- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਘਰਸ਼ ਕਰ ਰਹੇ ਕਿਸਾਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਰਾਜਨ ਚੋਪੜਾ, •ਪੰਜਾਬੀ ਜਾਗਰਣ,
ਭਿੱਖੀਵਿੰਡ : ਐੱਸਕੇਐੱਮ ਵਲੋਂ ਸ਼ੇਰੋਂ ਖੰਡ ਮਿੱਲ ਚਾਲੂ ਕਰਾਉਣ ਲਈ ਦਿੱਤੇ ਜਾ ਰਹੇ ਧਰਨੇ ਤੋਂ ਕਿਸਾਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਸਯੁੰਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਦੇ ਸੱਦੇ ‘ਤੇ ਅੱਜ ਬਿਜਲੀ ਦਫ਼ਤਰ ਭਿੱਖੀਵਿੰਡ ਵਿਖੇ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਬਿਜਲੀ ਮੁਲਾਜ਼ਮਾਂ ਨੇ ਇਕੱਠੇ ਹੋ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇ ਲਾਉਂਦਿਆਂ ਮੇਨ ਚੌਂਕ ਤੱਕ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਪੂਰਨ ਸਿੰਘ ਮਾੜੀਮੇਘਾ, ਸਾਹਿਬ ਸਿੰਘ ਡੱਲ, ਕੇਵਲ ਸਿੰਘ ਕੰਬੋਕੇ, ਤਰਸੇਮ ਸਿੰਘ ਕਲਸੀ, ਹਰਜਿੰਦਰ ਸਿੰਘ ਕਾਲੇ, ਜਸਪਾਲ ਸਿੰਘ ਭਿੱਖੀਵਿੰਡ, ਇੰਦਰਜੀਤ ਸਿੰਘ ਸਾਧਰਾ, ਸਤਪਾਲ ਸਿੰਘ ਭੈਣੀ, ਬੇਅੰਤ ਸਿੰਘ ਕੰਬੋਕੇ, ਦਿਆਲ ਸਿੰਘ ਵਾ, ਦਿਲਬਾਗ ਸਿੰਘ ਭਿੱਖੀਵਿੰਡ, ਬਾਜ ਸਿੰਘ ਸਾਧਰਾ, ਸੁਖਚੈਨ ਸਿੰਘ ਮਾੜੀ ਸਮਰਾ, ਹਰਜਿੰਦਰ ਸਿੰਘ ਬੱਬੂ, ਹੀਰਾ ਸਿੰਘ ਮਾੜੀ ਗੌੜ ਸਿੰਘ, ਸੁਖਪਾਲ ਸਿੰਘ ਸਿੰਘਪੁਰਾ, ਰਾਜਬੀਰ ਸਿੰਘ, ਗੁਰਲਾਲ ਸਿੰਘ ਕਲਸੀ, ਜਗਤਾਰ ਸਿੰਘ ਕਲਸੀ, ਬਲਦੇਵ ਸਿੰਘ ਕੰਬੋਕੇ, ਕਾਲਾ ਸਿੰਘ ਨਾਰਲੀ, ਸੁਖਦੇਵ ਸਿੰਘ ਕਾਲਾ, ਡਾਕਟਰ ਰਸਾਲ ਸਿੰਘ, ਅਤੇ ਬਿਜਲੀ ਮੁਲਾਜ਼ਮ ਆਗੂ ਮਨਜੀਤ ਸਿੰਘ ਬਾਹਮਣੀ ਵਾਲਾ ਅਤੇ ਅੰਸ਼ਦੀਪ ਕੌਰ ਨੇ ਕਿਹਾ ਕਿ ਬਹੁਤ ਸਾਲ ਪਹਿਲਾਂ ਪਿੰਡ ਸ਼ੇਰੋਂ ਦੀ ਇਕ-ਸੌ ਏਕੜ ਜ਼ਮੀਨ ਬਹੁਤ ਸਸਤੇ ਰੇਟ ’ਤੇ ਲੈ ਕੇ ਖੰਡ ਮਿੱਲ ਚਾਲੂ ਕੀਤੀ ਗਈ ਸੀ। ਇਸ ਮਿੱਲ ਨੇ ਲਗਾਤਾਰ ਸਰਕਾਰ ਨੂੰ ਮੁਨਾਫਾ ਦਿੱਤਾ। ਜਦੋਂ ਮਿੱਲ ਬੰਦ ਕੀਤੀ ਗਈ ਉਦੋਂ ਵੀ ਮੁਨਾਫ਼ੇ ਵਿਚ ਸੀ। ਤਰਨਤਾਰਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸਦਾ ਕਾਫ਼ੀ ਫਾਇਦਾ ਸੀ। ਮਜ਼ਦੂਰ ਪਰਿਵਾਰਾਂ ਨੂੰ ਵੀ ਗੰਨਾ ਖੇਤਾਂ ’ਚੋਂ ਕੱਟਣ ਤੋਂ ਲੈ ਕੇ ਮਿੱਲ ਦੀ ਢੋਆ ਢੁਆਈ ਅਤੇ ਖੰਡ ਬਣਨ ਤੱਕ ਕੰਮ ਮਿਲਦਾ ਸੀ।
ਇਹ ਵੀ ਜ਼ਿਕਰਯੋਗ ਹੈ ਕਿ ਤਰਨਤਾਰਨ ਜ਼ਿਲ੍ਹੇ ਵਿਚ ਖੇਤੀ ਅਧਾਰਿਤ ਸਿਰਫ਼ ਤੇ ਸਿਰਫ਼ ਇਹ ਇੱਕੋ ਇਕ ਮਿੱਲ ਸੀ। ਮੌਜੂਦਾ ਸਰਕਾਰ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਇਹ ਮਿੱਲ ਮੁੜ ਸ਼ੁਰੂ ਕੀਤੀ ਜਾਵੇਗੀ। ਪਰ ਹੁਣ ਕਿਸਾਨਾਂ ਦੀ ਸਲਾਹ ਬਿਨਾਂ ਇਸਦੀ ਕੀਮਤੀ ਜ਼ਮੀਨ ਘੱਟੇ-ਕੌਡੀਆਂ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਇਸ ਮਿੱਲ ਵਿਚ 60 ਫ਼ੀਸਦੀ ਹਿੱਸੇਦਾਰੀ ਕਿਸਾਨਾਂ ਦੀ ਹੈ, ਜਿਨ੍ਹਾਂ ਨੂੰ ਪੁੱਛਿਆ ਨਹੀਂ ਜਾ ਰਿਹਾ।
ਇਸ ਮੌਕੇ ਕਿਸਾਨ ਆਗੂਆਂ ਮੰਗ ਕੀਤੀ ਕਿ ਗ੍ਰਿਫ਼ਤਾਰ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ। ਇਹ ਖੰਡ ਮਿੱਲ ਮੁੜ ਚਾਲੂ ਕਰਕੇ ਸਰਕਾਰ ਆਪਣਾ ਵਾਅਦਾ ਪੂਰਾ ਕਰੇ। ਕਿਸਾਨ ਆਗੂਆਂ ਨੇ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਕਰੇ ਅਤੇ ਸ਼ੂਗਰ ਮਿੱਲ ਨੂੰ ਚਾਲੂ ਕੀਤਾ ਜਾਵੇ।