ਝਬਾਲ ਸਕੂਲ ’ਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ
ਸਰਕਾਰੀ ਹਾਈ ਸਕੂਲ ਝਬਾਲ ਲੜਕੇ ’ਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ
Publish Date: Fri, 13 Feb 2026 08:04 PM (IST)
Updated Date: Sat, 14 Feb 2026 04:15 AM (IST)
ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ : ਸਰਕਾਰੀ ਹਾਈ ਸਕੂਲ ਝਬਾਲ ਲੜਕੇ ਵਿਖੇ ਸਰਬੱਤ ਦੇ ਭਲੇ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ‘ਵਾਹਿਗੁਰੂ’ ਦਾ ਓਟ ਆਸਰਾ ਲੈਣ ਲਈ ਸ਼ੁਕਰਵਾਰ ਨੂੰ ਸਕੂਲ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ। ਇਸ ਮੌਕ ਹੈੱਡ ਟੀਚਰ ਮਨਜਿੰਦਰ ਸਿੰਘ, ਪ੍ਰਭਜੀਤ ਸਿੰਘ, ਮਾਸਟਰ ਦਿਲਬਾਗ ਸਿੰਘ, ਪ੍ਰਿੰਸੀਪਲ ਡੀਏਵੀ ਅਸ਼ਵਨੀ ਕੁਮਾਰ, ਸੁਰਿੰਦਰਪਾਲ ਸਿੰਘ, ਚੇਅਰਮੈਂਨ ਰਮਨ ਕੁਮਾਰ, ਸਰਪੰਚ ਕਵਿਤਾ ਸ਼ਰਮਾ, ਸਾਬਕਾ ਸਰਪੰਚ ਨਰਿੰਦਰ ਪੱਪਾ, ਸਾਬਕਾ ਸਰਪੰਚ ਪ੍ਰਗਟ ਸਿੰਘ ਬਾਬਾ ਲੰਗਾਹ, ਸਾਬਕਾ ਸਰਪੰਚ ਅਮਰਜੀਤ ਸਿੰਘ, ਕਾਮਰੇਡ ਅਸ਼ੋਕ ਕੁਮਾਰ ਸੋਹਲ, ਮੈਂਬਰ ਹਰਭਿੰਦਰ ਸਿੰਘ, ਪ੍ਰਗਟ ਸਿੰਘ, ਨਿੱਪੀ ਸੂਦ, ਵਰਿੰਦਰ ਸਿੰਘ ਪਿੰਕਾ, ਪਰਮਜੀਤ ਸਿੰਘ, ਸੰਤੋਖ ਸਿੰਘ, ਸਾਬਕਾ ਚੇਅਰਮੈਂਨ ਰੂਬੀ ਅਤੇ ਸਮੂਹ ਸਟਾਫ ਹਾਜ਼ਰ ਸੀ।