ਸੰਗਤ ਨੇ ਕੀਤਾ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
ਭਾਈ ਕਰਮ ਸਿੰਘ ਹਾਲ ਦੀ ਸੰਗਤ ਨੇ ਕੀਤਾ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
Publish Date: Fri, 20 Feb 2026 05:49 PM (IST)
Updated Date: Sat, 21 Feb 2026 04:07 AM (IST)

ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਸੰਗਤਾਂ ਦੇ ਸੱਦੇ ’ਤੇ ਸ਼ੁੱਕਰਵਾਰ ਨੂੰ ਤਰਨਤਾਰਨ ਸ਼ਹਿਰ ਪਹੁੰਚੇ। ਜਿੱਥੇ ਗੁਰਦੁਆਰਾ ਭਾਈ ਕਰਮ ਸਿੰਘ ਹਾਲ ਦੀ ਸੰਗਤ ਵਲੋਂ ਚੱਲ ਰਹੇ ਗੁਰਮਤਿ ਸਮਾਗਮ ਵਿਚ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ। ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਪ੍ਰਬੰਧਕਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਜੈਕਾਰਿਆਂ ਦੀ ਗੂੰਜ ਵਿਚ ਸਵਾਗਤ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਵਜੋਂ ਇਕ ਯਾਦਗਾਰੀ ਤਸਵੀਰ ਭੇਟ ਕੀਤੀ ਗਈ। ਇਸ ਮੌਕੇ ਸੰਗਤ ਦੇ ਇਕੱਠ ਵਿਚ ਦਵਿੰਦਰ ਸਿੰਘ, ਬਲਜਿੰਦਰ ਸਿੰਘ, ਦਿਲਬਾਗ ਸਿੰਘ, ਗੁਰਨਾਮ ਸਿੰਘ, ਕੰਵਲਜੀਤ ਸਿੰਘ ਠੱਟਾ, ਦਰਸ਼ਨ ਸਿੰਘ, ਭੁਪਿੰਦਰ ਸਿੰਘ ਅਤੇ ਹੋਰ ਕਈ ਮੋਹਤਬਰ ਵਿਅਕਤੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਦਵਿੰਦਰ ਸਿੰਘ ਨੇ ਆਖਿਆ ਕਿ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਨੇ ਹੜ੍ਹਾਂ ਵਿਚ ਦੁਖੀ ਮਾਨਵਤਾ ਲਈ ਮਸੀਹਾ ਬਣ ਕੇ ਸੇਵਾਵਾਂ ਕੀਤੀਆਂ। ਟੁੱਟੇ ਦਰਿਆਵਾਂ ਨੂੰ ਬੰਨ੍ਹ ਮਾਰਨੇ ਇਨ੍ਹਾਂ ਮਹਾਂਪੁਰਖਾਂ ਦੇ ਹਿੱਸੇ ਹੀ ਆਏ ਹਨ। ਜਦੋਂ ਕਿਤੇ ਵੀ ਹੜ੍ਹਾਂ ਵਰਗੀ ਬਿਪਤਾ ਆਉਂਦੀ ਹੈ, ਤਾਂ ਸੰਤ ਬਾਬਾ ਸੁੱਖਾ ਸਿੰਘ ਸਭ ਤੋਂ ਅੱਗੇ ਵੱਧ ਕੇ ਲੋਕਾਂ ਦੀ ਸਾਰ ਲੈਂਦੇ ਹਨ। ਕੁਦਰਤ ਵਲੋਂ ਮਾਨਵਤਾ ਨੂੰ ਐਸੇ ਔਖੇ ਸਮਿਆਂ ਵਿਚ ਮਾਨਵਤਾ ਦੀ ਭਲਾਈ ਲਈ ਸੇਵਾ ਕਰਨ ਹਿੱਤ ਪਰਮਾਤਮਾ ਵਲੋਂ ਸੰਤ ਬਾਬਾ ਸੁੱਖਾ ਸਿੰਘ ਵਰਗੀਆਂ ਮਹਾਨ ਪਰਉਪਕਾਰੀ ਸ਼ਖਸੀਅਤਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਹਨ। ਇਨ੍ਹਾਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਸਮੂਹ ਸੰਗਤ ਵਲੋਂ ਮਹਾਂਪੁਰਖਾਂ ਦਾ ਸਨਮਾਨ ਕਰ ਰਹੇ ਹਾਂ ਤਾਂ ਕਿ ਨਵੀਂ ਪੀੜੀ ਐਸੀਆਂ ਮਹਾਨ ਸ਼ਖਸੀਅਤਾਂ ਦੇ ਪਵਿੱਤਰ ਜੀਵਨ ਤੋਂ ਜਾਣੂੰ ਹੋ ਸਕੇ।