ਨਵਰਾਤਿਆਂ ਮੌਕੇ ਮਾਂ ਬਗਲਾ ਮੁਖੀ ਧਾਮ ਪੱਟੀ ’ਚ ਕਰਵਾਈ ਚੌਂਕੀ
ਨਵਰਾਤਿਆਂ ਮੌਕੇ ਮਾਂ ਬਗਲਾ ਮੁਖੀ ਧਾਮ ਪੱਟੀ ’ਚ ਮਾਤਾ ਰਾਣੀ ਦੀ ਭਵਿਆ ਚੌਂਕੀ ਕਰਵਾਈ
Publish Date: Fri, 20 Mar 2026 06:22 PM (IST)
Updated Date: Sat, 21 Mar 2026 04:08 AM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ ਪਵਿੱਤਰ ਨਵਰਾਤਿਆਂ ਦੇ ਮੌਕੇ ’ਤੇ ਮਾਂ ਬਗਲਾ ਮੁਖੀ ਧਾਮ ਪੱਟੀ ਵਿਖੇ ਮਾਤਾ ਰਾਣੀ ਦੀ ਭਵਿਆ ਚੌਂਕੀ ਮਹੰਤ ਰਵੀ ਪੁਰੀ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ ’ਚ ਸੰਗਤ ਨੇ ਸ਼ਿਰਕਤ ਕਰਕੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਧਾਰਮਿਕ ਸਮਾਗਮ ਦੌਰਾਨ ਪੂਰਾ ਧਾਮ ਭਗਤੀ ਰਸ ਵਿਚ ਰੰਗਿਆ ਹੋਇਆ ਨਜ਼ਰ ਆਇਆ। ਚੌਕੀ ਦੌਰਾਨ ਪ੍ਰਸਿੱਧ ਭਜਨ ਗਾਇਕ ਸਤਨਾਮ ਸਹਿਦੇਵ ਵਲੋਂ ਮਾਤਾ ਰਾਣੀ ਦੇ ਗੁਣ ਗਾਏ ਗਏ, ਜਿਸ ਨਾਲ ਸੰਗਤ ਭਾਵੁਕ ਹੋ ਗਈ ਅਤੇ ਪੂਰਾ ਮਾਹੌਲ ‘ਜੈ ਮਾਤਾ ਦੀ’ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਮੰਦਰ ਨੂੰ ਰੰਗ-ਬਰੰਗੀ ਲਾਈਟਾਂ ਅਤੇ ਫੁੱਲਾਂ ਨਾਲ ਸੋਹਣੇ ਢੰਗ ਨਾਲ ਸਜਾਇਆ ਗਿਆ ਸੀ, ਜਿਸ ਨਾਲ ਧਾਮ ਦੀ ਰੌਣਕ ਹੋਰ ਵੱਧ ਗਈ। ਸੰਗਤ ਵੱਲੋਂ ਮਾਤਾ ਰਾਣੀ ਅੱਗੇ ਆਪਣੀਆਂ ਮਨੋਕਾਮਨਾਵਾਂ ਰੱਖੀਆਂ ਗਈਆਂ ਅਤੇ ਪਰਿਵਾਰਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਥੇ ਵੱਡੀ ਗਿਣਤੀ ਵਿਚ ਭਗਤਾਂ ਨੇ ਪ੍ਰਸ਼ਾਦ ਛਕਿਆ। ਇਸ ਦੌਰਾਨ ਮਹੰਤ ਰਵੀ ਪੁਰੀ ਵਲੋਂ ਦੱਸਿਆ ਗਿਆ ਕਿ ਹਰ ਸਾਲ ਨਵਰਾਤਿਆਂ ਦੇ ਪਵਿੱਤਰ ਦਿਨਾਂ ਵਿਚ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਸ ਨਾਲ ਲੋਕਾਂ ਵਿਚ ਧਾਰਮਿਕ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ। ਅੰਤ ਵਿਚ ਸਾਰੇ ਇਲਾਕੇ ਲਈ ਖੁਸ਼ਹਾਲੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਅਤੇ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਨਿੰਦਰ ਸਿੰਘ ਸੇਂਖੋ, ਦੀਪਕ ਮਹਿਤਾ, ਗੌਰਵ ਪਾਠਕ, ਸੁਖਜਿੰਦਰ ਸਿੰਘ ਭੁੱਲਰ ਪਟਵਾਰੀ, ਕਰਮ ਸਿੰਘ ਏਆਰ, ਮਨੋਜ ਕੁਮਾਰ ਸ਼ਰਮਾ, ਸੰਜੀਵ ਅਰੋੜਾ, ਰੋਬਿਨ, ਮੋਹਿਤ ਸ਼ਰਮਾ, ਅਕਸ਼ੇ ਖੰਨਾ, ਸੰਨੀ ਸ਼ਰਮਾ, ਅਮਿਤ ਅਰੋੜਾ, ਲਵ ਮਹਿਤਾ, ਸੰਦੀਪ ਅਰੋੜਾ, ਅਰਸ਼, ਕੁਲਜੀਤ ਸਿੰਘ ਸਰਾਫ਼, ਪਵਨ ਜੈਨ, ਲਲਿਤ ਸੁਧੀਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।