- ਸੁਖਬੀਰ ਬਾਦਲ, ਪ੍ਰਤਾਪ ਬਾਜਵਾ, ਸੁਨੀਲ ਜਾਖੜ ਸਮੇਤ ਹੋਰ ਰਾਜਨੀਤਿਕ ਸ਼ਖ਼ਸੀਅਤਾਂ ਪੁੱਜੀਆਂ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਮਹਾਂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਨੂੰਹ, ਮਰਹੂਮ ਸੰਸਦ ਮੈਂਬਰ ਸੁਰਿੰਦਰ ਸਿੰਘ ਕੈਰੋਂ ਦੀ ਪਤਨੀ ਅਤੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਗੁਰਪ੍ਰਤਾਪ ਸਿੰਘ ਗੁੱਡੂ ਕੈਰੋਂ ਤੇ ਉਦੈਪ੍ਰਤਾਪ ਸਿੰਘ ਕੈਰੋਂ ਦੀ ਮਾਤਾ ਕੁਸਮ ਕੁਮਾਰੀ ਕੈਰੋਂ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਆਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸ਼ਨਿਚਰਵਾਰ ਨੂੰ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ ਮੋਹਾਲੀ ਵਿਖੇ ਪਾਏ ਗਏ ਗਏ। ਭਾਈ ਬਲਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਜਦੋਂਕਿ ਗਿਆਨੀ ਭੁਪਿੰਦਰ ਸਿੰਘ ਨੇ ਮਾਤਾ ਕੁਸਮ ਕੁਮਾਰੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ, ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਮਨਪ੍ਰੀਤ ਸਿੰਘ ਬਾਦਲ, ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਛੋਟੇਪੁਰ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਬਲਬੀਰ ਸਿੰਘ ਸਿੱਧੂ, ਜਗਮੋਹਣ ਸਿੰਘ ਕੰਗ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ, ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਨੇਤਾ, ਸੁਨੀਲ ਜਾਖੜ, ਬਾਬਾ ਸੁਰਜੀਤ ਸਿੰਘ ਕੈਰੋਂ ਝਾੜ ਸਾਹਿਲ ਵਾਲੇ, ਬਾਬਾ ਹਾਕਮ ਸਿੰਘ, ਬਾਬਾ ਸੁੱਖਾ ਕਾਰ ਸੇਵਾ ਸਰਹਾਲੀ ਬਾਹਿਬ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਗੁਰਚਰਨ ਸਿੰਘ ਚੰਨ ਪ੍ਰਧਾਨ ਪੱਟੀ, ਮਾਸਟਰ ਗੁਰਵਿੰਦਰ ਸਿੰਘ ਮਰਗਿੰਦਪੁਰਾ ਓਐੱਸਡੀ, ਗੁਰਮੁੱਖ ਸਿੰਘ ਘੁੱਲ੍ਹਾ ਬਲ੍ਹੇਰ, ਸੁਨੀਲ ਕੁਮਾਰ ਲਵਲੀ ਅਰੋੜਾ ਪੱਟੀ, ਜਸਬੀਰ ਸਿੰਘ ਜੱਸ ਪ੍ਰਧਾਨ ਪੱਟੀ, ਸਤਪਾਲ ਅਰੋੜਾ ਸਾਬਕਾ ਕੌਂਸਲਰ, ਮਨਜਿੰਦਰ ਸਿੰਘ ਧੁੰਨਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਰਮਨ ਸ਼ਰਮਾ ਪੱਟੀ, ਸੰਗਤ ਸਿੰਘ ਬਾਠ, ਮਨੀਸ਼ ਵਰਮਾ ਪੱਟੀ, ਲਖਵਿੰਦਰ ਸਿੰਘ ਭੁੱਟੋ, ਅਰਸ਼ ਪੱਟੀ, ਦਿਲਬਾਗ ਸਿੰਘ ਸੈਦੋ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਡੇਲੀਗੇਟ ਪੰਜਾਬ, ਹਮਦੀਪ ਸਿੰਘ ਕੈਰੋਂ, ਰਜਿੰਦਰ ਸਿੰਘ ਗਿੱਲ ਸੈਦੋ, ਰਮਦੀਪ ਸਿੰਘ ਸੋਨੂੰ ਪ੍ਰਧਾਨ ਪੱਟੀ, ਰਮਦੀਪ ਸਿਘ ਸੋਨੂੰ ਪੱਟੀ, ਅਮਨਦੀਪ ਸਿੰਘ ਰਾੜੀਆ, ਇਕਬਾਲ ਸਿੰਘ ਮੈਣੀ ਨੌਸ਼ਹਿਰਾ ਪਨੂੰਆਂ, ਰਾਜਿੰਦਰ ਸਿੰਘ ਕੇਪੀ ਪੱਟੀ, ਅਮਰਜੀਤ ਸਿੰਘ ਐੱਚਕੇ ਪੱਟੀ, ਸੁਖਜਿੰਦਰ ਸਿੰਘ ਸੁੱਖ ਬੱਠੇ ਭੈਣੀ, ਪ੍ਰਭਜੋਤ ਸਿੰਘ ਪ੍ਰਭ ਧਾਰੀਵਾਲ, ਸਰਪੰਚ ਦਰਸ਼ਨ ਸਿੰਘ ਧਾਰੀਵਾਲ, ਸੁਖਵਿੰਦਰ ਸਿੰਘ ਬੱਬੂ ਸਰਪੰਚ ਕਲੰਜ਼ਰ ਆੜ੍ਹਤੀਆ, ਜੰਗ ਸਿੰਘ ਫ਼ਰਨੀਚਰ ਵਾਲੇ, ਗੁਰਦੇਵ ਸਿੰਘ ਸੋਨੂੰ, ਗੁਰਬਚਨ ਸਿੰਘ ਪਨੇਸਰ, ਮਾ. ਨਛੱਤਰ ਸਿੰਘ ਭੱਗੂਪੁਰ, ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਕਾਬਲ ਸਿੰਘ ਸਰਪੰਚ ਲੋਹਕਾ, ਸੰਤੋਖ ਸਿੰਘ ਆਦੀ ਸਭਰਾ, ਮਨਜੀਤ ਸਿੰਘ ਹਰੀਕੇ, ਕੁਲਦੀਪ ਸਿੰਘ ਆਈਟੀਆਈ ਇੰਸਪੈਕਟਰ ਪੱਟੀ, ਰਮਨ ਪ੍ਰਧਾਨ ਪੱਟੀ, ਦਲੇਰ ਸਿੰਘ ਸੈਦੋ, ਗੁਰਬੀਰ ਸਿੰਘ ਗੋਪਾ ਸਭਰਾ, ਸਰਪੰਚ ਦਰਸ਼ਨ ਸਿੰਘ ਧਾਰੀਵਾਲ, ਪ੍ਰਭਜੋਤ ਸਿੰਘ ਪ੍ਰਭ ਧਾਰੀਵਾਲ, ਸਿਕੰਦਰ ਸਿੰਘ ਧਾਰੀਵਾਲ, ਅਜੈਪਾਲ ਸਿੰਘ ਧਾਰੀਵਾਲ, ਗੁਰਨਾਜ਼ ਸਿੰਘ ਧਾਰੀਵਾਲ, ਕਿਰਪਾਲ ਸਿੰਘ, ਕ੍ਰਿਸ਼ਨ ਕੁਮਾਰ ਬਿੱਕਾ, ਵਿੱਕੀ ਦੇਵਗਨ, ਸੁਰਿੰਦਰ ਕੁਮਾਰ ਸ਼ਿੰਦਾ ਪੱਟੀ, ਕਿਸ਼ਨ ਲਾਲ ਨੋਧਾ, ਲਖਵਿੰਦਰ, ਬਲਵੰਤ ਸਿੰਘ ਪੱਪੂ, ਗੁਰਵੇਲ ਸਿੰਘ ਪ੍ਰਧਾਨ, ਮੇਜ਼ਰ ਸਿੰਘ ਆਸਲ, ਬੁੱਢਾ ਪਹਿਲਵਾਨ, ਕਾਬਲ ਸਿੰਘ ਲੋਹੁਕਾ, ਸੰਤੋਖ ਸਿੰਘ ਆਦਿ ਸਭਰਾ, ਗੁਰਬੀਰ ਸਿੰਘ, ਦਲੇਰ ਸਿੰਘ ਸੈਦੋ, ਮੂਰਤਾ ਸਿੰਘ ਪੱਟੀ, ਗੁਰਲਾਲ ਸਿੰਘ ਸੈਦਪੁਰ, ਮੋਹਨ ਸਿੰਘ, ਰਾਜ ਕੁਮਾਰ ਪੱਟੀ, ਅਮਰੀਕ ਸਿੰਘ ਕੰਡਿਆਲਾ, ਗੁਰਪ੍ਰੀਤ ਸਿੰਘ ਨਦੋਹਰ ਪ੍ਰਧਾਨ, ਕੁਲਦੀਪ ਸਿੰਘ ਆਈਟੀਆਈ ਪੱਟੀ, ਮਾਸਟਰ ਸੁਖਵਿੰਦਰ ਸਿੰਘ ਨਦੋਹਰ, ਜਗਦੀਪ ਸਿੰਘ ਪ੍ਰਿੰਸ ਭਾਟੀਆ, ਮਨਦੀਪ ਸਿੰਘ ਵਿਰਦੀ, ਕੁਲਦੀਪ ਸਿੰਘ ਸੈਕਟਰੀ ਕੈਰੋਂ, ਕਰਨਜੀਤ ਸਿੰਘ ਮਿੱਠਾ ਮਾੜੀ ਮੇਘਾ, ਗੁਰਸਾਹਿਬ ਸਿੰਘ ਸੈਦੋ ਸਾਬਕਾ ਸਰਪੰਚ, ਰਸ਼ਪਾਲ ਬੇਦੀ, ਉਮ ਦੱਤ ਵੱਡੀ ਮੰਡੀ ਪੱਟੀ, ਧਰਵਿੰਦਰ ਸਿੰਘ ਕੋਂਸਲਰ ਵਾਰਡ ਨੰਬਰ ਦੋ, ਦੀਪਕ ਚੌਧਰੀ, ਮਨਿੰਦਰਜੀਤ ਸਿੰਘ ਕਾਕੂ, ਲਵ ਸ਼ਰਮਾ ਸੂਬੇ ਦੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਆਦੇਸ਼ ਪ੍ਰਤਾਪ ਸਿਘ ਕੈਰੋਂ, ਗੁਰਪ੍ਰਤਾਪ ਸਿੰਘ ਕੈਰੋਂ, ਉਦੇ ਪ੍ਰਤਾਪ ਸਿੰਘ ਕੈਰੋਂ, ਬੀਬਾ ਪ੍ਰਨੀਤ ਕੌਰ ਕੈਰੋਂ, ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਅਤੇ ਸਮੂਹ ਕੈਰੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਮਾਤਾ ਜੀ ਦੀ ਜੀਵਨੀ ਅਤੇ ਉਨ੍ਹਾਂ ਦੇ ਕੀਤੇ ਗਏ ਕੰਮਾਂ ’ਤੇ ਚਾਨਣਾ ਪਾਇਆ। ਕੈਰੋਂ ਨੇ ਡਾਕਟਰਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਆਖਰੀ ਸਾਹਾਂ ਤਕ ਮਾਤਾ ਜੀ ਦੀ ਸੇਵਾ ਕੀਤੀ। ਸਟੇਜ ਦਾ ਸੰਚਾਲਨ ਅਜੇਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਨੇ ਕੀਤਾ।