ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਪੱਟੀ ’ਚ ਕ੍ਰਿਕਟ ਅਕੈਡਮੀ ਸ਼ੁਰੂ
ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਪੱਟੀ ਵਿਚ ਇਲਾਕੇ ਦੀ ਪਹਿਲੀ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ
Publish Date: Fri, 13 Feb 2026 04:47 PM (IST)
Updated Date: Sat, 14 Feb 2026 04:04 AM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਪੜ੍ਹਾਈ ਦੇ ਨਾਲ- ਨਾਲ ਬਹੁਤ ਸਾਰੀਆਂ ਖੇਡਾਂ ਜਿਵੇਂ ਕਿ ਸਕੇਟਿੰਗ, ਵਾਲੀਬਾਲ, ਫੁੱਟਬਾਲ, ਕ੍ਰਿਕਟ, ਬਾਕਸਿੰਗ, ਖੋ-ਖੋ, ਐਥਲੈਟਿਕਸ ਆਦਿ ਕਰਵਾਈਆ ਜਾ ਰਹੀਆਂ ਹਨ। ਪਰ ਹੁਣ ਵਿਦਿਆਰਥੀਆਂ ਦੀ ਮੰਗ ਅਤੇ ਮਾਪਿਆਂ ਦੀ ਦਿਲਚਸਪੀ ਨੂੰ ਧਿਆਨ ਵਿਚ ਰੱਖਦੇ ਹੋਏ ਇਲਾਕੇ ਦੀ ਪਹਿਲੀ ਕ੍ਰਿਕਟ ਅਕੈਡਮੀ ਓਪਨ ਕੀਤੀ ਗਈ ਹੈ।
ਕ੍ਰਿਕਟ ਅਕੈਡਮੀ ਵਿਚ ਨੌਜਵਾਨ ਖਿਡਾਰੀਆਂ ਨੂੰ ਉੱਚ ਪੱਧਰੀ ਟ੍ਰੇਨਿੰਗ ਦੇਣ ਲਈ ਮਸ਼ਹੂਰ ਕ੍ਰਿਕਟਰ ਕੁਲਵਿੰਦਰ ਸਿੰਘ ਨੂੰ ਕੋਚ ਵਜੋਂ ਸ਼ਾਮਲ ਕੀਤਾ ਗਿਆ ਹੈ। ਕੁਲਵਿੰਦਰ ਸਿੰਘ ਅੰਡਰ-16 ਅਤੇ ਅੰਡਰ-19 ਪੰਜਾਬ ਸਟੇਟ ਅਤੇ ਨੈਸ਼ਨਲ ਖਿਡਾਰੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸੀਨੀਅਰ ਡਿਸਟ੍ਰਿਕਟ ਜਲੰਧਰ ਦੀ ਟੀਮ ਵਲੋਂ ਪ੍ਰਤੀਨਿਧਤਾ ਕੀਤੀ ਹੈ।
ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਾਲਜ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਵਿਚ ਭਾਗ ਲਿਆ ਅਤੇ ਆਪਣੇ ਪ੍ਰਦਰਸ਼ਨ ਨਾਲ ਖੂਬ ਨਾਮ ਕਮਾਇਆ। ਖਾਸ ਗੱਲ ਇਹ ਹੈ ਕਿ ਕੁਲਵਿੰਦਰ ਸਿੰਘ ਦਾ ਚੋਣ ਚੇਨਈ ਸਥਿਤ ਐੱਮਆਰਐੱਫ ਪੇਸ ਫਾਊਂਡੇਸ਼ਨ ਵਿਚ ਵੀ ਹੋ ਚੁੱਕਾ ਹੈ, ਜੋ ਤੇਜ ਗੇਂਦਬਾਜ਼ਾਂ ਦੀ ਉੱਚ ਪੱਧਰੀ ਤਰਬੀਅਤ ਲਈ ਪ੍ਰਸਿੱਧ ਹੈ।
ਸਕੂਲ ਪ੍ਰਬੰਧਕ ਦੇ ਚੇਅਰਮੈਨ ਮਲਕੀਅਤ ਸਿੰਘ, ਡਾਇਰੈਕਟਰ ਮਨਮੀਤ ਸਿੰਘ, ਡਾਇਰੈਕਟਰ ਬਬਨਦੀਪ ਸਿੰਘ ਅਤੇ ਪਿ੍ੰਸੀਪਲ ਪ੍ਰਵੀਨ ਸ਼ਰਮਾ ਨੇ ਗੱਲਬਾਤ ਕਰਦਿਆ ਦੱਸਿਆਂ ਕਿ ਸਕੂਲ ਵਿਚ ਕਿ੍ਕਟ ਅਕੈਡਮੀ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ। ਜਿਸ ਦੇ ਲਈ ਸ਼ਾਮ ਦਾ ਸਮਾਂ ਨਿਯੁਕਤ ਕੀਤਾ ਗਿਆ ਹੈ। ਸਕੂਲ ਵਿਦਿਆਰਥੀਆਂ ਤੋਂ ਇਲਾਵਾ ਹੋਰ ਸਕੂਲਾਂ ਦੇ ਵਿਦਿਆਰਥੀ ਵੀ ਰਜਿਸਟਰਡ ਹੋ ਸਕਦੇ ਹਨ।
ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਲਈ ਫੀਸ ਵਿਚ 25 ਫ਼ੀਸਦੀ ਛੋਟ ਵੀ ਦਿੱਤੀ ਗਈ ਹੈ। ਪ੍ਰਿੰਸੀਪਲ ਪ੍ਰਵੀਨ ਸ਼ਰਮਾ ਨੇ ਦੱਸਿਆਂ ਕਿ ਅਕੈਡਮੀ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਨਿਖਾਰਨਾ ਹੈ, ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮ ਕਮਾ ਸਕਣ’ ਅਤੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ।
ਕੈਪਸ਼ਨ - ਸਕੂਲ ਦੇ ਵਿਦਿਆਰਥੀ ਗੱਲਬਾਤ ਕਰਦੇ ਹੋਏ।
ਕੈਪਸ਼ਨ - ਕ੍ਰਿਕਟ ਖੇਡਦੇ ਹੋਏ ਵਿਦਿਆਰਥੀ।