ਸਿੰਧੀ ਕੁਟੀਆ ’ਚ ਮਹਾਂਪੁਰਸ਼ਾਂ ਦੀ ਯਾਦ ’ਚ ਸਮਾਗਮ 27 ਮਾਰਚ ਨੂੰ
ਸਿੰਧੀ ਕੁਟੀਆ ’ਚ ਮਹਾਂਪੁਰਸ਼ਾਂ ਦੀ ਯਾਦ ’ਚ ਸਲਾਨਾ ਸਮਾਗਮ 27 ਮਾਰਚ ਨੂੰ
Publish Date: Fri, 13 Mar 2026 07:16 PM (IST)
Updated Date: Sat, 14 Mar 2026 04:12 AM (IST)
ਪੱਤਰ ਪ੍ਰੇਰਕ, ਜਾਗਰਣ, ਤਰਨਤਾਰਨ : 108 ਸ਼੍ਰੀ ਬਾਬਾ ਸੰਗਤ ਦਾਸ ਜੀ, ਸ਼੍ਰੀ ਬਾਬਾ ਗੋਪਾਲ ਦਾਸ ਜੀ, ਸ਼੍ਰੀ ਬਾਬਾ ਕਰਨ ਦਾਸ ਜੀ, ਸ਼੍ਰੀ ਸਵਾਮੀ ਹਰਗੋਬਿੰਦ ਸਰੂਪ ਜੀ, ਸ਼੍ਰੀ ਸ਼ੰਕਰ ਮੁਨੀ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ 27 ਮਾਰਚ ਨੂੰ ਉਦਾਸੀਨ ਡੇਰਾ ਸਿੰਧੀ ਕੁਟੀਆ, ਮੁਹੱਲਾ ਜਸਵੰਤ ਸਿੰਘ ਤਰਨਤਾਰਨ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੰਧੀ ਕੁਟੀਆ ਦੇ ਮਹੰਤ ਹਰੀ ਦਾਸ ਜੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਜਿਥੇ ਮਹਾਂਪੁਰਸ਼ ਪਹੁੰਚ ਰਹੇ ਹਨ। ਉਥੇ ਹੀ ਵੱਡੀ ਗਿਣਤੀ ਵਿਚ ਸੰਗਤ ਵੀ ਸਮਾਗਮ ਵਿਚ ਹਾਜ਼ਰੀ ਭਰਨ ਲਈ ਪੁੱਜੇਗੀ। ਉਨ੍ਹਾਂ ਨੇ ਦੱਸਿਆ ਕਿ 25 ਮਾਰਚ ਨੂੰ ਸਵੇਰੇ ਸਾਢੇ 10 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ। ਜਿਨ੍ਹਾਂ ਦੇ ਭੋਗ ਸਮਾਗਮ ਵਾਲੇ ਦਿਨ 27 ਮਾਰਚ ਨੂੰ ਸਵੇਰ ਸਾਢੇ 11 ਵਜੇ ਪਾਏ ਜਾਣਗੇ। ਉਪਰੰਤ ਸੰਤ ਸਮਾਗਮ 12 ਵਜੇ ਹੋਵੇਗਾ। ਉਨ੍ਹਾਂ ਨੇ ਸੰਗਤ ਨੂੰ ਪਰਿਵਾਰਾਂ ਸਮੇਤ ਸਮਾਗਮ ਵਿਚ ਹਾਜਰੀ ਭਰਨ ਦੀ ਬੇਨਤੀ ਵੀ ਕੀਤੀ।