ਗੁਰਦੁਆਰਾ ਬਾਬਾ ਬਿਧੀ ਚੰਦ ’ਚ ਮਨਾਇਆ ਸੰਗਰਾਂਦ ਦਿਹਾੜਾ
ਗੁਰਦੁਆਰਾ ਬਾਬਾ ਬਿਧੀ ਚੰਦ ’ਚ ਸੰਗਰਾਂਦ ਦਾ ਦਿਹਾੜਾ ਮਨਾਇਆ
Publish Date: Fri, 13 Feb 2026 04:18 PM (IST)
Updated Date: Sat, 14 Feb 2026 04:00 AM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਗੁਰਦੁਆਰਾ ਬਾਬਾ ਬਿਧੀ ਚੰਦ ਭੱਠ ਸਾਹਿਬ ਪੱਟੀ ਵਿਖੇ ਫੱਗਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਦਲ ਪੰਥ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਦੀ ਅਗਵਾਈ ਹੇਠ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਜਥੇਦਾਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸੰਗਰਾਂਦ ਦੇ ਦਿਹਾੜੇ ’ਤੇ ਵੱਡੀ ਗਿਣਤੀ ਵਿਚ ਸੰਗਤ ਦੀ ਅੰਮ੍ਰਿਤ ਵੇਲੇ ਤੋਂ ਹੀ ਗੁਰਦੁਆਰਾ ਸਾਹਿਬ ਵਿਚ ਆਮਦ ਸ਼ੁਰੂ ਹੋ ਗਈ ਸੀ ਅਤੇ ਗੁਰਦੁਆਰਾ ਸਾਹਿਬ ਵਿਚ ਦੋ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ।
ਉਪਰੰਤ ਸੇਵਾਦਾਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰਤੀ ਕੀਤੀ ਗਈ ਅਤੇ ਗਿਆਨੀ ਸੂਰਜ ਪ੍ਰਤਾਪ ਸਿੰਘ ਅਤੇ ਗਿਆਨੀ ਮਨਪ੍ਰੀਤ ਸਿੰਘ ਬੱਠੇ ਭੈਣੀ ਵਲੋਂ ਫੱਗਣ ਮਹੀਨੇ ਦੇ ਬਾਰਾਂਮਾਹ ਦੀ ਵਿਆਖਿਆ ਦੇ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਈ ਅਤੇ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ। ਜਿਸ ਵਿਚ ਅਨੇਕਾਂ ਹੀ ਪੁਰਾਣੀਆਂ ਵਲੋਂ ਅੰਮਿ੍ਤ ਦੀ ਪੋਲ ਛੱਕ ਕੇ ਗੁਰੂ ਵਾਲੇ ਬਣੇ। ਉਨ੍ਹਾਂ ਕਹਿਆ ਕਿ ਫੱਗਣ ਦਾ ਮਹੀਨਾ ਸਾਲ ਦਾ ਬਾਰ੍ਹਵਾਂ ਅਤੇ ਅੰਤਿਮ ਮਹੀਨਾਂ ਹੁੰਦਾ ਹੈ। ਜੋ ਫਰਵਰੀ, ਮਾਰਚ ਮਹੀਨਿਆਂ ਵਿਚ ਆਉਂਦਾ ਹੈ ਅਤੇ ਦੇਸੀ ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਰੂਹਾਨੀ ਖੁਸ਼ੀਆਂ ਮੌਸਮੀ ਬਦਲਾਅ ਅਤੇ ਰੱਬੀ ਮਿਲਾਪ ਦਾ ਸੰਦੇਸ਼ ਲਿਆਉਂਦਾ ਹੈ। ਜਿਨ੍ਹਾਂ ਦੇ ਹਿਰਦੇ ਵਿਚ ਪ੍ਰਮਾਤਮਾ ਪ੍ਰਗਟ ਹੁੰਦਾ ਹੈ, ਉਨ੍ਹਾਂ ਨੂੰ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਗੁਰੂ ਦੀ ਕ੍ਰਿਪਾ ਨਾਲ ਪ੍ਰਮਾਤਮਾ ਨਾਲ ਮਿਲਣ ਦਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ।
ਇਸ ਮੌਕੇ ਅਲੱਗ-ਅਲੱਗ ਪਦਾਰਥਾਂ ਦੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਜਥੇਦਾਰ ਮਾਨ ਸਿੰਘ, ਜਥੇਦਾਰ ਕਰਤਾਰ ਸਿੰਘ, ਗਿਆਨੀ ਜਗਬੀਰ ਸਿੰਘ ਹਜੂਰੀ ਕਥਾ ਵਾਚਕ, ਸਤਨਾਮ ਸਿੰਘ ਖੂਹ ਵਾਲੇ, ਕਰਮਪ੍ਰੀਤ ਸਿੰਘ, ਸਰਵਨ ਸਿੰਘ, ਨਿਸ਼ਾਨ ਸਿੰਘ, ਲਾਂਗਰੀ, ਜਥੇਦਾਰ ਗੁਰਦੀਪ ਸਿੰਘ, ਜਥੇਦਾਰ ਮੰਗਲ ਸਿੰਘ, ਜਥੇਦਾਰ ਦਿਲਬਾਗ ਸਿੰਘ, ਜਥੇਦਾਰ ਯਕੀਨ ਸਿੰਘ, ਜਥੇਦਾਰ ਨਿਰਵੈਲ ਸਿੰਘ, ਸਤਨਾਮ ਸਿੰਘ, ਸ਼ੇਰ ਸਿੰਘ, ਜਥੇਦਾਰ ਮਹਾਂਬੀਰ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗੋਰਾ ਬੀਬੀਸੀ ਪੱਟੀ, ਤੇਜਿੰਦਰ ਸਿੰਘ ਛੀਨਾ ਆਦਿ ਹਾਜ਼ਰ ਸਨ।