ਮਾਂ ਬਗਲਾ ਮੁਖੀ ਧਾਮ ਪੱਟੀ ’ਚ ਸ੍ਰੀ ਰਾਮ ਨੌਮੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ
ਮਾਂ ਬਗਲਾ ਮੁਖੀ ਧਾਮ ਪੱਟੀ ’ਚ ਸ੍ਰੀ ਰਾਮ ਨੌਮੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ
Publish Date: Fri, 27 Mar 2026 07:21 PM (IST)
Updated Date: Sat, 28 Mar 2026 04:09 AM (IST)

ਸੰਗਤਾਂ ਨੇ ਦੇਸੀ ਘਿਓ ਦੇ ਦੀਵਿਆਂ ਨਾਲ ਕੀਤੀ ਦੀਪਮਾਲਾ ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ ਮਾਂ ਬਗਲਾਮੁਖੀ ਧਾਮ ‘ਚ ਚੇਤ ਮਹੀਨੇ ਦੇ ਨਵਰਾਤਰਿਆਂ ਦੌਰਾਨ ਦੁਰਗਾ ਅਸ਼ਟਮੀ ਦਾ ਪਵਿੱਤਰ ਦਿਹਾੜਾ ਅਤੇ ਸ੍ਰੀ ਰਾਮ ਨੌਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਪ੍ਰੰਗਣ ਵਿਚ ਸੰਗਤਾਂ ਵੱਲੋਂ ਦੇਸੀ ਘਿਓ ਦੇ ਦੀਵਿਆਂ ਦੀ ਵਿਸ਼ਾਲ ਦੀਪਮਾਲਾ ਕੀਤੀ ਗਈ ਅਤੇ ਮੰਦਰ ਨੂੰ ਮਨਮੋਹਕ ਢੰਗ ਨਾਲ ਸਜਾਇਆ ਗਿਆ, ਜਿਸ ਨਾਲ ਅਧਿਆਤਮਕ ਮਾਹੌਲ ਬਣ ਗਿਆ। ਸਮਾਗਮ ਦੌਰਾਨ ਪ੍ਰਸਿੱਧ ਭਜਨ ਗਾਇਕ ਰਾਜਾ ਨੰਬਰ ਵੰਨ ਅਤੇ ਸਤਨਾਮ ਸਹਿਦੇਵ ਵੱਲੋਂ ਮਾਤਾ ਰਾਣੀ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ, ਜਿਸ ਨਾਲ ਸੰਗਤਾਂ ਭਗਤੀ ਰੰਗ ‘ਚ ਰੰਗੀਆਂ ਰਹੀਆਂ। ਹਾਜਰ ਸੰਗਤਾਂ ਨੇ ਮਾਤਾ ਰਾਣੀ ਦੇ ਚਰਨਾਂ ‘ਚ ਨਤਮਸਤਕ ਹੋ ਕੇ ਅਰਦਾਸ ਕੀਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ ਮੁੱਖ ਸੇਵਾਦਾਰ ਮਹੰਤ ਰਵੀ ਪੁਰੀ ਨੇ ਦੱਸਿਆ ਕਿ ਅਸ਼ਟਮੀ ਦਾ ਇਹ ਦਿਹਾੜਾ ਨਵਰਾਤਰਿਆਂ ਦਾ ਸਭ ਤੋਂ ਅਹਿਮ ਤਿਉਹਾਰ ਹੈ, ਜਿਸ ਦਿਨ ਮਾਤਾ ਰਾਣੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਤਾ ਰਾਣੀ ਦੀ ਭਗਤੀ ਨਾਲ ਜੁੜ ਕੇ ਸਦਾ ਚੰਗੇ ਕਰਮ ਕਰਨੇ ਚਾਹੀਦੇ ਹਨ। ਸਮਾਗਮ ਦੌਰਾਨ ਰਾਜੇਸ਼ ਭਾਰਦਵਾਜ ਐੱਮਡੀ ਸ਼ਹੀਦ ਭਗਤ ਵਿੱਦਿਅਕ ਸੰਸਥਾਵਾਂ ਪੱਟੀ, ਡਾ. ਰਕੇਸ਼ ਤੇਹਨ, ਅਸ਼ਵਨੀ ਕੁਮਾਰ ਕਾਲਾ ਮਹਿਤਾ, ਤਰਸੇਮ ਲਾਲ ਰਾਜੂ ਭੱਲਾ, ਰਜੇਸ਼ ਸ਼ਰਮਾ, ਤਰੁਨ ਪੰਡਿਤ, ਬ੍ਰਿਜ ਭੂਸ਼ਨ ਸਾਹਨੀ, ਮਾਸਟਰ ਸ਼ਾਸਤਰੀ, ਦੀਪਕ ਮਹਿਤਾ, ਸੁਭਾਸ਼ ਸ਼ਰਮਾ, ਹਰਜਿੰਦਰ ਪੱਪੂ, ਵਿਨਰਜੀਤ ਸ਼ਰਾਫ਼, ਦੀਪਕ ਜ਼ੈਨ, ਬਾਉ ਵਿਜੇ, ਧਰਮਵੀਰ ਖੰਨਾ, ਨੀਰਜ਼ ਪਾਠਕ, ਰਜੇਸ਼ ਭੱਲਾ, ਮਨੋਜ਼ ਸ਼ਰਮਾ, ਤਰਸੇਮ ਜੋਸ਼ੀ, ਅਚਾਰੀਆ ਅਸ਼ਵਨੀ ਸ਼ਰਮਾ, ਅਚਾਰੀਆ ਸੁਨੀਲ ਸ਼ਰਮਾ, ਅਚਾਰੀਆ ਯਾਦਵਿੰਦਰ ਸ਼ਰਮਾ, ਅਚਾਰੀਆ ਸਾਵਣ ਸ਼ਰਮਾ, ਅਚਾਰੀਆ ਸੰਤੋਸ਼ ਸ਼ਰਮਾ, ਮਨਿੰਦਰ ਸਿੰਘ ਸੇਖੋਂ, ਗੌਰਵ ਪਾਠਕ, ਰਾਘਵ ਪਾਠਕ, ਕਰਮ ਸਿੰਘ, ਸੁਖਜਿੰਦਰ ਪਟਵਾਰੀ, ਲਲਿਤ ਸੇਠੀ, ਲਲਿਤ ਸੁਧੀਰ, ਪਵਨ ਜੈਨ, ਰੋਬਿਨ ਸ਼ਰਮਾ, ਮੋਹਿਤ ਸ਼ਰਮਾ, ਸ਼ੁਭਮ ਸ਼ਰਮਾ, ਸੰਨੀ ਸ਼ਰਮਾ, ਰਘੂ ਸ਼ਰਮਾ, ਅਮਿਤ ਅਰੋੜਾ, ਅਨਿਲ ਸੇਠੀ, ਲਵ ਬਲੀਮ, ਐਸ਼ ਨੂਰ, ਅਕਸ਼ੈ ਖੰਨਾ, ਸੋਨੂੰ ਅਰੋੜਾ, ਕ੍ਰਿਸ਼ ਨਰੂਲਾ, ਪਾਲ ਭੰਡਾਰੀ, ਬਲਬੀਰ ਸਿੰਘ, ਇੰਦਰ ਸਹਿਗਲ, ਮਨਦੀਪ ਕਾਲਾ, ਇੰਦਰਜੀਤ, ਅਜੈ ਕੁਮਾਰ, ਪ੍ਰੇਮ ਸਿੰਘ ਆਦਿ ਵੱਡੀ ਗਿਣਤੀ ‘ਚ ਸੰਗਤਾਂ ਹਾਜਰ ਸਨ। ਸਮਾਗਮ ਦੌਰਾਨ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਗੂੰਜ ਉੱਠਿਆ ਅਤੇ ਸੰਗਤਾਂ ਨੇ ਭਗਤੀ ਭਾਵਨਾ ਨਾਲ ਇਸ ਪਵਿੱਤਰ ਦਿਹਾੜੇ ਨੂੰ ਮਨਾਇਆ।