ਅਦਾਲਤ ਦੇ ਸੰਮਨ ਪਾੜਨ ਦੇ ਦੋਸ਼ ਹੇਠ ਪਤੀ-ਪਤਨੀ ਵਿਰੁੱਧ ਕੇਸ ਦਰਜ
ਅਦਾਲਤ ਦੇ ਸੰਮਨ ਪਾੜਨ ਦੇ ਦੋਸ਼ ਹੇਠ ਪਤੀ, ਪਤਨੀ ਵਿਰੁੱਧ ਕੇਸ ਦਰਜ
Publish Date: Sat, 07 Feb 2026 07:10 PM (IST)
Updated Date: Sat, 07 Feb 2026 07:14 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕਸਬਾ ਪੱਟੀ ਵਾਸੀ ਪਤੀ-ਪਤਨੀ ਵੱਲੋਂ ਪੰਜਾਬ, ਹਰਿਆਣਾ ਹਾਈਕੋਰਟ ਨਾਲ ਸਬੰਧਿਤ ਸੰਮਨ ਪਾੜਨ ਦੇ ਕਥਿਤ ਦੋਸ਼ ਹੇਠ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਦੋਵਾਂ ਵਿਰੁੱਧ ਕੇਸ ਦਰਜ ਕੀਤਾ ਹੈ। ਕੋਰਟ ਕੰਪਲੈਕਸ ਪੱਟੀ ਦੇ ਕਰਮਚਾਰੀ ਕੇਵਲ ਕ੍ਰਿਸ਼ਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ 5 ਫਰਵਰੀ ਨੂੰ ਪੰਜਾਬ, ਹਰਿਆਣਾ ਹਾਈਕੋਰਟ ਨਾਲ ਸਬੰਧਿਤ ਕਾਗਜ਼ਾਤ ਨੋਟ ਕਰਵਾਉਣ ਲਈ ਪ੍ਰੀਆ ਸ਼ਰਮਾ ਅਤੇ ਰਾਜੇਸ਼ ਸ਼ਰਮਾ ਵਾਸੀ ਗਾਰਡਨ ਕਾਲੋਨੀ ਪੱਟੀ ਦੇ ਘਰ ਗਿਆ ਸੀ। ਜਿੱਥੇ ਉਕਤ ਜੋੜੇ ਵੱਲੋਂ ਹਾਈਕੋਰਟ ਨਾਲ ਸਬੰਧਿਤ ਸੰਮਨ ਆਦਿ ਪਾੜ ਦਿੱਤੇ ਗਏ। ਜਾਂਚ ਅਧਿਕਾਰੀ ਏਐੱਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਰਾਜੇਸ਼ ਸ਼ਰਮਾ ਅਤੇ ਪ੍ਰੀਆ ਸ਼ਰਮਾ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ।