ਭਾਰਤ-ਅਮਰੀਕਾ ਟਰੇਡ ਸਮਝੌਤੇ ਦੇ ਵਿਰੁੱਧ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਡੀਸੀ ਤਰਨਤਾਰਨ ਰਾਹੀਂ ਰਾਜਪਾਲ ਨੂੰ ਭੇਜਿਆ ਮੈਮੋਰੰਡਮ

ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ,
ਤਰਨਤਾਰਨ : ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਵਲੋਂ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ ਹੇਠ ਵੱਡੇ ਇਕੱਠ ਦੇ ਰੂਪ ਵਿਚ ਵਧੀਕ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਮ ’ਤੇ ਇਕ ਮੈਮੋਰੰਡਮ ਸੌਂਪਿਆ ਗਿਆ।
ਇਸ ਮੌਕੇ ’ਤੇ ਵਿਧਾਨ ਸਭਾ ਹਲਕਾ ਪੱਟੀ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਖੇਮਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਹਲਕਾ ਤਰਨਤਾਰਨ ਦੇ ਇੰਚਾਰਜ ਕਰਨਬੀਰ ਸਿੰਘ ਬੁਰਜ਼ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਕਿਸਾਨ ਵੀ ਮੌਜੂਦ ਸਨ। ਮੈਮੋਰੰਡਮ ਦੇਣ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਪੰਜਾਬ ਅਤੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਮੋਦੀ ਸਰਕਾਰ ਦਾ ਸਾਥ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦਰਮਿਆਨ ਹੋਇਆ ਕਿਸਾਨ-ਮਜ਼ਦੂਰ ਵਿਰੋਧੀ ਵਪਾਰ ਸਮਝੌਤਾ ਦੇਸ਼ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਉੱਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਕਿਉਂਕਿ ਇਸ ਨਾਲ ਸਾਡੇ ਦੇਸ਼ ਦੀ ਖੇਤੀਬਾੜੀ ਅਰਥ ਵਿਵਸਥਾ ਵੀ ਬਰਬਾਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਜੋ ਮੁੱਖ ਤੌਰ ’ਤੇ ਖੇਤੀਬਾੜੀ ਪ੍ਰਧਾਨ ਸੂਬਾ ਹੈ, ਇਸ ਸਮਝੌਤੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਜੇਕਰ ਇਹ ‘ਟਰੇਡ ਡੀਲ’ ਲਾਗੂ ਹੁੰਦੀ, ਤਾਂ ਵਿਦੇਸ਼ ਤੋਂ ਆਉਣ ਵਾਲੇ ਸਸਤੇ ਖੇਤੀਬਾੜੀ ਉਤਪਾਦ ਦੇਸ਼ ਦੇ ਘਰੇਲੂ ਉਤਪਾਦਾਂ ਦੀ ਥਾਂ ਲੈ ਲੈਣਗੇ। ਇਸ ਤੋਂ ਇਲਾਵਾ ਸਾਡੇ ਕਿਸਾਨ, ਜਿਨ੍ਹਾਂ ਕੋਲ ਔਸਤ 2 ਏਕੜ ਜ਼ਮੀਨ ਹੈ, ਉਹ ਅਮਰੀਕੀ ਕਿਸਾਨਾਂ ਨਾਲ ਮੁਕਾਬਲਾ ਨਹੀਂ ਕਰ ਸਕਣਗੇ। ਕਿਉਂਕਿ ਵਿਦੇਸ਼ੀ ਕਿਸਾਨਾਂ ਦੇ ਕੋਲ ਹਜਾਰਾਂ ਏਕੜ ਜ਼ਮੀਨ, ਮਸ਼ੀਨੀਕਰਨ ਖੇਤੀ ਅਤੇ ਆਪਣੀ ਸਰਕਾਰ ਵਲੋਂ ਵੱਡੀਆਂ ਸਬਸਿਡੀਆਂ ਹੁੰਦੀਆਂ ਹਨ। ਇਸ ‘ਟਰੇਡ ਡੀਲ’ ਨਾਲ ਅਸੀਂ ਆਪਣੀ ਅਰਥ ਵਿਵਸਥਾ ਨੂੰ ਕਮਜ਼ੋਰ ਕਰਨ ਦਾ ਜੋਖ਼ਮ ਮੁੱਲ ਲੈ ਰਹੇ ਹਾਂ, ਜਿਸ ਦੇ ਗੰਭੀਰ ਪ੍ਰਭਾਵ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਵਪਾਰਕ ਸਮਝੌਤੇ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਝੱਲਣਾ ਪਵੇਗਾ। ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਡਾ. ਮਨਮੋਹਨ ਸਿੰਘ ਤੱਕ ਦੀ ਸਰਕਾਰ ਨੇ ਹਮੇਸ਼ਾ ਵਿਦੇਸ਼ੀ ਖੇਤੀਬਾੜੀ ਉਤਪਾਦਾਂ ਲਈ ਸਾਡੇ ਬਾਜ਼ਾਰ ਖੋਲ੍ਹਣ ਤੋਂ ਪਰਹੇਜ਼ ਕੀਤਾ, ਕਿਉਂਕਿ ਉਹ ਜਾਣਦੇ ਸਨ ਕਿ ਇਸ ਨਾਲ ਸਾਡੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚੇਗਾ। ਇਹ ਵੀ ਯਾਦ ਰਹੇ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਵਿਚ ਭਾਰਤ ਨੂੰ ਖਾਦ ਅਨਾਜ ਦੀ ਭਾਰੀ ਕਮੀ ਸੀ ਅਤੇ ਆਯਾਤ ਦੀ ਲੋੜ ਸੀ, ਫਿਰ ਵੀ ਸਾਡੇ ਬਾਜ਼ਾਰਾਂ ਨੂੰ ਪੂਰੀ ਤਰ੍ਹਾਂ ਖੋਲ੍ਹਿਆ ਨਹੀਂ ਗਿਆ। ਸਾਨੂੰ ਉਨ੍ਹਾਂ ਦੀ ਨੀਤੀ ਤੋਂ ਸਿੱਖ ਲੈਣੀ ਚਾਹੀਦੀ ਹੈ। ਇਸ ਲਈ ਅਸੀਂ ਤੁਹਾਡੇ ਮਾਧਿਅਮ ਰਾਹੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਟਰੇਡ ਡੀਲ ’ਤੇ ਦੁਬਾਰਾ ਵਿਚਾਰ ਕਰਕੇ ਇਸ ਸਮਝੌਤੇ ਨੂੰ ਰੱਦ ਕੀਤਾ ਜਾਵੇ ਤਾਂ ਜੋ ਸਾਡੀ ਖੇਤੀਬਾੜੀ ਅਰਥ ਵਿਵਸਥਾ ਦੀ ਰੱਖਿਆ ਕੀਤੀ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਪਾਲ ਸਿੰਘ ਭੁੱਲਰ ਸਾਬਕਾ ਵਿਧਾਇਕ, ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਕ, ਕਰਨਬੀਰ ਸਿੰਘ ਬੁਰਜ਼, ਕਿਰਨਜੀਤ ਸਿੰਘ ਮਿੱਠਾ ਚੇਅਰਮੈਂਨ ਕਿਸਾਨ ਸੈੱਲ ਪੰਜਾਬ ਕਾਂਗਰਸ, ਕਾਬਲ ਸਿੰਘ ਖੱਬੇ, ਲਖਵਿੰਦਰ ਸਿੰਘ ਲੱਕੀ ਪਾਗਲ ਸ਼ਹਿਰੀ ਪ੍ਰਧਾਨ, ਜਗਤਾਰ ਸਿੰਘ ਬੁਰਜ਼, ਭਾਗ ਸਿੰਘ ਚੱਕਵਾਲੀਆ, ਇੰਦਰਬੀਰ ਸਿੰਘ ਪਹੁਵਿੰਡ, ਨਵਰੀਤ ਸਿੰਘ ਜੱਲੇਵਾਲ ਬਲਾਕ ਪ੍ਰਧਾਨ ਨੌਸ਼ਹਿਰਾ ਪੰਨੂੰਆਂ, ਸਰਪੰਚ ਗੁਰਮੁੱਖ ਸਿੰਘ ਸਾਂਢਪੁਰਾ ਬਲਾਕ ਪ੍ਰਧਾਨ ਭਿੱਖੀਵਿੰਡ, ਦਵਿੰਦਰ ਸਿੰਘ ਬਲਾਕ ਪ੍ਰਧਾਨ ਵਲਟੋਹਾ, ਹਰਪ੍ਰੀਤ ਸਿੰਘ ਪੱਟੀ, ਜਸਬੀਰ ਸਿੰਘ ਬਿੱਲੂ ਸ਼ਹੀਦ, ਦਵਿੰਦਰ ਸਿੰਘ ਬੌਬੀ, ਅੰਗਰੇਜ ਸਿੰਘ ਖੱਬੇ, ਅਮਰਿੰਦਰ ਸਿੰਘ ਪਲਾਸੌਰ, ਅਵਤਾਰ ਸਿੰਘ ਤਨੇਜਾ, ਸਿਮਰਨਜੀਤ ਸਿੰਘ, ਪਵਨਦੀਪ ਸਿੰਘ ਖਾਲਸਾ, ਯੁੱਧਵੀਰ ਸਿੰਘ ਸਰਲੀ, ਗੁਰਪ੍ਰਤਾਪ ਸਿੰਘ ਸਾਂਢਪੁਰਾ, ਡਾ. ਪ੍ਰਦੀਪ ਕੁਮਾਰ ਲਿਟਲ, ਸੁਖਜੀਤ ਸਿੰਘ, ਸੁਖਚੈਨ ਸਿੰਘ, ਨਿਸ਼ਾਨ ਸਿੰਘ, ਗੁਰਸ਼ਰਨ ਸਿੰਘ, ਲਖਵਿੰਦਰ ਸਿੰਘ ਸਰਪੰਚ ਤਖਤੂਚੱਕ, ਬਿੱਟੂ ਮਾੜੀਮੇਘਾ, ਨਿਰਮਲ ਸਿੰਘ ਕੋਟਲੀ, ਗੁਰਕਿਰਪਾਲ ਸਿੰਘ ਪੰਡੋਰੀ ਤਖਤਮੱਲ, ਅੰਗਰੇਜ਼ ਸਿੰਘ ਚੱਕ ਸਿਕੰਦਰ, ਲਾਡੀ ਚੱਕ ਸਿਕੰਦਰ, ਸਕੱਤਰ ਸਿੰਘ ਸਰਪੰਚ ਰਾਮਰੌਣੀ, ਰਾਣਾ ਮੱਜੂਪੁਰ, ਸੁਖਪਾਲ ਸਿੰਘ ਲਾਡੀ ਜੌਹਲ, ਵਿੱਕੀ ਭੁੱਚਰ, ਸੁਰਜੀਤ ਸਿੰਘ, ਅਵਤਾਰ ਸਿੰਘ, ਪ੍ਰਗਟ ਸਿੰਘ, ਭੁਪਿੰਦਰ ਸਿੰਘ ਪ੍ਰਧਾਨ, ਬਲਜੀਤ ਸਿੰਘ ਕੰਗ, ਜਗਬੀਰ ਸਿੰਘ ਆਸਲ, ਡਿੰਪੀ ਮਹੰਤ, ਸੁਖਦੇਵ ਸਿੰਘ, ਜਸਪਾਲ ਸਿੰਘ ਪਾਲਾ, ਅਵਤਾਰ ਸਿੰਘ ਪੀਸੀਓ, ਗਗਨ, ਸ਼ਕਤੀ ਸ਼ਰਮਾ, ਸਰਪੰਚ ਗੁਰਚਰਨ ਸਿੰਘ ਖੈਰਦੀ, ਸਾਬਕਾ ਸਰਪੰਚ ਸੁੱਚਾ ਸਿੰਘ, ਬਖਸ਼ੀਸ਼ ਸਿੰਘ, ਤਰਲੋਕ ਸਿੰਘ, ਅੰਗਰੇਜ ਸਿੰਘ, ਗਿਆਨ ਸਿੰਘ, ਬਲਜੀਤ ਸਿੰਘ, ਜਸਪਾਲ ਸਿੰਘ ਮੈਂਬਰ, ਭਾਗ ਸਿੰਘ, ਬੂਟਾ ਸਿੰਘ ਚਾਹਲ, ਸਰਪੰਚ ਮਹਾਂਬੀਰ ਸਿੰਘ ਗਹਿਰੀ, ਹਰਜੀਤ ਸਿੰਘ ਝਬਾਲ, ਸਤਵਿੰਦਰ ਸਿੰਘ ਝਬਾਲ, ਮਲਕੀਤ ਸਿੰਘ, ਹਰਪਾਲ ਸਿੰਘ, ਅਜੀਤ ਸਿੰਘ, ਰਸ਼ਪਾਲ ਸਿੰਘ ਸਰਲੀ, ਹਰਦੀਪ ਸਰਲੀ, ਪੀਟਰ ਢੋਟਾ, ਅਰਜਨ ਸਰਾਏ, ਹਰਜਿੰਦਰ ਸਿੰਘ ਸਰਪੰਚ ਨਾਗੋਕੇ, ਬਾਜ ਸਿੰਘ ਬਾਹਮਣੀਵਾਲਾ, ਗੁਰਬੀਰ ਗਲੈਡੀ ਮੰਡ, ਗੁਰਵਿੰਦਰ ਸਖੀਰਾ, ਹਰਦਿਆਲ ਸਿੰਘ, ਟਹਿਲ ਸਿੰਘ ਆਦਿ ਹਾਜ਼ਰ ਸਨ।