ਬੱਚਿਆਂ ਵਿਚ ਪਿਸ਼ਾਬ ਇਨਫੈਕਸ਼ਨ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ : ਡਾ. ਸੁਪ੍ਰਿਯਾ
ਬੱਚਿਆਂ ਵਿਚ ਪਿਸ਼ਾਬ ਇਨਫੈਕਸ਼ਨ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ : ਡਾ. ਸੁਪ੍ਰਿਯਾ
Publish Date: Fri, 27 Mar 2026 06:52 PM (IST)
Updated Date: Sat, 28 Mar 2026 04:09 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਬੱਚਿਆਂ ਵਿਚ ਪਿਸ਼ਾਬ ਇਨਫੈਕਸ਼ਨ ਇਕ ਗੰਭੀਰ ਬਿਮਾਰੀ ਹੈ। ਇਹ ਮੇਲ ਬੱਚਿਆਂ ਵਿਚ ਫੀ-ਮੇਲ ਬੱਚਿਆਂ ਨਾਲੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਬੱਚਿਆਂ ਵਿਚ ਇਸਦੇ ਲੱਛਣ ਸਮੇਂ ਸਿਰ ਪਤਾ ਲੱਗਣ ’ਤੇ ਉਸ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾ. ਸੁਪ੍ਰਿਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਪੇਟ ਵਿਚ ਦਰਦ ਹੋਣਾ, ਬੁਖਾਰ ਹੋਣਾ, ਪਿਸ਼ਾਬ ਕਰਦੇ ਸਮੇਂ ਦਰਦ ਹੋਣਾ, ਪਿਸ਼ਾਬ ਵਾਰ-ਵਾਰ ਆਉਣਾ, ਉਲਟੀ ਆਉਣਾ, ਪਿਸ਼ਾਬ ਵਿਚ ਬਦਬੂ ਆਉਣਾ, ਬੱਚੇ ਕੋਲੋਂ ਕੁਝ ਖਾਦਾ ਪੀਤਾ ਨਾ ਜਾਣਾ ਆਦਿ ਬੱਚਿਆਂ ਵਿਚ ਪਿਸ਼ਾਬ ਦੇ ਰਸਤੇ ਵਿਚ ਇਨਫੈਕਸ਼ਨ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿਸ਼ਾਬ ਦੀ ਇਨਫੈਕਸ਼ਨ ਤੋਂ ਬੱਚਿਆਂ ਨੂੰ ਬਚਾਉਣ ਲਈ ਬੱਚਿਆਂ ਦਾ ਡਾਈਪਰ ਸਮੇਂ ਸਿਰ ਬਦਲੋ, ਡਾਈਪਰ ਬਦਲਣ ਸਮੇਂ ਐਂਟੀਸੈਪਟਿਕ ਵਾਈਪਸ ਨਾਲ ਸਾਫ ਕਰੋ, ਬੱਚੇ ਨੂੰ ਸਹੀ ਮਾਤਰਾ ਵਿਚ ਤਰਲ ਪਦਾਰਥ ਪਿਲਾਉ, ਬੱਚਾ ਪਿਸ਼ਾਬ ਆਉਣ ’ਤੇ ਦੱਸ ਨਹੀਂ ਸਕਦਾ। ਇਸ ਲਈ ਸਮੇਂ-ਸਮੇਂ ’ਤੇ ਬੱਚੇ ਨੂੰ ਪਿਸ਼ਾਬ ਕਰਵਾ ਕੇ ਉਸਦੇ ਜੈਨੀਟਲ ਪਾਰਟ ਨੂੰ ਸਾਫ ਕਰੋਂ ਆਦਿ ਸਾਵਧਾਨੀਆਂ ਦੀ ਵਰਤੋਂ ਨਾਲ ਬੱਚਿਆਂ ਨੂੰ ਪਿਸ਼ਾਬ ਦੀ ਇਨਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ।