ਝੂਠ ਦੀ ਰਾਜਨੀਤੀ ਤੋਂ ਨੌਜਵਾਨ ਰਹਿਣ ਸੁਚੇਤ : ਜਵੰਦਾ
ਝੂਠ ਦੀ ਰਾਜਨੀਤੀ ਤੋਂ ਨੌਜਵਾਨ ਰਹਿਣ ਸੁਚੇਤ- ਜਵੰਦਾ
Publish Date: Sun, 22 Feb 2026 05:48 PM (IST)
Updated Date: Sun, 22 Feb 2026 05:51 PM (IST)
ਪੱਤਰ ਪ੍ਰੇਰਕ•ਪੰਜਾਬੀ ਜਾਗਰਣ, ਤਰਨਤਾਰਨ ਵਰਤਮਾਨ ਸਮੇਂ ‘ਚ ਨਲਾਇਕ ਬੰਦੇ ਝੂਠ ਦੀ ਰਾਜਨੀਤੀ ਰਾਹੀਂ ਲੀਡਰ ਬਣ ਰਹੇ ਹਨ। ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਨੌਜਵਾਨ ਗੈਂਗਸਟਰਵਾਦ, ਨਸ਼ੇ ਅਤੇ ਸਿਆਸੀ ਧਿਰ ਸ਼ਾਮਲ ਹੋ ਕੇ ਭਾਈਚਾਰੇ ਤੋਂ ਭਰਾ ਮਾਰੂ ਝੂਠੀ ਚੌਦਰ ਵਿਚ ਫਸ ਕੇ ਮਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਸੁਖਦੇਵ ਸਿੰਘ ਜਵੰਦਾ ਨੇ ਨੌਜਵਾਨਾਂ ਦੀ ਭਰਵੀਂ ਮੀਟਿੰਗ ਪਿੰਡ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਲੀਡਰ ਸਾਡੇ ਹੀਰੇ ਵਰਗੇ ਨੌਜਵਾਨਾਂ ਦੇ ਸਿਵਿਆਂ ‘ਤੇ ਮਗਰਮੱਛ ਦੇ ਹੰਝੂ ਵਹਾ ਕੇ ਮਾਪਿਆਂ ਨੂੰ ਝੂਠੇ ਹੌਂਸਲੇ ਦਿੰਦੇ ਹਨ ਅਤੇ ਮੌਤ ‘ਤੇ ਫਰਜੀ ਸ਼ਰਧਾਂਜਲੀਆਂ ਭੇਟ ਕਰਦੇ ਹਨ। ਜਿਸ ਤੋਂ ਸਾਡੇ ਭਰਾ ਪੰਜਾਬੀ ਨੌਜਵਾਨਾਂ ਨੂੰ ਸੁਚੇਤ ਹੋ ਕੇ ਸਾਡੇ ਪੁਰਾਤਨ ਸ਼ਹੀਦਾਂ, ਦੇਸ਼ ਭਗਤਾਂ ਅਤੇ ਲੋਕਨਾਇਕਾਂ ਦੀ ਵਿਚਾਰਧਾਰਾ ਨੂੰ ਅਪਨਾਉਣਾ ਚਾਹੀਦਾ ਹੈ। ਸਾਨੂੰ ਆਪਸ ਵਿਚ ਲੜਨ ਦੀ ਬਜਾਏ ਬੇਰੁਜ਼ਗਾਰੀ ਨਸ਼ੇ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਲੜਦਿਆਂ ਅਸਲ ਦੁਸ਼ਮਣ ਨੂੰ ਪਛਾਣ ਕੇ ਸੁਚੇਤ ਰਹਿ ਕੇ ਸ਼ੰਘਰਸ਼ਸ਼ੀਲ ਰਹਿਣਾ ਚਾਹੀਦਾ ਹੈ। ਇਸ ਮੌਕੇ ਮੰਗਲ ਸਿੰਘ, ਸਰਿੰਦਰ ਸਿੰਘ, ਸਾਹਿਬ ਸਿੰਘ, ਸੁਖਦੇਵ ਸਿੰਘ ਮੈਂਬਰ, ਰੇਸ਼ਮ ਸਿੰਘ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।