ਪਿੰਡਾਂ ਦੇ ਮੋਹਤਬਾਰਾਂ ਨੇ ਕੰਚਨਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ
ਝਬਾਲ ’ਚ ਵੱਖ-ਵੱਖ ਪਿੰਡਾਂ ਦੇ ਮੋਹਤਬਾਰਾਂ ਨੇ ਕੰਚਨਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ
Publish Date: Fri, 20 Feb 2026 04:31 PM (IST)
Updated Date: Sat, 21 Feb 2026 04:04 AM (IST)
ਤੇਜਿੰਦਰ ਸਿੰਘ ਬੱਬੂ, ਪੰਜਾਬੀ ਜਾਗਰਣ,
ਝਬਾਲ : ਨਵੰਬਰ 2025 ਵਿਚ ਹੋਈ ਜ਼ਿਮਨੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ’ਤੇ ਚੋਣ ਲੜੇ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ’ਤੇ ਕੀਤੇ ਗਏ ਪਰਚਿਆਂ ਚੋ ਮਿਲੀ ਜ਼ਮਾਨਤ ਤੋਂ ਕਸਬਾ ਝਬਾਲ ਵਿਖੇ ਵੱਖ-ਵੱਖ ਪਿੰਡਾਂ ਦੇ ਪੁੱਜੇ ਮੋਹਤਬਰਾਂ ਨੇ ਸਨਮਾਨਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਜਗਤਾਰ ਸਿੰਘ ਜੱਗਾ ਸਵਰਗਾਪੁਰੀ, ਸਰਪੰਚ ਪ੍ਰਮਜੀਤ ਸਿੰਘ ਗੱਗੋਬੂਹਾ, ਸਰਪੰਚ ਵਰਿੰਦਰ ਸਿੰਘ ਸੋਨੂੰ ਬਰਾੜ, ਰਾਮ ਸਿੰਘ ਨਾਮਧਾਰੀ, ਸੋਨੂੰ ਦੋਦੇ, ਸਰਪੰਚ ਨਵਦੀਪ ਸਿੰਘ ਗੱਗੋਬੂਹਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਹਰ ਹੀਲੇ ਵਰਤੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੰਚਨਪ੍ਰੀਤ ਕੌਰ ਦੇ ਸਬਰ ਨੂੰ ਨਹੀਂ ਡੁਲਾਅ ਸਕੇ।
ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਅਕਾਲੀ ਦਲ ਬਾਦਲ ਮਜ਼ਬੂਤ ਦਿਸ਼ਾ ਵੱਲ ਚੱਲ ਰਿਹਾ ਹੈ ਤੇ 2027 ਵਿਚ ਆਉਣ ਵਾਲੀਆਂ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੇਗੀ। ਉਨ੍ਹਾਂ ਕਿਹਾ ਇਸ ਸਰਕਾਰ ਭ੍ਰਿਸ਼ਟਾਚਾਰ ਵਿਚ ਇਸ ਤਰ੍ਹਾਂ ਗਲਤਾਨ ਹੋ ਚੁੱਕੀ ਹੈ ਕਿ ਲੋਕ ਆਪਣੇ ਕੰਮ ਕਰਵਾਉਣ ਲਈ ਵੱਡੀਆਂ ਦੇ ਕੇ ਕੰਮ ਕਰਵਾ ਰਹੇ ਹਨ।
ਇਸ ਮੌਕੇ ਕੁਲਵੰਤ ਸਿੰਘ ਨੰਬਰਦਾਰ, ਜੱਜਵੀਰ ਸਿੰਘ ਜੱਜ ਲਾਹੌਰੀਆ, ਰੋਬਨ ਸਿੰਘ ਝਬਾਲ, ਸ਼ਮਸ਼ੇਰ ਸਿੰਘ ਹਵੇਲੀਆਂ, ਪ੍ਰਧਾਨ ਕੁਲਵਿੰਦਰ ਸਿੰਘ ਮਿੰਟੂ, ਬਲਵਿੰਦਰ ਸਿੰਘ ਰਸੀਵਰ ਸਵਰਗਾਪੁਰੀ, ਕਰਨਪ੍ਰੀਤ ਸਿੰਘ ਸਵਰਗਪੁਰੀ, ਨਿਸ਼ਾਨ ਸਿੰਘ ਸੋਨੂੰ ਝਬਾਲ ਖੁਰਦ, ਹਰਪ੍ਰੀਤ ਸਿੰਘ ਸਵਰਗਾਪੁਰੀ, ਗੁਰਵੰਤ ਸਿੰਘ ਗੱਗੋਬੂਹਾ, ਅੰਮ੍ਰਿਤਪਲ ਸਿੰਘ ਗੱਗੋਬੂਹਾ ਆਦਿ ਹਾਜ਼ਰ ਸਨ।