ਖੇਡ ਨਾਲ ਜੁੜਨਾਂ ਨੌਜਵਾਨਾਂ ਦਾ ਮੁੱਢਲਾ ਫਰਜ਼ : ਚੇਅਰਮੈਨ ਢੋਟੀਆਂ
ਖੇਡ ਨਾਲ ਜੁੜਨਾਂ ਨੌਜਵਾਨਾਂ ਦਾ ਮੁੱਢਲਾ ਫਰਜ- ਚੇਅਰਮੈਨ ਢੋਟੀਆਂ
Publish Date: Sat, 07 Feb 2026 08:28 PM (IST)
Updated Date: Sat, 07 Feb 2026 08:32 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸ਼ਹੀਦ ਭਗਤ ਸਿੰਘ ਸਮਾਜ ਭਲਾਈ ਅਤੇ ਸੱਭਿਆਚਾਰਕ ਕਲੱਬ ਢੋਟੀਆਂ ਦੇ ਚੇਅਰਮੈਨ ਰਵਿੰਦਰ ਸਿੰਘ ਗਿੱਲ ਨੇ ਸਰਕਾਰੀ ਹਾਈ ਸਕੂਲ ਢੋਟੀਆਂ ਦੀ ਵਾਲੀਬਾਲ ਗਰਾਊਂਡ ਵਿਖੇ ਵਾਲੀਬਾਲ ਅਤੇ ਫੁੱਟਬਾਲ ਦਿੱਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਸਮਾਜ ਦੀ ਸਿਰਜਨਾ ਕਰਨ ਅਤੇ ਖੇਡਾਂ ਵਿਚ ਹਿੱਸਾ ਲੈ ਕੇ ਆਪਣਾ ਤੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਪੰਜਾਬ ਦਾ ਨਾਂ ਰੋਸ਼ਨ ਕਰਨ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਅੱਗੇ ਵੱਧਣ ਦਾ ਮੌਕਾ ਪ੍ਰਦਾਨ ਕਰਦੀਆਂ ਹਨ, ਉੱਥੇ ਸਾਡੀ ਮਾਨਸਕਿਤਾ ਨੂੰ ਵੀ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਖਿਡਾਰੀਆਂ ਨੇ ਚੇਅਰਮੈਨ ਰਵਿੰਦਰ ਸਿੰਘ ਗਿੱਲ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਹੈੱਡਮਾਸਟਰ ਮਨਜੀਤ ਸਿੰਘ, ਜਸਦੀਪ ਸਿੰਘ ਸੋਨੂੰ, ਰਾਜਵੰਸ਼ ਸਿੰਘ, ਲਖਬੀਰ ਸਿੰਘ ਹਾਕੀ ਖਿਡਾਰੀ ਆਦਿ ਹਾਜ਼ਰ ਸਨ।