ਖੰਡ ਮਿਲ ਸ਼ੇਰੋਂ ਨੂੰ ਚਾਲੂ ਕਰਵਾਉਣ ਲਈ ਜ਼ਮਹੂਰੀ ਕਿਸਾਨ ਸਭਾ ਨੇ ਕੀਤੀ ਮੀਟਿੰਗ
ਖੰਡ ਮਿਲ ਸ਼ੇਰੋਂ ਨੂੰ ਚਾਲੂ ਕਰਾਉਣ ਲਈ ਜ਼ਮਹੂਰੀ ਕਿਸਾਨ ਸਭਾ ਨੇ ਕੀਤੀ ਮੀਟਿੰਗ
Publish Date: Fri, 13 Mar 2026 05:11 PM (IST)
Updated Date: Sat, 14 Mar 2026 04:06 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਜ਼ਮਹੂਰੀ ਕਿਸਾਨ ਸਭਾ ਨੇ ਸਹਿਕਾਰੀ ਖੰਡ ਮਿੱਲ ਨੂੰ ਚਾਲੂ ਕਰਾਉਣ ਲਈ ਪਿੰਡ ਸ਼ੇਰੋਂ ’ਚ ਪ੍ਰਗਟ ਸਿੰਘ ਸੇਰੋਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਨੇ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੇ ਆਪਣਾ ਸ਼ੇਅਰ ਇਸ ਮਿੱਲ ਵਿਚ ਇਸ ਕਰਕੇ ਪਾਇਆ ਕਿ ਸਾਡੇ ਇਲਾਕੇ ’ਚ ਖੰਡ ਮਿਲ ਚੱਲਣ ਨਾਲ ਇਲਾਕੇ ਭਰ ਦੇ ਜਿਥੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਮੰਡ ਖੇਤਰ ਦੀ ਕਿਸਾਨਾਂ ਦੀ ਜ਼ਮੀਨ ਜੋ ਦਰਿਆ ਬੁਰਦ ਹੋ ਜਾਂਦੀ ਸੀ, ਉਸ ਜ਼ਮੀਨ ਵਿਚ ਗੰਨੇ ਦੀ ਫ਼ਸਲ ਹੋਣ ਨਾਲ ਕਿਸਾਨ ਖੁਸ਼ਹਾਲ ਹੋਵੇਗਾ। ਅਫਸੋਸ ਬਦਲਾਅ ਦੇ ਨਾਂ ’ਤੇ ਭਗਵੰਤ ਮਾਨ ਦੀ ਸਰਕਾਰ ਨੇ ਲੱਗਭੱਗ 100 ਏਕੜ ਦੇ ਕਰੀਬ ਜ਼ਮੀਨ ਨੂੰ ਕੌਡੀਆਂ ਦੇ ਭਾਅ ਵੇਚਣ ਦਾ ਤਹੱਈਆ ਕੀਤਾ ਹੋਇਆ ਹੈ। ਕਿਸਾਨ ਆਗੂ ਨੇ ਕਿਹਾ ਕਿ ਸਹਿਕਾਰੀ ਖੰਡ ਮਿਲ ਸ਼ੇਰੋਂ ਨੂੰ ਬਚਾਉਣ ਲਈ ਲਗਾਤਾਰ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਸ਼ੂਗਰ ਮਿੱਲ ਨੂੰ ਵੇਚਣਾ ਬੰਦ ਕੀਤਾ ਜਾਵੇ ਅਤੇ ਇਸ ਨੂੰ ਤੁਰੰਤ ਚਾਲੂ ਕੀਤਾ ਜਾਵੇ, ਤਾਂ ਜੋ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ।