ਅਮਿਤ ਸ਼ਾਹ ਦੀ ਰੈਲੀ ਲਈ ਵਰਕਰਾਂ ’ਚ ਭਾਰੀ ਉਤਸ਼ਾਹ : ਡਾਕਟਰ ਵੇਂਈਪੂੰਈ
ਅਮਿਤ ਸ਼ਾਹ ਦੀ ਰੈਲੀ ਲਈ ਵਰਕਰਾਂ ਵਿਚ ਭਾਰੀ ਉਤਸ਼ਾਹ : ਡਾਕਟਰ ਵੇਂਈ ਪੂੰਈ
Publish Date: Fri, 27 Feb 2026 04:53 PM (IST)
Updated Date: Sat, 28 Feb 2026 04:01 AM (IST)
ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਭਾਰਤੀ ਜਨਤਾ ਪਾਰਟੀ ਵਲੋਂ 14 ਮਾਰਚ ਨੂੰ ਕਰਵਾਈ ਜਾ ਰਹੀ ਰੈਲੀ ਪ੍ਰਤੀ ਵਰਕਰਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਜ਼ਿਲ੍ਹਾ ਕਿਸਾਨ ਮੋਰਚੇ ਦੇ ਪ੍ਰਧਾਨ ਡਾ. ਅਵਤਾਰ ਸਿੰਘ ਵੇਂਈ ਪੂੰਈ ਨੇ ਦੱਸਿਆ ਕਿ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਅਮਿਤ ਸ਼ਾਹ ਗ੍ਰਹਿ ਮੰਤਰੀ ਭਾਰਤ ਸਰਕਾਰ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਰੈਲੀ ’ਤੇ ਪੁੱਜਣ ਲਈ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਲੋਂ ਸਾਰੇ ਆਗੂਆਂ ਦੀਆਂ ਡਿਊਟੀਆਂ ਲਗਾ ਦਿਤੀਆਂ ਗਈਆਂ ਹਨ।
ਇਸ ਰੈਲੀ ਬਾਰੇ ਗੱਲ ਕਰਦਿਆਂ ਡਾ. ਅਵਤਾਰ ਸਿੰਘ ਵੇਂਈਪੂੰਈ ਜ਼ਿਲ੍ਹਾ ਪ੍ਰਧਾਨ ਬੀਜੇਪੀ ਕਿਸਾਨ ਮੋਰਚਾ ਨੇ ਕਿਹਾ ਕਿ ਇਸ ਰੈਲੀ ਤੋਂ ਪੰਜਾਬ ਵਿਚ ਚਿਰਾਂ ਤੋਂ ਲਟਕਦੀਆਂ ਆਂ ਰਹੀਆਂ ਮੰਗਾ ਜਿਵੇ ਕਿ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ ਦੇ ਐੱਸਪੀ ਦੇ ਮਸਲੇ, ਮਜ਼ਦੂਰਾਂ ਨੂੰ ਮਿਲਦੀਆਂ ਸਹੂਲਤਾਂ ਬਾਰੇ ਮਸਲੇ, ਪੰਜਾਬ ਵਿਚ ਵੱਧ ਰਿਹਾ ਗੈਂਗਸਟਰਵਾਦ, ਨਿੱਤ ਨਸ਼ਿਆਂ ਨਾਲ ਮਰ ਰਹੇ ਮਾਵਾਂ ਦੇ ਪੁੱਤ, ਨਿਤ ਦਿਨ ਫਿਰੌਤੀਆਂ ਦੀਆਂ ਕਾਲਾ, ਜਿਸ ਵਿਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁਕੀ ਹੈ ਤੇ ਵਿਚਾਰ ਚਰਚਾ ਹੋਵੇਗੀ।
ਡਾਕਟਰ ਵੇਂਈਪੂੰਈ ਨੇ ਕਿਹਾ ਕਿ ਲੋਕਾਂ ਨੂੰ ਇਕੋ ਇਕ ਆਸ ਸਿਰਫ਼ ਭਾਰਤੀ ਜਨਤਾ ਪਾਰਟੀ ਵਿਚੋ ਦਿੱਖ ਰਿਹੀ ਹੈ, ਇਸ ਲਈ ਇਹ ਰੈਲੀ ਪੰਜਾਬ ਦੇ ਭਵਿੱਖ ਲਈ ਅਹਿਮ ਮੰਨੀ ਜਾ ਰਿਹੀ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀ ਜਨਤਾ ‘ਆਪ’ ਸਰਕਾਰ ਤੋਂ ਛੁਟਕਾਰਾ ਪਾ ਕੇ ਸੂਬੇ ਵਿਚ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਾਏਗੀ ਅਤੇ ਪੰਜਾਬ ਨੂੰ ਵਿਕਾਸ ਦੇ ਰਾਹ 'ਤੇ ਅੱਗੇ ਵਧਾਏਗੀ।
ਇਸ ਮੌਕੇ ਡਾਕਟਰ ਵੇਂਈਪੂੰਈ ਦੇ ਕੁਲਦੀਪ ਸਿੰਘ ਮੱਲਮੋਹਰੀ, ਮੇਹਰ ਸਿੰਘ ਬਾਣੀਆ, ਸੁਖਵਿੰਦਰ ਸਿੰਘ ਜੀਓਬਾਲਾ, ਤਿੰਨੇ ਮੰਡਲ ਪ੍ਰਧਾਨ ਬੀਜੇਪੀ, ਗੁਰਪਾਲ ਸਿੰਘ ਸਰਪੰਚ ਵਰ੍ਹਿਆਹ, ਫੌਜੀ ਜੁਗਰਾਜ ਸਿੰਘ ਤੁੰਗ, ਪ੍ਰਿੰਸੀਪਲ ਬਲਦੇਵ ਸਿੰਘ ਮੰਡ, ਜਥੇਦਾਰ ਸਵਰਨ ਸਿੰਘ ਮਾਲਚੱਕ, ਬਚਿੱਤਰ ਸਿੰਘ ਅਲਾਵਾਲਪੁਰ ਆਦਿ ਹਾਜ਼ਰ ਸਨ।