ਮਾਤਾ ਭਾਨ ਕੌਰ ਨੂੰ ਸ਼ਰਧਾਂਜਲੀਆਂ ਕੀਤੀਆਂ ਭੇਟ
ਮਾਤਾ ਭਾਨ ਕੌਰ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ
Publish Date: Fri, 13 Feb 2026 06:48 PM (IST)
Updated Date: Sat, 14 Feb 2026 04:10 AM (IST)

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸਾਬਕਾ ਮੈਂਬਰ ਪੰਚਾਇਤ ਵਰਿੰਦਰ ਸਿੰਘ ਜੋਤੀ, ਪੱਤਰਕਾਰ ਰਾਜਵਿੰਦਰ ਮਿੱਠਾ ਦੇ ਦਾਦੀ ਅਤੇ ਸਵਿੰਦਰ ਸਿੰਘ ਦੇ ਮਾਤਾ ਬੀਬੀ ਭਾਨ ਕੌਰ ਜੋ ਆਪਣੀ ਸਰੀਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਜਿਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਾਤਾ ਭਾਨ ਕੌਰ ਦੀ ਅੰਤਿਮ ਅਰਦਾਸ ਗੁਰਦੁਆਰਾ ਬੀਬੀ ਭਾਨੀ ਜੀ ਵਿਖੇ ਕਰਨ ਉਪਰੰਤ ਗੁਰਦੁਵਾਰਾ ਸ੍ਰੀ ਬਾਉਲੀ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਲਵਿੰਦਰ ਸਿੰਘ ਰਾਏ, ਭਾਜਪਾ ਦੇ ਸੀਨੀਅਰ ਆਗੂ ਅਮਰਪਾਲ ਸਿੰਘ ਖਹਿਰਾ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਮੈਂਬਰ ਕੌਰ ਕਮੇਟੀ ਗੁਰਸੇਵਕ ਸਿੰਘ ਸ਼ੇਖ, ਯੂਥ ਆਗੂ ਯਾਦਵਿੰਦਰ ਸਿੰਘ ਮਾਣੋਚਾਹਲ, ਗਲੋਬਲ ਐਕਸ਼ਨ ਕਮੇਟੀ ਦੇ ਪੰਜਾਬ ਪ੍ਰਧਾਨ ਲਕਸ ਮਸੀਹ, ਸਾਬਕਾ ਸਰਪੰਚ ਮੋਹਨ ਸਿਘ ਬੱਲਾ, ਸਾਬਕਾ ਮੈਂਬਰ ਬਲਾਕ ਸੰਮਤੀ ਬਲਵਿੰਦਰ ਸਿੰਘ, ਚੈਅਰਮੈਂਨ ਗੁਰਨਾਮ ਸਿੰਘ ਲਾਡੀ, ਪ੍ਧਾਨ ਗੁਰਮੀਤ ਸਿੰਘ, ਅੰਗਰੇਜ ਸਿੰਘ ਕੈਰੋਂ, ਸਾਬਕਾ ਮੈਂਬਰ ਮੱਸਾ ਸਿੰਘ, ਸਰਪੰਚ ਗੁਰਮੇਜ ਸਿੰਘ ਖੱਖ, ਸਾਬਕਾ ਐੱਸਡੀਓ ਗੁਰਮੀਤ ਸਿੰਘ, ਦਲਜੀਤ ਸਿੰਘ ਵਿਰਕ, ਬਲਕਾਰ ਸਿੰਘ ਬਾਰਾ, ਸੁਰਜਨ ਸਿੰਘ ਲਾਹੌਰੀਆ, ਗੁਰਚਰਨ ਸਿੰਘ ਲਾਹੌਰੀਆ, ਅਮਨਦੀਪ ਸਿੰਘ, ਮੋਹਨ ਸਿੰਘ ਮੈਂਬਰ ਪੰਚਾਇਤ, ਗੁਰਅਵਤਾਰ ਸਿੰਘ ਬੱਬੂ ਭਲਵਾਨ, ਹਰਭਜਨ ਸਿੰਘ ਸਾਬਕਾ ਏਐੱਸਆਈ, ਦਲਜੀਤ ਸਿੰਘ ਵਿਰਕ, ਰਜਿੰਦਰ ਸਿੰਘ ਫੌਜੀ, ਅਮਰਜੀਤ ਸਿੰਘ ਨੰਬਰਦਾਰ, ਡਾ. ਸੰਤੋਖ ਸਿੰਘ ਖਹਿਰਾ, ਅਮਨਦੀਪ ਸਿੰਘ ਟਰਾਂਸਪੋਟ ਵਾਲੇ, ਗੁਰਦੀਪ ਸਿੰਘ ਜੇਈ, ਹਰਦੀਪ ਸਿੰਘ ਸ਼ੁੱਭ, ਦਿਲਬਾਗ ਸਿੰਘ, ਨਰਿੰਦਰ ਸਿੰਘ, ਜਸਵੰਤ ਸਿੰਘ, ਅਜੈ ਵੈਰੋਵਾਲ ਆਦਿ ਹਾਜ਼ਰ ਸਨ।