ਵਰਮੀਕੰਪੋਸਟ ਨੂੰ ਪ੍ਰਚਲਿਤ ਕਰਨ ਲਈ ਖੇਤੀਬਾੜੀ ਵਿਭਾਗ ਨੇ ਕੀਤਾ ਅਹਿਮ ਉਪਰਾਲਾ
ਵਰਮੀਕੰਪੋਸਟ ਨੂੰ ਪ੍ਰਚਲਿਤ ਕਰਨ ਲਈ ਖੇਤੀਬਾੜੀ ਵਿਭਾਗ ਨੇ ਕੀਤਾ ਅਹਿਮ ਉਪਰਾਲਾ
Publish Date: Fri, 13 Mar 2026 05:35 PM (IST)
Updated Date: Sat, 14 Mar 2026 04:07 AM (IST)

ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰਤੀ ਜਾਗਰੂਕ ਕਰਨ ਅਤੇ ਵਰਮੀਕੰਪੋਸਟ ਗੰਡੋਆ ਖ਼ਾਦ ਨੂੰ ਪ੍ਰਚਲਿਤ ਕਰਨ ਲਈ ਆਰਕੇਵੀਵਾਈ ਅਧੀਨ ਅਤੇ ਆਤਮਾ ਸਕੀਮ ਦੇ ਸਹਿਯੋਗ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜ਼ਬੀਰ ਸਿੰਘ ਭੰਗੂ ਦੇ ਨਿਯਮਾਂ ਅਧੀਨ ਟਰੇਨਿੰਗ ਲਗਾਈ ਗਈ। ਇਸ ਟ੍ਰੇਨਿੰਗ ਵਿਚ ਜ਼ਿਲ੍ਹੇ ਦੇ 48 ਅਗਾਂਹ ਵਧੂ ਕਿਸਾਨਾਂ ਦੇ ਨਾਲ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਟ੍ਰੇਨਿੰਗ ਵਿਚ ਜਸਵਿੰਦਰ ਸਿੰਘ ਭਾਟੀਆ, ਖੇਤੀਬਾੜੀ ਸੂਚਨਾ ਅਫ਼ਸਰ ਖ਼ਾਲਸਾ ਕਾਲਜ ਅੰਮ੍ਰਿਤਸਰ, ਸੁਰਿੰਦਰ ਸਿੰਘ ਕੇਵੀਕੇ, ਬਿਕਰਮਜੀਤ ਸਿੰਘ ਬਾਗਬਾਨੀ ਵਿਕਾਸ ਅਫ਼ਸਰ, ਵਿਕਰਮ ਸੂਦ ਪ੍ਰੋਜੈਕਟ ਡਾਇਰੈਕਟਰ ਆਤਮਾ ਅਤੇ ਅਗਾਂਹ ਵਧੂ ਕਿਸਾਨ ਤਰਸੇਮ ਸਿੰਘ, ਸੰਚਾਲਕ ਪਨੂੰ ਵਰਮੀਕੰਪੋਸਟ ਫਾਰਮ, ਲੋਹਕਾ ਨੇ ਬਤੌਰ ਮਾਹਿਰ ਸ਼ਿਰਕਤ ਕੀਤੀ। ਟਰੇਨਿੰਗ ਦੀ ਸ਼ੁਰੂਆਤ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਤੇਜਬੀਰ ਸਿੰਘ ਭੰਗੂ ਨੇ ਅਗਾਂਹ ਵਧੂ ਕਿਸਾਨਾਂ ਅਤੇ ਖੇਤੀ ਮਾਹਿਰਾਂ ਨੂੰ ‘ਜੀ ਆਇਆਂ ਨੂੰ’ ਆਖਿਆ ਅਤੇ ਕਿਸਾਨਾਂ ਨੂੰ ਖ਼ਾਦ ਅਤੇ ਦਵਾਈਆਂ ਰਹਿਤ ਘਰ ਦੀਆਂ ਸਬਜ਼ੀਆਂ, ਦਾਲਾਂ ਅਤੇ ਤੇਲ ਬੀਜ਼ ਫ਼ਸਲਾਂ ਉਗਾਉਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਰਵਾਇਤੀ ਖੇਤੀ ਦੇ ਨਾਲ-ਨਾਲ ਰਲੇਵੀਂ ਖੇਤੀ ਕਰਨ ਲਈ ਪ੍ਰੇਰਿਆ। ਜਸਵਿੰਦਰ ਸਿੰਘ ਭਾਟੀਆ, ਖੇਤੀਬਾੜੀ ਸੂਚਨਾ ਅਫ਼ਸਰ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਸੁਰਿੰਦਰ ਸਿੰਘ ਕੇਵੀਕੇ ਬੂਹ ਨੇ ਕਿਸਾਨਾਂ ਨੂੰ ਵਰਮੀਕੰਪੋਸਟ ਗੰਡੋਆ ਖ਼ਾਦ ਯੂਨਿਟ ਸਥਾਪਿਤ ਕਰਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬਿਕਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ, ਤਰਨਤਾਰਨ ਨੇ ਬਾਗਬਾਨੀ ਵਿਭਾਗ ਵੱਲੋਂ ਵਰਮੀਕੰਪੋਸਟ ਯੂਨਿਟਾਂ ’ਤੇ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ। ਅਗਾਂਹ ਵਧੂ ਕਿਸਾਨ ਤਰਸੇਮ ਸਿੰਘ, ਸੰਚਾਲਕ ਪਨੂੰ ਵਰਮੀਕੰਪੋਸਟ ਫਾਰਮ ਲੋਹਕਾ ਨੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੰਦੇ ਹੋਏ ਆਪਣੇ ਵਰਮੀਕੰਪੋਸਟ ਗੰਡੋਆ ਖ਼ਾਦ ਦੇ ਯੂਨਿਟ ਸਥਾਪਿਤ ਕਰਨ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ। ਵਿਕਰਮ ਸੂਦ ਪ੍ਰੋਜੈਕਟ ਡਾਇਰੈਕਟਰ, ਆਤਮਾ ਨੇ ਇਸ ਟ੍ਰੇਨਿੰਗ ਨੂੰ ਲਗਾਉਣ ਸਬੰਧੀ ਪੂਰਨ ਭੂਮਿਕਾ ਨਿਭਾਈ। ਕੰਵਰ ਯਾਦਵਿੰਦਰ ਸਿੰਘ ਬੀਟੀਐੱਮ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ। ਇਸ ਟਰੇਨਿੰਗ ਵਿਚ ਮੁੱਖ ਖੇਤੀਬਾੜੀ ਅਫ਼ਸਰ ਡਾ.ਤੇਜ਼ਬੀਰ ਸਿੰਘ ਭੰਗੂ ਵੱਲੋਂ 48 ਅਗਾਂਹ ਵਧੂ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਗੰਡੋਆ ਖ਼ਾਦ ਬਣਾਉਣ ਵਾਲੇ ਕੰਪੋਸਟ ਬੈਗ ਵੰਡੇ ਗਏ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਿਸਾਨ ਵੀਰ ਇਨ੍ਹਾਂ ਬੈਗਾਂ ਵਿਚ ਪਰਾਲੀ, ਤੂੜੀ ਅਤੇ ਗੋਹਾ ਪਾ ਕੇ ਬੈਗ ਤਿਆਰ ਕਰ ਲੈਣ, ਇਸ ਉਪਰੰਤ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਗੰਡੋਏ ਵੀ ਦਿੱਤੇ ਜਾਣਗੇ। ਦੁਪਹਿਰ ਦੇ ਖਾਣੇ ਤੋਂ ਬਾਅਦ ਕਿਸਾਨ ਨੂੰ ਪਨੂੰ ਵਰਮੀਕੰਪੋਸਟ ਫਾਰਮ, ਲੋਹਕਾ ਵਿਖੇ ਸਿੱਖਿਅਕ ਦੌਰਾ ਵੀ ਕਰਵਾਇਆ ਗਿਆ, ਜਿਥੇ ਜਾ ਕੇ ਉਨ੍ਹਾਂ ਨੇ ਸੁੱਚਜੀ ਜਾਣਕਾਰੀ ਹਾਸਲ ਕੀਤੀ । ਕੈਪਸ਼ਨ - ਵਰਮੀਕੰਪੋਸਟ ਨੂੰ ਪ੍ਰਚਲਿਤ ਕਰਨ ਸਬੰਧੀ ਲਗਾਈ ਗਈ ਟਰੇਨਿੰਗ ਵਿਚ ਹਾਜਰ ਕਿਸਾਨ। ਕੈਪਸ਼ਨ - ਟਰੇਨਿੰਗ ਨੂੰ ਸੰਬੋਧਨ ਕਰਦੇ ਹੋਏ ਖੇਤੀਬਾੜੀ ਅਫ਼ਸਰ ਤੇਜਬੀਰ ਸਿੰਘ ਭੰਗੂ।