ਅਮਰੀਕਾ-ਭਾਰਤ ਦੇ ਟੈਕਸ ਮੁਕਤ ਵਪਾਰ ਨਾਲ ਆਮ ਲੋਕ ਹੋਣਗੇ ਪ੍ਰਭਾਵਿਤ : ਕਾਮਰੇਡ ਸੇਖੋਂ
ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਜ਼ਿਲ੍ਹਾ ਤਰਨਤਾਰਨ ਦੀ ਮੀਟਿੰਗ ਆਯੋਜਿਤ
Publish Date: Fri, 20 Feb 2026 04:29 PM (IST)
Updated Date: Sat, 21 Feb 2026 04:04 AM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਜ਼ਿਲ੍ਹਾ ਤਰਨਤਾਰਨ ਦੀ ਭਰਵੀਂ ਮੀਟਿੰਗ ਕਾਮਰੇਡ ਕਰਮ ਸਿੰਘ ਦਿਆਲਪੁਰਾ ਦੀ ਪ੍ਰਧਾਨਗੀ ਹੇਠ ਕਾਮਰੇਡ ਪ੍ਰੀਤਮ ਸਿੰਘ ਪੱਟੀ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਤਰਨਤਰਨ ਦੇ ਹਾਊਸ ਪੱਟੀ ਵਿਖੇ ਹੋਈ। ਜਿਸ ਵਿਚ ਪੱਟੀ, ਭਿੱਖੀਵਿੰਡ, ਤਰਨਤਾਰਨ, ਝਬਾਲ, ਖਡੂਰ ਸਾਹਿਬ ਤਹਿਸੀਲਾਂ ਵਿਚੋਂ ਸਰਗਰਮ ਕਮਿਊਨਿਸਟ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਵਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੌਰਾਨ ਪਾਰਟੀ ਵਲੋਂ ਕੀਤੇ ਗਏ ਕੰਮਾਂ ਨੂੰ ਵਿਚਾਰਿਆ ਗਿਆ ਅਤੇ ਅੱਗੇ ਤੋਂ ਪਾਰਟੀ ਅਤੇ ਪੰਜਾਬ ਦੇ ਮਿਹਨਤਕਸ਼ ਜਨਤਾ ਦੀ ਬਿਹਤਰੀ ਵਾਸਤੇ ਅੱਗੇ ਵੱਧ ਕੇ ਕੰਮ ਕਰਨ ਦਾ ਸੱਦਾ ਦਿੱਤਾ ਗਿਆ। ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਲੋਂ ਕੌਮੀ ਅਤੇ ਕੌਮਾਂਤਰੀ ਹਾਲਾਤ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਅਮਰੀਕਾ ਦੇ ਜੂਨੀਅਰ ਹਿੱਸੇਦਾਰ ਵਜੋਂ ਆਪਣੀ ਭੂਮਿਕਾ ਨਿਭਾਅ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਇਸ ਗੱਲ ਦਾ ਸੰਕੇਤ ਹੈ ਕਿ ਟੈਕਸ ਮੁਕਤ ਵਪਾਰ ਸਮਝੌਤਾ ਜੋ ਅਮਰੀਕਾ ਨਾਲ ਹੋਇਆ ਹੈ, ਉਸ ਦੀ ਜਾਣਕਾਰੀ ਭਾਰਤੀ ਸੰਸਦ ਵਿਚ ਮਿਲਣ ਦੀ ਬਜਾਏ ਵਾਈਟ ਹਾਊਸ ਵਲੋਂ ਜਾਰੀ ਕੀਤੀ ਗਈ ਹੈ। ਇਸ ਸਮਝੌਤੇ ਨਾਲ ਜਿਥੇ ਸਮੁੱਚੇ ਦੇਸ਼ ਦੇ ਕਿਰਤੀ ਲੋਕ ਅਤੇ ਆਮ ਵਰਗ ਦੇ ਲੋਕ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਚਾਰ ਲੇਬਰ ਕਾਨੂੰਨ, ਵੀਬੀ ਜੀ ਰਾਮ ਜੀ ਕਾਨੂੰਨ, ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ ਮਾਰੂ ਬਿੱਲ ਹਨ। ਉਨ੍ਹਾਂ ਕਿਹਾ ਕਿ ਲੰਮੇ ਸੰਘਰਸ਼ਾਂ ਨਾਲ ਬਣਾਏ ਗਏ ਲੋਕ ਪੱਖੀ ਕਾਨੂੰਨਾਂ ਨੂੰ ਤੋੜ ਮਰੋੜ ਕੇ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਪੱਖੀ ਕਾਨੂੰਨ ਬਣਾ ਕੇ ਉਨ੍ਹਾਂ ਦਾ ਪੱਖ ਪੂਰ ਰਹੀ ਹੈ। ਉਨ੍ਹਾਂ ਪਾਰਟੀ ਦੀ ਮੈਂਬਰਸ਼ਿਪ ਦਾ ਨਵੀਨੀਕਰਨ ਅਤੇ ਨਵੀ ਮੈਂਬਰਸ਼ਿਪ ਕਰਵਾਉਣ ਦੇ ਉਪਰਾਲੇ ਜਟਾਉਣ ਅਤੇ ਪਾਰਟੀ ਫੰਡ ਇਕੱਠਾ ਕਰਨ ਤੋਂ ਇਲਾਵਾ ਰਾਹਤ ਫੰਡ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਕੇਂਦਰੀ ਲੀਡਰਸ਼ਿਪ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ 11 ਮਾਰਚ ਤੋਂ ਦੇਸ਼ ਭਗਤ ਕਦਰੀ ਪਿੰਡ ਸੁਰ ਸਿੰਘ ਤੋਂ ਜਥਾ ਰਵਾਨਾ ਹੋਏਗਾ, ਜਿਸ ਵਿਚ ਵੱਧ ਤੋਂ ਵੱਧ ਮੈਂਬਰਾ ਦੀ ਸ਼ਮੂਲੀਅਤ ਕਰਵਾਉਣ ਦਾ ਸੱਦਾ ਦਿੱਤਾ। ਇਸ ਮੌਕੇ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਸੂਬਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਡਾਕਟਰ ਇੰਦਰਜੀਤ ਸਿੰਘ ਮਰਹਾਣਾ ਜ਼ਿਲ੍ਹਾ ਸਕੱਤਰ ਸੀਪੀਆਈਐੱੱਮ, ਕਾਮਰੇਡ ਬਚਿੱਤਰ ਸਿੰਘ ਜੋਣੇਕੇ ਤਹਿਸੀਲ ਸਕੱਤਰ ਸੀਪੀਆਈਐੱਮ, ਜਥੇਦਾਰ ਬਲਦੇਵ ਸਿੰਘ ਤਲਵੰਡੀ ਜ਼ਿਲ੍ਹਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਕਾਮਰੇਡ ਸੁਖਦੇਵ ਸਿੰਘ ਗੋਹਲਵੜ ਸੂਬਾ ਆਗੂ ਸੀਟੂ, ਕਾਮਰੇਡ ਚਾਨਣ ਸਿੰਘ ਪਹਿਲਵਾਨ ਕੇ, ਕਾਮਰੇਡ ਹੀਰਾ ਸਿੰਘ ਦਰਾਜਕੇ, ਕਾਮਰੇਡ ਹੀਰਾ ਸਿੰਘ ਵਾਂ, ਕਾਮਰੇਡ ਸੁਰਜੀਤ ਸਿੰਘ ਗੰਡੀਵਿੰਡ, ਕਾਮਰੇਡ ਕੁਲਦੀਪ ਸਿੰਘ ਚੂਸਲੇਵੜ, ਕਾਮਰੇਡ ਨਿਸ਼ਾਨ ਸਿੰਘ ਵਾਂ, ਕਾਮਰੇਡ ਮਿਲਖਾ ਸਿੰਘ ਵਾਂ, ਕਾਮਰੇਡ ਹਰਦਿਆਲ ਸਿੰਘ ਗੰਡੀਵਿੰਡ, ਕਾਮਰੇਡ ਪ੍ਰਗਟ ਸਿੰਘ ਪੱਟੀ, ਕਾਮਰੇਡ ਕੁਲਵੰਤ ਸਿੰਘ ਛਾਪਾ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਕੈਪਸ਼ਨ - ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। ਕੈਪਸ਼ਨ - ਮੀਟਿੰਗ ਵਿਚ ਹਾਜਰ ਕਮਿਊਨਿਸਟ ਕਾਰਕੁਨ।