ਕਿਡਜ਼ੀ ਪ੍ਰੀ ਸਕੂਲ ਪੱਟੀ ’ਚ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ
ਕਿਡਜ਼ੀ ਪ੍ਰੀ ਸਕੂਲ ਪੱਟੀ ’ਚ ਨੰਨੇ ਮੁੰਨੇ ਬੱਚਿਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਧੂਮਧਾਮ ਨਾਲ ਮਨਾਈ
Publish Date: Fri, 20 Mar 2026 04:28 PM (IST)
Updated Date: Sat, 21 Mar 2026 04:04 AM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਕਿਡਜ਼ੀ ਪ੍ਰੀ ਸਕੂਲ ਪੱਟੀ ਵਿਖੇ ਸੈਸ਼ਨ 2025-26 ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਬੜੇ ਹੀ ਉਤਸ਼ਾਹ ਅਤੇ ਰੰਗਾਰੰਗ ਮਾਹੌਲ ਕਰਵਾਈ ਗਈ। ਸਮਾਰੋਹ ਦੌਰਾਨ ਬੱਚਿਆਂ ਦੀਆਂ ਖੁਸ਼ੀਆਂ ਅਤੇ ਮਾਪਿਆਂ ਦਾ ਉਤਸ਼ਾਹ ਦੇਖਣਯੋਗ ਸੀ। ਇਸ ਵਿਸ਼ੇਸ਼ ਮੌਕੇ ’ਤੇ ਮੁੱਖ ਮਹਿਮਾਨਾਂ ਵਜੋ ਡਾ. ਗੁਰਸਿਮਰਨਜੀਤ ਸਿੰਘ ਜਨਰਲ ਸਰਜਨ, ਡਾ. ਮਨਦੀਪ ਸਿੰਘ ਐੱਮਬੀਬੀਐੱਸ, ਐੱਮਐੱਸ ਆਰਥੋਪੈਡਿਕਸ ਅਤੇ ਡਾ. ਅਨੁਰੀਤ ਕੌਰ ਐੱਮਬੀਬੀਐੱਸ, ਐੱਮਡੀ ਬਾਲ ਰੋਗ ਵਿਸ਼ੇਸ਼ ਗਿਆ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਸਮਾਗਮ ਦੀ ਸ਼ੁਰੂਆਤ ਸ਼ਮਾ ਰੋਸ਼ਣ ਕਰਕੇ ਕੀਤੀ ਗਈ। ਸਮਾਰੋਹ ਦੌਰਾਨ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿਚ ਡਾਂਸ, ਕੋਰੀਓਗ੍ਰਾਫੀ ਅਤੇ ਹੋਰ ਮਨੋਰੰਜਕ ਆਈਟਮਾਂ ਨੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਬੱਚਿਆਂ ਦੀਆਂ ਪ੍ਰਸਤੁਤੀਆਂ ਨੂੰ ਸਭ ਵੱਲੋਂ ਖੂਬ ਸਰਾਹਿਆ ਗਿਆ। ਇਸ ਮੌਕੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੱਚਿਆਂ ਦੀ ਪ੍ਰਾਇਮਰੀ ਸਿੱਖਿਆ ਉਨ੍ਹਾਂ ਦੇ ਭਵਿੱਖ ਦੀ ਮਜ਼ਬੂਤ ਨੀਂਹ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਮਕਸਦ ਸਿਰਫ਼ ਪਾਠ ਪੁਸਤਕਾਂ ਤੱਕ ਸੀਮਿਤ ਨਹੀਂ, ਸਗੋਂ ਬੱਚਿਆਂ ਵਿਚ ਆਤਮ ਵਿਸ਼ਵਾਸ, ਅਨੁਸ਼ਾਸਨ ਅਤੇ ਨੈਤਿਕ ਮੁੱਲਾਂ ਦਾ ਵਿਕਾਸ ਕਰਨਾ ਵੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਸਮਾਰੋਹ ਵਿਚ ਗ੍ਰੈਜੂਏਟ ਹੋ ਰਹੇ ਇਹ ਬੱਚੇ ਕੱਲ੍ਹ ਦੇ ਦੇਸ਼ ਦੇ ਭਵਿੱਖ ਹਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣਾ ਹਰ ਅਧਿਆਪਕ ਅਤੇ ਮਾਪੇ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਅਗਲੇ ਪੜਾਅ ਲਈ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਚੇਅਰਮੈਨ ਮਲਕੀਅਤ ਸਿੰਘ ਸੰਧੂ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਦੀ ਸਰਵਾਂਗੀਣ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਰੋਹ ਬੱਚਿਆਂ ਦੇ ਹੌਸਲੇ ਨੂੰ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੇ ਹਨ। ਸਮਾਗਮ ’ਚ ਆਏ ਮੁੱਖ ਮਹਿਮਾਨਾਂ ਨੇ ਵੀ ਬੱਚਿਆਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਬੱਚਿਆਂ ਵਿਚ ਆਤਮ ਵਿਸ਼ਵਾਸ ਵਧਦਾ ਹੈ ਅਤੇ ਉਹ ਜੀਵਨ ਵਿਚ ਵੱਡੀਆਂ ਉਪਲੱਬਧੀਆਂ ਹਾਸਲ ਕਰਨ ਲਈ ਤਿਆਰ ਹੁੰਦੇ ਹਨ। ਅੰਤ ਵਿਚ ਗ੍ਰੈਜੂਏਟ ਹੋਏ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਮਾਪਿਆਂ ਨੇ ਆਪਣੇ ਬੱਚਿਆਂ ਦੀ ਇਸ ਉਪਲੱਬਧੀ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਸਮਾਰੋਹ ਦੇ ਅਖੀਰ ’ਚ ਸਭ ਨੇ ਮਿਲ ਕੇ ਇਸ ਯਾਦਗਾਰ ਦਿਨ ਨੂੰ ਮਨਾਇਆ ਅਤੇ ਬੱਚਿਆਂ ਨੂੰ ਅੱਗੇ ਵਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਮੈਨੇਜਮੈਂਟ ਕਮੇਟੀ ਵਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਮਲਕੀਅਤ ਸਿੰਘ ਸੰਧੂ, ਪੁਨੀਤ ਕੁਮਾਰ ਜਿੰਮੀ ਡਾਇਰੈਕਟਰ, ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ, ਵਾਈਸ ਪ੍ਰਿੰਸੀਪਲ ਹੀਨਾ ਸ਼ਰਮਾ, ਅੰਮ੍ਰਿਤਪਾਲ ਕੌਰ, ਨੀਰੂ ਭਾਰਦਵਾਜ, ਮਨਪ੍ਰੀਤ ਕੌਰ, ਪਵਨਦੀਪ ਕੌਰ, ਰਿਪਨਜੀਤ ਕੌਰ, ਰਾਜਬੀਰ ਕੌਰ, ਸ਼ਿਵਾਨੀ ਵੋਹਰਾ, ਆਰਤੀ, ਕਾਜਲ, ਕਮਲਜੀਤ ਕੌਰ ਅਤੇ ਬੱਚਿਆ ਦੇ ਮਾਪੇ ਹਾਜਰ ਸਨ। ਕੈਪਸ਼ਨ - ਸ਼ਮਾ ਰੋਸ਼ਣ ਕਰਦੇ ਹੋਏ ਡਾ. ਗੁਰਸਿਮਰਨਜੀਤ ਸਿੰਘ, ਡਾ. ਮਨਦੀਪ ਸਿੰਘ ਦੇ ਨਾਲ ਸਕੂਲ ਮੈਨੇਜਿੰਗ ਕਮੇਟੀ ਦੇ ਮੈਂਬਰ। ਕੈਪਸ਼ਨ - ਬੱਚਿਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਚੇਅਰਮੈਨ ਮਲਕੀਅਤ ਸਿੰਘ ਸੰਧੂ, ਪੁਨੀਤ ਕੁਮਾਰ ਜਿੰਮੀ ਡਾਇਰੈਕਟਰ, ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ ਦੇ ਨਾਲ ਸਮਾਗਮ ਦੇ ਮੁੱਖ ਮਹਿਮਾਨ। ਕੈਪਸ਼ਨ - ਦੇਸ਼ ਭਗਤੀ ਦਾ ਪ੍ਰੋਗਰਾਮ ਪੇਸ਼ ਕਰਦੇ ਹੋਏ ਬੱਚੇ। ਕੈਪਸ਼ਨ - ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੀਆਂ ਲੜਕੀਆਂ।