ਹੈਰੋਇਨ ਸਮੇਤ ਪੁਲਿਸ ਨੇ ਕੀਤਾ ਇਕ ਕਾਬੂ
ਹੈਰੋਇਨ ਸਮੇਤ ਪੁਲਿਸ ਨੇ ਕੀਤਾ ਇਕ ਕਾਬੂ
Publish Date: Fri, 20 Feb 2026 07:05 PM (IST)
Updated Date: Sat, 21 Feb 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਘਰਿਆਲਾ : ਥਾਣਾ ਸਦਰ ਪੱਟੀ ਅਧੀਨ ਆਉਂਦੀ ਚੌਕੀ ਘਰਿਆਲਾ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸਦੀ ਪਛਾਣ ਲਵ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਘਰਿਆਲਾ ਵਜੋਂ ਹੋਈ ਹੈ। ਚੌਕੀ ਘਰਿਆਲਾ ਦੇ ਇੰਚਾਰਜ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਮੌਕੇ ਅੱਡਾ ਪੂਨੀਆ ਪੁੱਜੇ ਤਾਂ ਉਕਤ ਨੌਜਵਾਨ ਨੇ ਪੁਲਿਸ ਨੂੰ ਵੇਖ ਕੋਈ ਲਿਫਾਫਾ ਸੁੱਟਿਆ ਅਤੇ ਭੱਜ ਨਿਕਲਿਆ। ਜਿਸ ਨੂੰ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਸੁੱਟੇ ਗਏ ਲਿਫਾਫੇ ਦੀ ਜਾਂਚ ਕੀਤੀ। ਜਿਸ ਵਿੱਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਲਵ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।