ਰਮਨਜੀਤ ਸਿੱਕੀ ਨੇ ਤਨੇਜਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਰਮਨਜੀਤ ਸਿੱਕੀ ਨੇ ਤਨੇਜਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Publish Date: Fri, 13 Feb 2026 04:08 PM (IST)
Updated Date: Sat, 14 Feb 2026 04:00 AM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੇਵਾ ਮੁਕਤ ਸੁਪਰਡੈਂਟ ਬਾਊ ਚਮਨ ਲਾਲ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਉਨ੍ਹਾਂ ਦੇ ਗ੍ਰਹਿ ਫਤਿਆਬਾਦ ਵਿਖੇ ਪੁੱਜੇ। ਜਿਥੇ ਉਨ੍ਹਾਂ ਬਾਊ ਚਮਨ ਲਾਲ ਦੇ ਸਪੁੱਤਰਾਂ ਸੁਖਦੇਵ ਰਾਜ ਸੁਖ ਮੈਂਬਰ ਪੰਚਾਇਤ, ਵਰਿੰਦਰ ਤੇ ਤੇਜਿੰਦਰ ਤੋਂ ਇਲਾਵਾ ਸਮੁੱਚੇ ਤਨੇਜਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ, ਉਨ੍ਹਾਂ ਦੇ ਸਦੀਵੀ ਵਿਛੋੜੇ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਬਾਊ ਚਮਨ ਲਾਲ ਵਲੋਂ ਇਮਾਨਦਾਰੀ ਨਾਲ ਨਿਭਾਈਆਂ ਜਨਤਕ ਤੇ ਸਮਾਜਿਕ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਦਿੱਤੇ ਸੰਸਕਾਰਾਂ ਕਾਰਨ ਤਨੇਜਾ ਪਰਿਵਾਰ ਨੇ ਸਮਾਜ ਵਿਚ ਰੁਤਬਾ ਹਾਸਲ ਕੀਤਾ ਹੈ।ਰਮਨਜੀਤ ਸਿੰਘ ਸਿੱਕੀ ਤੇ ਸਾਥੀਆਂ ਵਿਛੜੀ ਰੂਹ ਨੂੰ ਚਰਨਾਂ ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਬੇਨਤੀ ਵੀ ਕੀਤੀ। ਇਸ ਮੌਕੇ ਸਰਪੰਚ ਜਗਵਿੰਦਰ ਸਿੰਘ ਕੰਬੋਜ਼, ਲਖਵਿੰਦਰ ਸਿੰਘ ਕਾਨੂੰਗੋ, ਬਲਦੇਵ ਸਿੰਘ ਜੇਈ, ਨੰਬਰਦਾਰ ਸੁਖਦੇਵ ਸਿੰਘ ਤੋਂ ਇਲਾਵਾ ਰਣਜੀਤ ਸਿੰਘ ਪਰਿਵਾਰ ਤੇ ਹੋਰ ਹਾਜ਼ਰ ਸਨ।