ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਪੰਜਾਬ ਦੀ ਨਵੀਂ ਸੂਬਾ ਕਮੇਟੀ ਦੀ ਹੋਈ ਤਾਜਪੋਸ਼ੀ
ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਪੰਜਾਬ ਦੀ ਨਵੀਂ ਸੂਬਾ ਕਮੇਟੀ ਦੀ ਹੋਈ ਤਾਜਪੋਸ਼ੀ
Publish Date: Fri, 20 Mar 2026 04:32 PM (IST)
Updated Date: Sat, 21 Mar 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ :ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਪੰਜਾਬ ਦੀ ਨਵੀਂ ਸੂਬਾ ਕਮੇਟੀ ਦੀ ਤਾਜਪੋਸ਼ੀ ਦੀ ਰਸਮ ਸਾਬਕਾ ਸੂਬਾ ਪ੍ਰਧਾਨ ਬਲਦੇਵ ਸਿੰਘ ਮੰਢਾਲੀ ਦੀ ਗੈਰ ਹਾਜ਼ਰੀ ਵਿਚ ਸਾਬਕਾ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਚਾਹਲ ਵੱਲੋਂ ਨਿਭਾਈ ਗਈ। ਉਨ੍ਹਾਂ ਵਲੋਂ ਸੂਬਾ ਪ੍ਰਧਾਨ ਗੁਰਭੇਜ ਸਿੰਘ ਢਿਲੋਂ ਅਤੇ ਕਰਮਜੀਤ ਸਿੰਘ ਖੀਵਾ ਸੂਬਾ ਜਨਰਲ ਸਕੱਤਰ ਅਤੇ ਸਮੂਹ ਸੂਬਾ ਕਮੇਟੀ ਮੈਂਬਰਾਂ ਨੂੰ ਹਾਰ ਪਾ ਕੇ ਸਨਮਾਨਿਤ ਕਰਦਿਆਂ ਜਥੇਬੰਦਕ ਕੁਰਸੀਆਂ ’ਤੇ ਬਿਠਾਇਆ ਗਿਆ। ਜਦੋਂਕਿ 25 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ ਸੂਬਾ ਕਮੇਟੀ ਦੀ ਚੋਣ ਕਾਰਵਾਈ ਦੇ ਰਜਿਸਟਰ ਸੂਬਾ ਜਨਰਲ ਸਕੱਤਰ ਨੂੰ ਸੌਪ ਦਿੱਤੇ ਗਏ। ਚਾਹਲ ਨੇ ਸੂਬਾ ਕਮੇਟੀ ਦੀ ਮੀਟਿੰਗ ਚਾਲੂ ਹੋਣ ਤੋਂ ਪਹਿਲਾਂ ਸੂਬਾ ਕਮੇਟੀ ਅਤੇ ਸੂਬਾ ਵਰਕਿੰਗ ਕਮੇਟੀ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ, ਕਿ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਪੰਜਾਬ ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਹੈ। ਇਸ ਦਾ ਝੰਡਾ ਕਿਸੇ ਵੀ ਹਾਲਤ ਵਿਚ ਝੁਕਣਾ ਨਹੀ ਚਾਹੀਦਾ। ਚਾਹਲ ਵੱਲੋਂ ਦੱਸਿਆ ਗਿਆ ਕਿ ਜੁਆਇੰਟ ਫੌਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਅਤੇ ਸਬੰਧਿਤ ਜਥੇਬੰਦੀਆਂ ਵਿਚ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਪੰਜਾਬ, ਕਿਸ ਸਟੇਟਸ ’ਤੇ ਕੰਮ ਕਰ ਰਹੀ ਹੈ, ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਜਥੇਬੰਦੀ ਦੇ ਸੰਵਿਧਾਨ ਅਤੇ ਪਿਛਲੀ ਕਮੇਟੀ ਦੀ ਜਥੇਬੰਧਕ ਰਿਪੋਰਟ ਦੀਆਂ ਕਾਪੀਆਂ ਵੀ ਜਨਰਲ ਸਕੱਤਰ ਨੂੰ ਸੌਪੀਆਂ ਗਈਆਂ। ਚਾਹਲ ਵਲੋਂ ਮੁਲਾਜ਼ਮ ਫਰੰਟ ਪੰਜਾਬ ਅਤੇ ਵੇਜ-ਫਾਰਮੂਲੇਸ਼ਨ ਕਮੇਟੀ ਵਿਚ ਬਣਦੀ ਹਿੱਸੇਦਾਰੀ ਸਬੰਧੀ ਵੀ ਸੂਬਾ ਵਰਕਿੰਗ ਕਮੇਟੀ ਨੂੰ ਜਾਣਕਾਰੀ ਦਿੱਤੀ ਗਈ। ਸੂਬਾ ਕਮੇਟੀ ਦੀ ਤਾਜਪੋਸ਼ੀ ਸਮੇਂ ਹਰਪਿੰਦਰ ਸਿੰਘ ਚਾਹਲ, ਸੁਖਦੇਵ ਸਿੰਘ ਖਹਿਰਾ, ਬਲਵਿੰਦਰ ਸਿੰਘ ਰਾਣਾ ਤਿੰਨੇ ਸੀਨੀਅਰ ਮੀਤ ਪ੍ਰਧਾਨ, ਵਰਿੰਦਰਪਾਲ ਸਿੰਘ ਲਾਡੀ, ਸਕੱਤਰ ਸਿੰਘ ਮਾਹਲ, ਗਗਨਦੀਪ ਸ਼ਰਮਾ, ਭੁਪਿੰਦਰ ਸਿੰਘ ਸਮਾਣਾ ਚਾਰੇ ਮੀਤ ਪ੍ਰਧਾਨ, ਹਰਜੀਤ ਸਿੰਘ ਔਲਖ ਡਿਪਟੀ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਸਹੋਤਾ, ਰਾਜੇਸ਼ ਕੁਮਾਰ, ਗੁਰਪ੍ਰੀਤ ਸਿੰਘ ਨਾਭਾ, ਗੁਰਵੰਤ ਸਿੰਘ ਸੋਹੀ ਚਾਰੇ ਸਕੱਤਰ, ਤਰਲੋਚਨ ਸਿੰਘ ਕੋਲੀਆ ਵਿੱਤ ਸਕੱਤਰ, ਅਮਿਤ ਗਰਗ ਦਫਤਰੀ ਸਕੱਤਰ, ਇਕਬਾਲ ਸਿੰਘ ਸਹੋਤਾ, ਗੁਲਸ਼ਨ ਸ਼ਰਮਾ ਬਾਰਡਰ ਜੋਨ ਮ੍ਰਿਤਸਰ ਕਨੂੰਨੀ ਸਲਾਹਕਾਰ, ਮਨਜੀਤ ਸਿੰਘ ਢਿੱਲੋਂ, ਹੁਸ਼ਿਆਰ ਸਿੰਘ, ਬਲਰਾਜ ਸਿੰਘ, ਕੁਲਦੀਪ ਸਿੰਘ ਬਪਿਆਣਾ, ਮੋਹਣ ਸਿੰਘ ਬੂਟਾ, ਕੁਲਵੰਤ ਸਿੰਘ ਅਟਵਾਲ, ਰਜਿੰਦਰ ਸਿੰਘ, ਜਬਲਾ ਚੱਠਾ, ਰਜਿੰਦਰ ਕੁਮਾਰ ਦੱਤਾ, ਨਵਦੀਪ ਸਿੰਘ, ਚਰਨਜੀਤ ਸਿੰਘ, ਗਗਨ ਸਿੰਘ ਪਟਿਆਲਾ, ਜਸਬੀਰ ਸਿੰਘ ਦੁੱਗਲ ਸਾਰੇ ਸਰਕਲ ਪ੍ਰਧਾਨ ਆਦਿ ਹਾਜ਼ਰ ਸਨ।