ਨਵਜੋਤ ਕੌਰ ਹੁੰਦਲ ਨੇ ਸੰਭਾਲਿਆ ‘ਪੇਡਾ’ ਦੇ ਚੇਅਰਪਰਸਨ ਦਾ ਅਹੁਦਾ
ਨਵਜੋਤ ਕੌਰ ਹੁੰਦਲ ਨੇ ਸੰਭਾਲਿਆ ‘ਪੇਡਾ’ ਦੇ ਚੇਅਰਪਰਸਨ ਦਾ ਅਹੁਦਾ
Publish Date: Fri, 27 Feb 2026 07:05 PM (IST)
Updated Date: Sat, 28 Feb 2026 04:05 AM (IST)

ਕੈਪਸ਼ਨ : ਪੇਡਾ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਣ ’ਤੇ ਨਵਜੋਤ ਕੌਰ ਹੁੰਦਲ ਨੂੰ ਸਨਮਾਨਿਤ ਕਰਦੇ ਹੋਏ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨਾਲ ਹਨ ਕੌਂਸਲਰ ਗਗਨਦੀਪ ਕੌਰ ਗਿੱਲ ਤੇ ਹੋਰ। ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਮਰਹੂਮ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਧਰਮ ਪਤਨੀ ਨਵਜੋਤ ਕੌਰ ਹੁੰਦਲ ਨੂੰ ਪਾਰਟੀ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ’ਚ ਉਨ੍ਹਾਂ ਨੂੰ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ‘ਪੇਡਾ’ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਨੂੰ ਅਹੁਦਾ ਸੰਭਾਲਣ ਮੌਕੇ ਜਿਥੇ ਪਾਰਟੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਨਮਾਨਿਤ ਕੀਤਾ। ਉਥੇ ਹੀ ਤਰਨਤਾਰਨ ਤੋਂ ਪੁੱਜੇ ਵੱਡੀ ਗਿਣਤੀ ’ਚ ਆਗੂਆਂ ਤੇ ਵਲੰਟੀਅਰਾਂ ਨੇ ਵੀ ਗੁਲਦਸਤੇ ਭੇਟ ਕਰ ਕੇ ਅਹੁਦਾ ਸੰਭਾਲਣ ਦੀ ਵਧਾਈ ਦਿੱਤੀ। ਅਹੁਦਾ ਸੰਭਾਲਣ ਮੌਕੇ ਨਵਜੋਤ ਕੌਰ ਹੁੰਦਲ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਉਨ੍ਹਾਂ ਨੂੰ ਅਹੁਦਾ ਸੰਭਾਲਣ ਮੌਕੇ ਸ਼ੁਭ ਇਛਾਵਾਂ ਦਿੱਤੀਆਂ ਤੇ ਸਨਮਾਨਿਤ ਕੀਤਾ। ਇਸ ਮੌਕੇ ਤਰਨਤਾਰਨ ਦੀ ਵਾਰਡ ਨੰਬਰ 15 ਤੋਂ ਕੌਂਸਲਰ ਗਗਨਦੀਪ ਕੌਰ ਗਿੱਲ, ਪਰਮਿੰਦਰ ਕੌਰ ਰੋੜਾਂਵਾਲੀਆ ਕੌਂਸਲਰ ਵਾਰਡ ਨੰਬਰ 23, ਜਸਕਰਨ ਸਿੰਘ ਗਿੱਲ ਕੌਂਸਲਰ ਵਾਰਡ 4, ਗੁਰਪ੍ਰੀਤ ਸਿੰਘ ਗੋਲਡੀ ਕੌਂਸਲਰ ਵਾਰਡ ਨੰਬਰ 22, ਗੁਰਵੰਤ ਸਿੰਘ ਰੋੜਾਂਵਾਲੀਆ, ਜੋਗਿੰਦਰ ਸਿੰਘ ਫ਼ੌਜੀ ਅਤੇ ਹੋਰ ਪਾਰਟੀ ਵਰਕਰਾਂ ਨੇ ਚੇਅਰਪਰਸਨ ਨਵਜੋਤ ਕੌਰ ਹੁੰਦਲ ਨੂੰ ਸਨਮਾਨਿਤ ਕੀਤਾ ਤੇ ਵਧਾਈਆਂ ਦਿੱਤੀਆਂ।