜਾਂਚ ਲਈ ਏਐੱਸਆਈ ਨਿਸ਼ਾਨ ਸਿੰਘ, ਏਐੱਸਆਈ ਪ੍ਰਗਟ ਸਿੰਘ ਅਤੇ ਏਐੱਸਆਈ ਅਰਜਨ ਸਿੰਘ ਦੀ ਡਿਊਟੀ ਲਗਾਈ ਗਈ ਹੈ।