10 ਮਾਰਚ ਚੰਡੀਗੜ੍ਹ ਧਰਨੇ ਦੀਆਂ ਜ਼ੋਰਦਾਰ ਤਿਆਰੀਆਂ : ਮੰਨਣ
ਪੈਨਸ਼ਨਰਜ਼ ਐਸੋਸੀਏਸ਼ਨ ਤਰਨਤਾਰਨ ਤਰਫੋਂ 10 ਮਾਰਚ ਚੰਡੀਗੜ੍ਹ ਧਰਨੇ ਦੀਆਂ ਜ਼ੋਰਦਾਰ ਤਿਆਰੀਆਂ - ਮੰਨਣ
Publish Date: Fri, 06 Mar 2026 06:30 PM (IST)
Updated Date: Sat, 07 Mar 2026 04:09 AM (IST)
-ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਤਰਨਤਾਰਨ ਦੀ ਹੋਈ ਮਹੀਨਾਵਾਰ ਮੀਟਿੰਗ
-ਪੰਜਾਬ ਸਰਕਾਰ ’ਤੇ ਪੈਨਸ਼ਨਰਾਂ ਨੂੰ ਅਣਗੌਲਿਆ ਕਰਨ ਦਾ ਲਾਇਆ ਦੋਸ਼
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਪੈਨਸ਼ਨ ਦਫ਼ਤਰ ਤਰਨਤਾਰਨ ਵਿਖੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਣ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀ ਕੀਤੀ ਅਣਦੇਖੀ ਨੂੰ ਵਿਚਾਰਿਆ ਗਿਆ ਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ 10 ਮਾਰਚ ਚੰਡੀਗੜ੍ਹ ਧਰਨੇ ਲਈ ਵੱਖ-ਵੱਖ ਡਵੀਜ਼ਨਾਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀਆਂ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਸ ਦਾ ਖ਼ਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ, ਕਿਉਂਕਿ ਸਰਕਾਰ 16 ਫੀਸਦੀ ਡੀਏ ਨੱਪ ਕੇ ਬੈਠੀ ਹੈ, ਡੀਏ ਤੁਰੰਤ ਜਾਰੀ ਕਰੇ, ਕੈਸ਼ਲੈਸ ਮੈਡੀਕਲ ਸਕੀਮ ਪੈਨਸ਼ਨਰਾਂ ’ਤੇ ਲਾਗੂ ਕਰੇ, ਬਿਜਲੀ ਯੂਨਿਟਾਂ ਦੀ ਰਿਆਇਤ ਪੈਨਸ਼ਨਰਾਂ ਨੂੰ ਦਿੱਤੀ ਜਾਵੇ, 23 ਸਾਲਾਂ ਸਕੇਲ ਬਿਨਾਂ ਕਿਸੇ ਸ਼ਰਤ ’ਤੇ ਦਿੱਤਾ ਜਾਵੇ, ਪਿਛਲੇ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਤੁਰੰਤ ਜਾਰੀ ਕਰੇ, ਜੇਕਰ ਸਰਕਾਰ ਨੇ ਤੁਰੰਤ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ 28 ਮਾਰਚ ਨੂੰ ਲੁਧਿਆਣਾ ਵਿਖੇ ਬਿਜਲੀ ਮੰਤਰੀ ਦਾ ਵਿਸ਼ਾਲ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਸਰਕਲ ਸਕੱਤਰ ਬਲਵਿੰਦਰ ਸਿੰਘ ਪਲਾਸੌਰ, ਹਰਭਜਨ ਸਿੰਘ ਪੱਟੀ, ਅਵਤਾਰ ਸਿੰਘ ਕੈਰੋਂ, ਰਤਨ ਸਿੰਘ ਡਾਲੇਕੇ, ਸਕੱਤਰ ਸਿੰਘ ਭਿੱਖੀਵਿੰਡ, ਕਰਮ ਸਿੰਘ ਪੰਡੋਰੀ, ਅਲਵਿੰਦਰ ਸਿੰਘ ਜੌਹਲ, ਸੋਹਣ ਸਿੰਘ ਰੱਖੜਾ, ਸੁਰਜੀਤ ਸਿੰਘ ਵਰਪਾਲ, ਕੁਲਵੰਤ ਸਿੰਘ ਮੱਲੀ, ਗਿਆਨ ਸਿੰਘ ਜੌਹਲ, ਪ੍ਰਮਿੰਦਰ ਸਿੰਘ, ਗੁਰਬਿੰਦਰ ਸਿੰਘ ਪੰਜਵੜ੍ਹ, ਪਰਮਜੀਤ ਸਿੰਘ, ਬਾਬਾ ਚਰਨਜੀਤ ਸਿੰਘ ਝਬਾਲ, ਹਰਭਜਨ ਸਿੰਘ, ਜੋਧ ਸਿੰਘ, ਦਵਿੰਦਰ ਸਿੰਘ ਜੌਹਲ, ਇੰਦਰਜੀਤ ਸਿੰਘ, ਬਾਵਾ ਸਿੰਘ ਕੋਟ, ਸੁਖਵਿੰਦਰ ਸਿੰਘ ਕੈਰੋਂਵਾਲ, ਪ੍ਰਗਟ ਸਿੰਘ ਗਿੱਲ, ਸਾਧਾ ਸਿੰਘ ਸਹਾਬਪੁਰ, ਜੀਤ ਸਿੰਘ ਜੋਧਪੁਰ ਆਦਿ ਹਾਜਰ ਸਨ। ਇਸ ਮੀਟਿੰਗ ਵਿਚ 2.59 ਦੀ ਪੰਜਾਬ ਸਰਕਾਰ ਨੂੰ ਕਰਨ ਦੀ ਮੰਗ ਕੀਤੀ ਤੇ ਪੈਨਸ਼ਨਰਾਂ ਨੂੰ ਆਉਣ ਵਾਲੇ ਸੰਘਰਸ਼ਾਂ ਲਈ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਤੇ ਮੈਂਬਰਸ਼ਿਪ ਵਧਾਉਣ ਲਈ ਵੀ ਕਿਹਾ।