ਹਲਕਾ ਖਡੂਰ ਸਾਹਿਬ ਦੇ ਪਿੰਡਾਂ ’ਚ ਲੋਕ ਮਿਲਣੀ ਲਗਾਤਾਰ ਜਾਰੀ
ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ’ਚ ਲੋਕ ਮਿਲਣੀ ਲਗਾਤਾਰ ਜਾਰੀ : ਪ੍ਰੋਫੈਸਰ ਹਰਪ੍ਰੀਤ ਸਿੰਘ ਕੋਟ ਮੁੰਹਮਦ ਖਾਂ ਓ
Publish Date: Fri, 27 Feb 2026 04:33 PM (IST)
Updated Date: Sat, 28 Feb 2026 03:59 AM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿਚ ਲਗਾਤਾਰ ਆਮ ਲੋਕਾਂ ਤੱਕ ਪਹੁੰਚ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋ ਕੇ ਲੋਕਾਂ ਦੇ ਦੁੱਖ-ਸੁੱਖ ਵਡਾਉਣਾ ਹੀ ਮੇਰਾ ਪਹਿਲਾ ਧਰਮ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋਫੈਸਰ ਹਰਪ੍ਰੀਤ ਸਿੰਘ ਕੋਟ ਮੁੰਹਮਦ ਖਾਂ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਹਲਕਾ ਖਡੂਰ ਸਾਹਿਬ ਵਿਚ ਲੋਕ ਮਿਲਣੀਆਂ ਕਰਕੇ ਪਤਾ ਲੱਗਾ ਹੈ ਕਿ ਲੋਕ ਕਿਵੇਂ ਪਿਆਰ ਅਤੇ ਸਤਿਕਾਰ ਦੇ ਰਹੇ ਹਨ। ਹਰ ਰੋਜ਼ ਪਿੰਡਾਂ ਵਿੱਚੋਂ ਮਿਲ ਰਿਹਾ ਪਿਆਰ, ਸਾਨੂੰ ਦਿਨ ਰਾਤ ਲੋਕਾਂ ਲਈ ਚੰਗੇ ਕੰਮ ਕਰਨ ਲਈ ਪ੍ਰੇਰਨਾ ਦਿੰਦਾ ਹੈ। ਹਰ ਵਰਗ ਹਰ ਇਨਸਾਨ ਨਾਲ ਮਿਲ ਕੇ ਹੋਰ ਕੰਮ ਕਰਨ ਦੀ ਤਾਕਤ ਮਿਲਦੀ ਹੈ।
ਪ੍ਰੋਫੈਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਨੂੰ ਲਗਭਗ ਦਸ-ਬਾਰਾਂ ਸਾਲ ਤੋਂ ਵੀ ਉਪਰ ਸਮਾਂ ਹੋ ਗਿਆ ਹੈ, ਹਲਕਾ ਖਡੂਰ ਸਾਹਿਬ ਦੀ ਸੇਵਾ ਕਰਦਿਆਂ। ਹਲਕਾ ਖਡੂਰ ਸਾਹਿਬ ਦਾ ਕੋਈ ਵੀ ਅਜਿਹਾ ਪਿੰਡ ਨਹੀਂ ਜਿਥੇ ਸਾਡੀ ਟੀਮ ਨਾ ਪਹੁੰਚੀ ਹੋਵੇ। ਸਾਡੀ ਟੀਮ ਹਰ ਸਮੇਂ ਲੋਕਾਂ ਵਿਚ ਹਾਜਰ ਰਹਿੰਦੀ ਹੈ। ਵੱਖ-ਵੱਖ ਪਿੰਡਾਂ ਵਿਚ ਸਿਲਸਿਲਾ ਵਾਰ ਮੀਟਿੰਗਾਂ ਦੱਸ ਰਹੀਆਂ ਹਨ ਕਿ ਹਲਕਾ ਖਡੂਰ ਸਾਹਿਬ ਲੋਕ ਸਾਡੀ ਟੀਮ ਦਾ ਹਿੱਸਾ ਬਣਨ ਲਈ ਤਿਆਰ-ਬਰ-ਤਿਆਰ ਬੈਠੇ ਹਨ। ਅਸੀਂ ਹਰ ਇਕ ਨੂੰ ਵਿਸ਼ਵਾਸ ਦਿਵਾਉਂਦੇ, ਹਾਂ ਕਿ ਜੇਕਰ ਤੁਹਾਡਾ ਅਸ਼ੀਰਵਾਦ ਅਤੇ ਪਿਆਰ ਮਿਲਦਾ ਰਿਹਾ ਤਾਂ ਇਲਾਕੇ ਦੀ ਬਿਹਤਰੀ ਲਈ ਕੰਮ ਕਰਾਂਗੇ।
ਇਸ ਮੌਕੇ ਸੂਬੇਦਾਰ ਗੁਰਮੇਲ ਸਿੰਘ, ਮੈਂਬਰ ਸਾਹਬ ਸਿੰਘ, ਕੇਵਲ ਸਿੰਘ, ਹਰਪ੍ਰੀਤ ਸਿੰਘ, ਗੁਰਲਾਲ ਸਿੰਘ, ਰਣਦੀਪ ਸਿੰਘ, ਗੁਰਸੇਵਕ ਸਿੰਘ, ਅਮਰੀਕ ਸਿੰਘ ਆਦਿ ਸਾਥੀ ਹਾਜ਼ਰ ਸਨ।